ਡੋਲ ਦੀ ਤਾਲ ’ਤੇ ਸਾਰਿਆਂ ਨੇ ਨੱਚ ਟੱਪ ਕੇ ਪਾਏ ਭੰਗੜੇ ਅਤੇ ਖੁਸ਼ੀ ਕੀਤੀ ਸਾਂਝੀ

ਕੋਟਕਪੂਰਾ, 28 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਗੁਰੂ ਦਕਸ਼ ਪ੍ਰਜਾਪਤ ਅਤੇ ਪ੍ਰਜਾਪਤ ਕੁਮਹਾਰ ਮਹਾਸੰਘ ਪੰਜਾਬ ਵਲੋਂ ਸੂਬਾਈ ਯੂਥ ਪੰਜਾਬ ਪ੍ਰਧਾਨ ਦੇ ਤੌਰ ’ਤੇ ਨਿਯੁਕਤ ਕੀਤੇ ਗਏ ਮਹਿੰਦਰ ਪਾਲ ਪ੍ਰਜਾਪਤੀ ਦੇ ਸਨਮਾਨ ਵਿੱਚ ਇੱਕ ਰੋਡ ਸ਼ੋਅ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਲੋਕ ਪ੍ਰਜਾਪਤ ਧਰਮਸ਼ਾਲਾ ਵਿੱਚ ਇਕੱਠੇ ਹੋਏ, ਜਿੱਥੇ ਇੱਕ ਭਰਵੀਂ ਮੀਟਿੰਗ ਕੀਤੀ ਗਈ ਅਤੇ ਹਾਰ ਕੇ, ਮੂੰਹ ਮਿੱਠਾ ਕਰਵਾ ਕੇ ਮਹਿੰਦਰ ਪਾਲ ਨੂੰ ਵਧਾਈ ਦਿੱਤੀ ਗਈ। ਇਸ ਤੋਂ ਬਾਅਦ ਉਹਨਾਂ ਨੂੰ ਜੀਪ ਵਿੱਚ ਬਿਠਾ ਕੇ ਇੱਕ ਰੋਡ ਸ਼ੋਅ ਦੌਰਾਨ ਡੋਲ ਦੀ ਤਾਲ ’ਤੇ ਮਰਦ-ਔਰਤਾਂ, ਨੌਜਵਾਨਾ ਅਤੇ ਬੱਚਿਆਂ ਨੇ ਰਲ ਮਿਲ ਕੇ ਭੰਗੜੇ ਵੀ ਪਾਏ, ਉਕਤ ਰੋਡ ਸ਼ੋਅ ਲਾਲ ਸਿੰਘ ਰੋਡ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਲੰਘਿਆ ਅਤੇ ਮਹਿੰਦਰ ਪਾਲ ਦੇ ਨਿਵਾਸ ਸਥਾਨ ’ਤੇ ਸਮਾਪਤ ਹੋਇਆ। ਇਸ ਮੌਕੇ ਪ੍ਰਜਾਪਤ ਕੁਮਹਾਰ ਮਹਾਸੰਘ ਪੰਜਾਬ ਦੇ ਵਾਈਸ ਪ੍ਰਧਾਨ ਓਮ ਪ੍ਰਕਾਸ਼ ਅਤੇ ਦਕਸ਼ ਪ੍ਰਜਾਪਤ ਨੌਜਵਾਨ ਸਭਾ ਦੇ ਸਰਪ੍ਰਸਤ ਚੌਧਰੀ ਖੁਸ਼ੀ ਰਾਮ, ਸਤਪਾਲ, ਵਿਜੇ ਕੁਮਾਰ, ਜਗਰਾਜ ਜੱਗਾ, ਗੋਵਿੰਦ ਰਾਮ, ਤੇਜਿੰਦਰ ਪਾਲ ਸੋਨੂੰ, ਬਾਬੂ ਰਾਮ, ਚਮਨ ਲਾਲ, ਜਗਦੀਸ਼ ਕੁਮਾਰ, ਟੇਕ ਚੰਦ, ਰਾਜ ਕੁਮਾਰ ਘੋਟੂ, ਗੋਪਾਲ ਕ੍ਰਿਸ਼ਨ, ਕਿਸ਼ਨ ਲਾਲ ਅਤੇ ਵੀਰ ਚੰਦ, ਵਿੱਕੀ ਦੁਨੇਕੇ, ਡਾ. ਸੁਰੇਸ਼ ਕੁਮਾਰ, ਫਕੀਰ ਚੰਦ, ਰਾਜੇਂਦਰ ਕੁਮਾਰ, ਨੇਕ ਚੰਦ, ਬੁੱਧ ਰਾਮ ਸਮਾਲਸਰ, ਦਲੀਪ ਕੁਮਾਰ ਸਮੇਤ ਹੋਰ ਲੋਕ ਵੀ ਮੌਜੂਦ ਸਨ। ਇਸ ਦੌਰਾਨ ਨਵ-ਨਿਯੁਕਤ ਯੂਥ ਵਿੰਗ ਦੇ ਪ੍ਰਧਾਨ ਮਹਿੰਦਰ ਪਾਲ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ’ਤੇ ਖਰੇ ਉਤਰਨਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਯਤਨਸ਼ੀਲ ਰਹਿਣਗੇ। ਸਤਪਾਲ ਸੱਤੂ ਨੇ ਕਿਹਾ ਕਿ ਮਹਿੰਦਰ ਪਾਲ ਲੰਬੇ ਸਮੇਂ ਤੋਂ ਸਮਾਜ ਵਿੱਚ ਸਰਗਰਮ ਹਨ, ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਸੂਬਾਈ ਪ੍ਰਧਾਨ ਕਰਮ ਚੰਦ ਪੱਪੀ, ਗੁਰਮੀਤ ਸਿੰਘ ਪ੍ਰਜਾਪਤੀ, ਪਵਨ ਕੁਮਾਰ ਪ੍ਰਜਾਪਤੀ ਆਦਿ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ।

Leave a Reply