ਪਟਿਆਲਾ, 5 ਮਈ: (ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਪਟਿਆਲਾ ਮਿਡਟਾਊਨ ਅਤੇ ਪਟਿਆਲਾ ਹਾਰਟ ਹਸਪਤਾਲ ਦੇ ਸਾਂਝੇ ਯਤਨਾਂ ਦੇ ਨਾਲ ਰੋਟਰੀ ਭਵਨ, ਪਟਿਆਲਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।
ਇਸ ਮੈਡੀਕਲ ਕੈਂਪ ਵਿੱਚ ਪੀ.ਆਰ.ਟੀ.ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਸਿਹਤ ਦੇ ਖੇਤਰ ਵਿੱਚ ਸਮਾਜ ਸੇਵਾ ਦੇ ਕੰਮਾਂ ਦੀ ਬਹੁਤ ਜ਼ਿਆਦਾ ਲੋੜ ਹੈ, ਅਤੇ ਰੋਟਰੀ ਕਲੱਬ ਪਟਿਆਲਾ ਮਿਡਟਾਊਨ ਵੱਲੋਂ ਲਗਾਤਾਰ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਬਹੁਤ ਸ਼ਲਾਘਾਯੋਗ ਹਨ।
ਰੋਟਰੀ ਕਲੱਬ ਪਟਿਆਲਾ ਮਿਡਟਾਊਨ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਸਹਾਇਕ ਗਵਰਨਰ ਰੋਟੇਰੀਅਨ ਮਾਨਿਕ ਰਾਜ ਸਿੰਗਲਾ ਅਤੇ ਸਕੱਤਰ ਅਮਿਤ ਜਿੰਦਲ ਦੀ ਅਗਵਾਈ ਵਿੱਚ ਲਗਾਏ ਇਸ ਕੈਂਪ ਵਿਚ ਲਗਭਗ 60 ਮਰੀਜ਼ਾਂ ਦਾ ਮੁਫ਼ਤ ਚੈਕਅਪ ਕੀਤਾ ਗਿਆ।
ਇਸ ਕੈਂਪ ਨੂੰ ਕਾਮਯਾਬ ਕਰਨ ਦੇ ਲਈ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਡਾ.ਸਤਵੰਤ ਸਚਦੇਵਾ, ਕੋ-ਚੇਅਰਮੈਨ ਰੋਟੇਰੀਅਨ ਡਾ. ਹਿਤੇਸ਼ ਮਲਹੋਤਰਾ ਅਤੇ ਕੋ-ਚੇਅਰਮੈਨ ਰੋਟੇਰੀਅਨ ਡਾ ਕੇ.ਸੀ ਗਰਗ ਨੇ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਰੋਟਰੀ ਕਲੱਬ ਪਟਿਆਲਾ ਮਿਡਟਾਊਨ ਦੇ ਮੈਂਬਰ ਦੇਵੀ ਦਿਆਲ ਗੋਇਲ , ਰਕੇਸ਼ ਸਿੰਗਲਾ, ਹਰਬੰਸ ਬੰਸਲ,ਬੀ.ਕੇ ਢੂੰਡਿਆ, ਗਿਤੇਸ਼ ਸਿੰਗਲਾ, ਜੀਵਨ ਗਰਗ, ਅਸ਼ੋਕ ਰੋਨੀ, ਅਦੀਸ਼ ਬਜਾਜ, ਆਸ਼ੀਸ਼ ਅੱਗਰਵਾਲ, ਜੇ.ਐੱਸ. ਥਿੰਦ ,ਲਕਸ਼ਮੀ ਗੁਪਤਾ ,ਸੰਜੀਵ ਬੰਸਲ ,ਸਿਕੰਦਵੀਰ ਜਿੰਦਲ ਅਤੇ ਸ੍ਰਿਸ਼ਟੀ ਸਚਦੇਵਾ ਮੌਜੂਦ ਰਹੇ।
ਇਸ ਮੌਕੇ ਸਮੂਹ ਰੋਟਰੀ ਟੀਮ ਨੇ ਪਟਿਆਲਾ ਹਾਰਟ ਦੀ ਟੀਮ, ਐਮਡੀ ਦਿਲਸ਼ਾਦ ਸਿੱਧੂ, ਹੱਡੀਆਂ ਦੇ ਮਾਹਰ ਡਾ. ਸੁਖਜੋਤ ਸਿੰਘ, ਕਾਰਡੀਓਲੋਜੀ ਡਾ. ਗੁਰਦਰਸ਼ਨ ਸਿੰਘ, ਮੈਡੀਸਿਨ ਡਾ. ਤਜਿੰਦਰ ਸਿੰਘ, ਮਾਰਕੀਟਿੰਗ ਅਤੇ ਸੇਲਸ ਮੈਨੇਜਰ ਅਮਿਤ ਵਾਲੀਆ, ਮੈਨੇਜਰ ਮੈਡਮ ਸਨਿਗਦਾ ਅਤੇ ਪੂਰੇ ਨਰਸਿੰਗ ਸਟਾਫ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰਸ ਲਾਂਬਾ, ਰਾਹੁਲ ਮਹਿਤਾ, ਸਿਮਰਨ ਗਰੇਵਾਲ ਅਤੇ ਹਰਸ਼ ਮਦਾਨ, ਰੋਟਰੈਕਟ ਕਲੱਬ ਪਟਿਆਲਾ ਮਿਡਟਾਊਨ ਦੇ ਨੌਜਵਾਨ ਵੋਲੰਟੀਅਰਸ ਜੋਇੰਟ ਸਕੱਤਰ ਪ੍ਰਭਸਿਮਰਨ ਸਿੰਘ, ਕੋਆਰਡੀਨੇਟਰ ਪ੍ਰਭਕਿਰਤ ਸਿੰਘ, ਹ੍ਰਿਦਯ ਸ਼ਰਮਾ ਅਤੇ ਰਾਜਨ ਕੁਮਾਰ ਨੇ ਵੀ ਯੋਗਦਾਨ ਪਾਇਆ।

Leave a Reply