ਮਹਿਲ ਕਲਾਂ,31 ਮਾਰਚ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼))
ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ 25 ਸਾਲ ਦੀਆਂ ਅਣਥੱਕ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਬਲਜੀਤ ਸਿੰਘ ਪੰਡੋਰੀ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਸ਼ੁਸ਼ੀਲ ਕੁਮਾਰ ਬਾਂਸਲ ਨੇ ਸਮੂਹ ਸਿੱਧੂ ਪਰਿਵਾਰ ਨੂੰ ਮੁਬਾਰਕਬਾਦ ਭੇਟ ਕੀਤੀ। ਕਸਬਾ ਮਹਿਲ ਕਲਾਂ ਵਿਖੇ ਹੋਏ ਵਿਦਾਇਗੀ ਪਾਰਟੀ ਸਮਾਗਮ ਵਿਚ ਬਰਨਾਲਾ, ਧਨੌਲਾ, ਭਦੌੜ, ਸ਼ਹਿਣਾ ਅਤੇ ਮਹਿਲ ਕਲਾਂ ਤੋਂ ਪੱਤਰਕਾਰ ਭਾਈਚਾਰੇ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਡੀ ਪੀ ਆਰ ਓ ਬਠਿੰਡਾ ਮੈਡਮ ਮੇਘਾ ਮਾਨ, ਏ ਪੀ ਆਰ ਓ ਬਰਨਾਲਾ ਜਗਬੀਰ ਕੌਰ, ਯੁਨਿੰਦਰ ਜੋਸ਼ੀ ਨੇ ਬਲਜੀਤ ਸਿੰਘ ਪੰਡੋਰੀ ਵਲੋੰ ਲਗਾਤਾਰ ਨਿਸ਼ਕਾਮ ਭਾਵਨਾ ਨਾਲ ਨਿਭਾਈਆਂ ਸ਼ਾਨਦਾਰ ਸੇਵਾਵਾਂ ਸਾਡੇ ਲਈ ਪ੍ਰੇਰਨਾ ਸਰੋਤ ਹਨ। ਸਮਾਜ ਸੇਵੀ ਸੁਖਦਰਸ਼ਨ ਸਿੰਘ ਬੋਪਾਰਾਏ, ਨਿਰਮਲ ਪੰਡੋਰੀ, ਦਰਜਾਚਾਰ ਮੁਲਾਜ਼ਮ ਯੂਨੀਅਨ ਵਲੋਂ ਹਰਬੰਸ ਸਿੰਘ, ਸਰਪੰਚ ਸੁਰਿੰਦਰ ਸਿੰਘ ਸਿੰਘ ਨੇ ਸਿੱਧੂ ਪਰਿਵਾਰ ਨੂੰ ਵਧਾਈ ਦਿੰਦਿਆ ਕਿਹਾ ਪੰਡੋਰੀ ਨੇ ਹਰ ਔਖੀ ਘੜੀ ਦਾ ਅਡੋਲ ਰਹਿ ਕੇ ਮੁਕਾਬਲਾ ਕੀਤਾ। ਦੁਨੀਆਂ ਦਾ ਕੋਈ ਦੀ ਲਾਲਚ ਉਨ੍ਹਾਂ ਨੂੰ ਸੱਚ ਦੇ ਰਸਤੇ ਤੋਂ ਰੋਕ ਨਹੀਂ ਸਕਿਆ। ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਨੇ ਬਲਜੀਤ ਸਿੰਘ ਸਿੱਧੂ ਵੱਲੋਂ ਮਹਿਕਮੇ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਰਾਹੀ ਲੋੜਵੰਦਾਂ ਮਦਦ ਦਾ ਬੀੜਾ ਚੁੱਕਿਆ। ਉਨ੍ਹਾਂ ਇਸ ਮੌਕੇ ਸਮੂਹ ਸੰਗਤਾਂ ਨੂੰ ਆਇਆਂ ਨੂੰ ਆਖਦਿਆ ਉਚੇਚਾ ਧੰਨਵਾਦ ਕੀਤਾ । ਇਸ ਮੌਕੇ ਜ਼ਿਲਾ ਖਜ਼ਾਨਾ ਅਫ਼ਸਰ ਬਲਵੰਤ ਸਿੰਘ ਭੁੱਲਰ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਰਾਜਿੰਦਰ ਬਰਾੜ, ਜ਼ਿਲਾ ਇੰਚਾਰਜ ‘ਅਜੀਤ’ ਗੁਰਪ੍ਰੀਤ ਸਿੰਘ ਲਾਡੀ, ਹਰਿੰਦਰਪਾਲ ਨਿੱਕਾ, ਅਵਤਾਰ ਸਿੰਘ ਅਣਖੀ, ਮੇਘ ਰਾਜ ਜੋਸ਼ੀ, ਬਘੇਲ ਸਿੰਘ ਧਾਲੀਵਾਲ, ਹੈੱਡਮਾਸਟਰ ਕੁਲਦੀਪ ਸਿੰਘ ਕਮਲ, ਜਗਸੀਰ ਸਿੰਘ ਸੰਧੂ, ਐਡਵੋਕੇਟ ਚੇਤਨ ਸ਼ਰਮਾ, ਸੰਮਤੀ ਮੈਂਬਰ ਬਲਜਿੰਦਰ ਕੌਰ ਜਲੰਧਰ, ਸਰਪੰਚ ਜਤਿੰਦਰਪਾਲ ਸਿੰਘ ਪੰਡੋਰੀ, ਕੁਲਵਿੰਦਰ ਸਿੰਘ ਮਠਾੜੂ, ਲਖਵਿੰਦਰ ਸ਼ਰਮਾ ਦੂਰਦਰਸ਼ਨ, ਬਾਬਾ ਭੁਪਿੰਦਰਪਾਲ ਸ਼ਰਮਾ, ਸੰਮਤੀ ਮੈਂਬਰ ਗੁਰਜੀਤ ਧਾਲੀਵਾਲ, ਜਗਰਾਜ ਸਿੰਘ ਮਹਿਲ ਖ਼ੁਰਦ, ਪ੍ਰੇਮ ਕੁਮਾਰ ਪਾਸੀ, ਗੁਰਮੀਤ ਸਿੰਘ ਬਰਨਾਲਾ, ਮਨੋਜ ਸ਼ਰਮਾ, ਵਿਨੋਦ ਕਲਸੀ, ਅਵਤਾਰ ਸਿੰਘ ਸ਼ਹਿਣਾ, ਸੁਰਿੰਦਰ ਸਿਓਦੌੜਾ, ਸੰਜੀਵ ਕੁਮਾਰ ਗਰਗ ਕਾਲੀ, ਕਰਮਜੀਤ ਸਾਗਰ, ਚਮਕੌਰ ਸਿੰਘ ਗੱਗੀ, ਮੰਗਲ ਠੀਕਰੀਵਾਲ, ਜਸਵੀਰ ਵਜੀਦਕੇ, ਗੁਰਮੁੱਖ ਹਮੀਦੀ, ਜਸਪਾਲ ਸਿੰਘ ਪੰਡੋਰੀ, ਕਲੱਬ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਪ੍ਰਦੀਪ ਲੋਹਗਡ਼੍ਹ, ਡਾ: ਨਰਿੰਦਰ ਸਿੰਘ, ਜਸਵੀਰ ਸਿੰਘ ਜੰਡਾਲੀ, ਦਰਸ਼ਨ ਸਿੰਘ ਮਹਿਲ ਕਲਾਂ, ਰਜਿੰਦਰ ਸ਼ਰਮਾ, ਜਗਤਾਰ ਸਿੰਘ ਭੋਲਾ ਆਦਿ ਹਾਜ਼ਰ ਸਨ। ਇਸ ਮੌਕੇ ਡੀ ਪੀਆਰ ਓ ਦਫ਼ਤਰ ਸਮੂਹ ਸਟਾਫ, ਪ੍ਰੈੱਸ ਕਲੱਬਾਂ, ਰਿਸ਼ਤੇਦਾਰਾਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਬਲਜੀਤ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

