ਲੁਧਿਆਣਾ 14 ਅਗਸਤ (ਵਰਲਡ ਪੰਜਾਬੀ ਟਾਈਮਜ਼)
ਡਾ. ਐੱਸ ਆਰ ਰੰਗਾਨਾਥਨ ਦੇ ਜਨਮ ਦਿਵਸ ਮੌਕੇ ਮਨਾਏ ਜਾਂਦੇ ਰਾਸ਼ਟਰੀ ਲਾਇਬ੍ਰੇ੍ਰਰੀਅਨ ਦਿਵਸ ਮੌਕੇ ਪੀ.ਏ.ਯੂ. ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਵਿਖੇ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ| ਇਸ ਵਰਕਸ਼ਾਪ ਦਾ ਉਦੇਸ਼ ਖੇਤੀ ਖੋਜ ਅਤੇ ਸੂਚਨਾ ਪ੍ਰਬੰਧਨ ਵਿਚ ਏ ਆਈ ਦੀ ਖੋਜ ਅਤੇ ਨੈਤਿਕ ਕਲਪਨਾ ਰੱਖਿਆ ਗਿਆ ਸੀ| ਇਹ ਵਰਕਸ਼ਾਪ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੀ ਖੇਤੀ ਜਾਣਕਾਰੀ ਪ੍ਰਬੰਧਨ ਇਕਾਈ ਦੇ ਸਹਿਯੋਗ ਨਾਲ ਕਰਵਾਈ ਗਈ| ਇਸ ਵਰਕਸ਼ਾਪ ਨੂੰ ਕਰਵਾਉਣ ਲਈ ਖੇਤੀ ਸਿੱਖਿਆ ਡਵੀਜ਼ਨ ਆਈ ਸੀ ਏ ਆਰ ਨਵੀਂ ਦਿੱਲੀ ਦੀ ਈ ਗ੍ਰੰਥ ਯੋਜਨਾ ਤਹਿਤ ਇਮਦਾਦ ਹਾਸਲ ਹੋਈ ਸੀ|
ਰਾਸ਼ਟਰੀ ਸੂਚਨਾ ਕੇਂਦਰ ਨਵੀਂ ਦਿੱਲੀ ਦੇ ਸੇਵਾਮੁਕਤ ਉਪ ਨਿਰਦੇਸ਼ਕ ਜਨਰਲ ਡਾ. ਸੁਖਦੇਵ ਸਿੰਘ ਇਸ ਮੌਕੇ ਮਹਿਮਾਨ ਬੁਲਾਰੇ ਵਜੋਂ ਸ਼ਾਮਿਲ ਹੋਏ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਮਾਰੋਹ ਦੇ ਮੁੱਖ ਮਹਿਮਾਨ ਸਨ| ਇਸ ਵਰਕਸ਼ਾਪ ਦਾ ਮੰਤਵ ਲਾਇਬ੍ਰੇ੍ਰ੍ਰਰੀਅਨਾਂ, ਖੋਜੀਆਂ ਅਤੇ ਅਕਾਦਮਿਕ ਲੋਕਾਂ ਨੂੰ ਏ ਆਈ ਦੀ ਖੇਤੀ ਵਿਚ ਵੱਧ ਰਹੀ ਵਰਤੋਂ ਅਤੇ ਡਿਜ਼ੀਟਲ ਤਰੀਕਿਆਂ ਤੋਂ ਜਾਣੂੰ ਕਰਵਾਉਣਾ ਸੀ|
ਵਰਕਸ਼ਾਪ ਦੌਰਾਨ ਲਾਇਬ੍ਰੇਰੀਆਂ ਨਾਲ ਸੰਬੰਧਿਤ 150 ਤੋਂ ਵਧੇਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ| ਪੀ.ਏ.ਯੂ. ਦੇ ਲਾਇਬ੍ਰੇਰੀਅਨ ਡਾ. ਯੋਗਿਤਾ ਸ਼ਰਮਾ ਨੇ ਸਭ ਦਾ ਸਵਾਗਤ ਕੀਤਾ| ਆਈ ਸੀ ਏ ਆਰ ਦੇ ਅਧਿਕਾਰੀ ਡਾ. ਅਮਰਿੰਦਰ ਕੁਮਾਰ ਨੇ ਵਰਕਸ਼ਾਪ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ| ਸਹਿਯੋਗੀ ਲਾਇਬ੍ਰੇਰੀਅਨ ਡਾ. ਸੰਜੀਵ ਕੁਮਾਰ ਨੇ ਸਮੁੱਚੀ ਕਾਰਵਾਈ ਨੂੰ ਚਲਾਇਆ ਅਤੇ ਅੰਤ ਵਿਚ ਪੀ.ਏ.ਯੂ. ਦੇ ਸਹਿਯੋਗੀ ਲਾਇਬ੍ਰੇਰੀਅਨ ਡਾ. ਸੁਨੀਤੀ ਬਾਲਾ ਨੇ ਸਭ ਦਾ ਧੰਨਵਾਦ ਕੀਤਾ|

