ਇੱਕ, ਦਿਨ
ਮੈਂ……….
ਆਪਣੀ, ਮਾਂ ਨੂੰ,
ਕਿਹਾ,……..
ਆਹ—-ਵੇਖ,
ਮਾਂ——— !
ਮੈਂ, ਤੇਰੇ ਲਈ
ਬਜ਼ਾਰੋਂ,
ਨਵੀਂ ਘੜੀ
ਖਰੀਦ ਕੇ, ਲਿਆ ਹਾਂ, !!
ਹੁਣ—-ਤੂੰ
ਟਾਈਮ ਸਿਰ
ਆਪਣਾ
ਰੋਟੀ—ਪਾਣੀ
ਖਾਂ, ਲਿਆ ਕਰ,
ਐਵੇਂ ਹੀ,
ਨਾ….ਤੂੰ
ਆਪਣੀ, ਨੂੰਹ ਨੂੰ
ਬਹੁਤਾ——-
ਤੰਗ ਕਰਿਆ ਕਰ,
ਓਹ ਵੀ ਬਿਚਾਰੀ
ਕੱਲੀ ਕਹਿਰੀ ਆ
ਸਾਰਾ ਦਿਨ….
ਘਰ ਦੇ,
ਕੰਮਾਂ ਕਾਰਾਂ ਵਿੱਚ
ਥੱਕ-ਟੁੱਟ ਜਾਂਦੀ ਆ…..!!
ਮੇਰੀ ਸਾਰੀ ਗੱਲ
ਸੁਣ ਕੇ……….
ਮਾਂ….ਮੇਰੀ
ਮੈਨੂੰ, ਕਹਿਣ ਲੱਗੀ,
ਜਿਉਂਦਾ ਰਹਿ, ਵੇ, ਪੁੱਤ
ਜੁਗ ਜੁਗ ਜਵਾਨੀਆਂ ਮਾਣੇ,
ਮੈਂ, ਕੀ ਕਰਨੀ ਸੀ
ਤੇਰੀ——-ਇਹ
ਦਾਦੇ ਮੰਗਾਉਣੀ ਘੜੀ
ਬਸ—ਪੁੱਤ ਤੂੰ ਹੀ
ਇੱਕ ਦੋ ਘੜੀ
ਮੇਰੇ ਕੋਲ ਬਹਿ ਜਾਇਆ ਕਰ
ਦੀਪ ਰੱਤੀ ✍️

🙏🌷🙏