ਮੰਨਿਆ ਨਹੀਂ ਮਨਾਇਆ ਉਸਨੂੰ
ਮੈਂ ਵਾਰ ਵਾਰ ਸਮਝਾਇਆ ਉਸਨੂੰ
ਜਿਸ ਨੇ ਸੀ ਸਾਨੂੰ ਠੋਕਰ ਮਾਰੀ
ਮੈਂ ਡਿੱਗਨੋਂ ਯਾਰ ਬਚਾਇਆ ਉਸਨੂੰ
ਜਿਸਨੇ ਸੀ ਕਦੇ ਮੇਰਾ ਦਿਲ ਤੋੜਿਆ
ਮੈਂ ਆਪਣੇ ਕੋਲ ਬਿਠਾਇਆ ਉਸਨੂੰ
ਭੁੱਲ ਗਿਆ ਸੀ ਜੇਹੜਾ ਯਾਰ ਮੁਹੱਬਤ
ਮੈਂ ਇਸ਼ਕ ਦਾ ਪਾਠ ਪੜ੍ਹਾਇਆ ਉਸਨੂੰ
ਜਿਸਨੇ ਮੇਰੇ ਰਾਹੀਂ ਸੂਲਾਂ ਰੱਖੀਆਂ
ਮੈਂ ਫੁੱਲਾਂ ਵਾਂਗ ਮਹਿਕਾਇਆ ਉਸਨੂੰ
ਜਿਸਨੇ ਮੇਰੇ ਦਿਲ ਦੀ ਦੌਲਤ ਲੁੱਟ ਲਈ
ਮੈਂ ਆਪਣੇ ਨਾਮ ਲਿਖਵਾਇਆ ਉਸਨੂੰ
ਸਿੱਧੂ, ਨੂੰ ਜੇਹੜੇ ਨਫ਼ਰਤ ਨਾਲ ਦੇਖਣ
ਮੈਂ ਰੱਬ ਦੇ ਵਾਂਗ ਧਿਆਇਆ ਉਸਨੂੰ
ਸਾਡੇ ਨਾਲ ਭਾਵੇਂ ਓਹ ਬੋਲਨ ਨਾ
ਅਸੀਂ ਦਿਲ ਤੋਂ ਨਹੀਂ ਭੁਲਾਇਆ ਉਸਨੂੰ
ਸਾਨੂੰ ਮਿੱਟੀ ਵਿੱਚ ਮਿਲਾਕੇ ਤੁਰ ਗਏ
ਅਸੀਂ ਦਿਲ ਦੇ ਤਖ਼ਤ ਬਿਠਾਇਆ ਉਸਨੂੰ
ਮੀਤੇ, ਨਾਲ ਗ਼ੈਰਾਂ ਦੇ ਹੱਸਦੇ ਜੇਹੜੇ
ਅਸੀਂ ਰੋਂਦਿਆਂ ਤਾਈਂ ਹਸਾਇਆ ਉਸਨੂੰ
ਅਮਰਜੀਤ ਸਿੰਘ ਸਿੱਧੂ ਬਠਿੰਡਾ