— ਲਗਾਤਾਰ ਚੌਥੀ ਵਾਰ ਸੋਨ ਤਗਮਾ ਜਿੱਤਿਆ —
ਫ਼ਰੀਦਕੋਟ 20 ਅਕਤੂਬਰ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਜਿਲ੍ਹਾ ਇਕਾਈ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿਚ ਵਿਸ਼ੇਸ਼ ਸਹਿਯੋਗ ਦੇਣ ਵਾਲੀ ਮਿਸ ਨੇਹਾ ਖਾਨ ਨੇ ਇਕ ਵਾਰ ਫਿਰ ‘‘ਖੇਡਾਂ ਵਤਨ ਪੰਜਾਬ ਦੀਆਂ’’ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਚਾਰ ਕੁ ਦਿਨ ਪਹਿਲਾਂ ਮਾਨਸਾ ਦੇ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਖੇ ਹੋਏ ਰਾਜ ਪੱਧਰੀ ਟੂਰਨਾਮੈਂਟ ਵਿਚ ਦੇਸ਼ ਭਰ ਤੋਂ ਵੱਖ-ਵੱਖ ਖਿਡਾਰੀਆਂ ਨੇ ਭਾਗ ਲਿਆ। ਉਕਤ ਟੂਰਨਾਮੈਂਟ ਵਿਚ ਮਿਸ ਨੇਹਾ ਖਾਨ ਨੇ ਪਾਵਰ ਲਿਫਟਿੰਗ ਵਿਚ ਲਗਾਤਾਰ ਚੌਥੀ ਵਾਰ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਨੇੜਲੇ ਪਿੰਡ ਸਾਈਆਂ ਵਾਲੀ ਦੀ ਜੰਮ ਪਲ, ਫਿਜ਼ੀਕਲ ਐਜੂਕੇਸ਼ਨ ਵਿਚ ਪੋਸਟ ਗ੍ਰੇਜੂਏਟ ਦੀ ਡਿਗਰੀ ਹੋਲਡਰ ਮਿਸ ਨੇਹਾ ਖਾਨ ਅੰਤਰ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਵੀ ਭਾਗ ਲੈ ਚੁੱਕੀ ਹੈ। ਮਿਸ ਨੇਹਾ ਦੀ ਲਗਾਤਾਰ ਚੌਥੀ ਵਾਰ ਸ਼ਾਨਦਾਰ ਜਿੱਤ ’ਤੇ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਇੰਸ: ਰਮੇਸ਼ ਕੁਮਾਰ ਬਾਰੋਲੀਆ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇੰਸ: ਬਾਰੋਲੀਆ ਨੇ ਮਿਸ ਨੇਹਾ ਦੀ ਇਸ ਮਾਣਮੱਤੀ ਜਿੱਤ ਨੂੰ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਦੱਸਿਆ ਹੈ। ਇਸੇ ਤਰ੍ਹਾਂ ਟਰੱਸਟ ਦੇ ਜਿਲ੍ਹਾ ਗਾਇਡ ਡੀ.ਪੀ.ਐੱਸ. ਭੋਲਾ, ਚੀਫ਼ ਪੈਟਰਨ ਸੇਵਾ ਮੁਕਤ ਤਹਿਸੀਲਦਾਰ ਮੈਡਮ ਹੀਰਾਵਤੀ, ਚੇਅਰਮੈਨ ਡਾ. ਹਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀ ਕ੍ਰਿਸ਼ਨ ਆਰ.ਏ., ਮੀਤ ਪ੍ਰਧਾਨ ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਪ੍ਰੋ. ਮਲਕੀਤ ਸਿੰਘ ਮੰਮਨ, ਲੀਗਲ ਅਡਵਾਇਜ਼ਰ ਸੀਨੀਅਰ ਐਡਵੋਕੇਟ ਪ੍ਰਦੀਪ ਸਿੰਘ ਅਟਵਾਲ, ਪ੍ਰੈਸ ਸਕੱਤਰ ਉੱਘੇ ਸਾਹਿਤਕਾਰ ਸ਼ਿਵ ਨਾਥ ਦਰਦੀ ਮੁਲਾਜ਼ਮ ਆਗੂ ਅਤੇ ਸੀਨੀਅਰ ਮੈਂਬਰ ਅਮਰ ਸਿੰਘ ਮਹਿਮੀ, ਪ੍ਰਸਿੱਧ ਇਸਤਰੀ ਸਮਾਜ ਸੇਵਕਾ ਅਤੇ ਸੰਸਥਾਪਕ ਮੈਂਬਰ ਮੰਜੂ ਸੁਖੀਜਾ ਤੇ ਪ੍ਰੋ. ਆਸਥਾ ਖਿੱਚੀ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਮਿਸ ਨੇਹਾ ਖਾਨ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ। ਇਸੇ ਤਰ੍ਹਾਂ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਅਤੇ ਪੰਜਾਬ ਵਿੱਤ ਵਿਭਾਗ ਵਿਚੋਂ ਸੇਵਾ ਮੁਕਤ ਜੁਆਇੰਟ ਕੰਟਰੋਲਰ ਓ.ਪੀ. ਚੌਧਰੀ ਨੇ ਵੀ ਮਿਸ ਨੇਹਾ ਖਾਨ ਨੂੰ ਵਧਾਈ ਦਿੱਤੀ ਹੈ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਇੰਸ: ਬਾਰੋਲੀਆ ਨੇ ਕਿਹਾ ਹੈ ਕਿ ਟਰੱਸਟ ਦੀ ਜਿਲ੍ਹਾ ਇਕਾਈ ਵੱਲੋਂ ਜਲਦੀ ਹੀ ਮਿਸ ਨੇਹਾ ਖਾਨ ਦਾ ਸਨਮਾਨ ਕੀਤਾ ਜਾਵੇਗਾ।
ਫੋਟੋ ਕੈਪਸ਼ਨ : ਗੋਲਡ ਮੈਡਲ ਪ੍ਰਾਪਤ ਕਰਨ ਉਪਰੰਤ ਮਿਸ ਨੇਹਾ ਦੀ ਯਾਦਗਾਰੀ ਤਸਵੀਰ।

