ਸਕੂਲ ਦੀ ਮੰਗ ਨੂੰ ਮੁੱਖ ਰੱਖਦਿਆਂ ਤਿੰਨ ਸਟੈਂਡਿੰਗ ਪੱਖੇ ਦਿੱਤੇ ਗਏ
ਕੋਟਕਪੂਰਾ, 4 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ ਕਲੱਬ ਕੋਟਕਪੂਰਾ ਰਾਇਲ ਵੱਲੋਂ ਗੋਦ ਲਏ ਸਰਕਾਰੀ ਹਾਈ ਸਕੂਲ ਰੋਮਾਣਾ ਅਲਬੇਲ ਸਿੰਘ ਵਿੱਚ ਡਾ ਰਾਧਾ ਕਿ੍ਰਸ਼ਨਨ ਸਾਬਕਾ ਰਾਸ਼ਟਰਪਤੀ ਦੇ ਜਨਮਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਅਤੇ ਵਣ ਮਹਾਂਉਤਸਵ ਸਾਂਝੇ ਤੌਰ ’ਤੇ ਮਨਾਇਆ ਗਿਆ। ਕਲੱਬ ਦੇ ਤੀਜੇ ਵਣ ਮਹਾਂਉਸਤਵ ਮੌਕੇ ਸਕੂਲ ਵਿੱਚ ਛਾਂਦਾਰ ਬੂਟੇ ਲਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਉਪਰਾਲਾ ਕੀਤਾ। ਕਲੱਬ ਦੇ ਪੀਆਰਓ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਪ੍ਰਧਾਨ ਇੰਜੀ. ਭੁਪਿੰਦਰ ਸਿੰਘ ਵਲੋਂ 15 ਅਗਸਤ ਦੇ ਅਜਾਦੀ ਦਿਹਾੜੇ ਮੋਕੇ ਕੀਤੇ ਐਲਾਨ ਅਤੇ ਸਕੂਲ ਦੀ ਮੰਗ ਨੂੰ ਮੁੱਖ ਰੱਖਦਿਆਂ ਤਿੰਨ ਸਟੈਂਡਿੰਗ ਪੱਖੇ ਦਿੱਤੇ ਗਏ। ਉਹਨਾ ਦੱਸਿਆ ਕਿ ਜਿਲਾ ਗਵਰਨਵਰ 321-ਐੱਫ ਅਜੈ ਗੋਇਲ ਵੱਲੋਂ 1-9-2026 ਤੋਂ 7-9-2026 ਤੱਕ ਮੈਡੀਕਲ ਕੈਂਪ, ਜਨਰਲ ਚੈਕਅਪ ਕੈਂਪ ਜਾਂ ਹੋਰ ਸਿਹਤ ਸੰਭਾਲ ਸਬੰਧੀ ਸੈਮੀਨਾਰ ਦੀਆਂ ਕੀਤੀਆਂ ਹਦਾਇਤਾਂ ਮੁਤਾਬਿਕ ਡਾ. ਸੁਨੀਲ ਛਾਬੜਾ ਨੇ ਸਿਹਤ ਤੰਦਰੁਸਤੀ ਸਬੰਧੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਅਨੇਕਾਂ ਨੁਕਤਿਆਂ ਦੀ ਸਾਂਝ ਪਾਈ। ਦਸਮੇਸ਼ ਮਿਸ਼ਨ ਸਕੂਲ ਹਰੀਨੋ ਦੇ ਐਮ ਡੀ ਬਲਜੀਤ ਸਿੰਘ ਨੇ ਵਿਚਾਰ ਸਾਂਝੇ ਕੀਤੇ। ਸਕੂਲ ਵਿੱਚ ਵਧੀਆ ਕਾਰਗੁਜਾਰੀ ਲਈ ਸਮੂਹ ਅਧਿਆਪਕਾਂ ਦਾ ਮਾਣ ਸਨਮਾਨ ਕੀਤਾ ਗਿਆ। ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਵੀ ਬੁਲਾਰਿਆਂ ਨੇ ਵਿਚਾਰਾਂ ਸਾਂਝੀਆਂ ਕੀਤੀਆਂ। ਸੁਰਜੀਤ ਸਿੰਘ ਘੁਲਿਆਣੀ, ਮਨਜੀਤ ਸਿੰਘ ਲਵਲੀ ਅਤੇ ਸਕੱਤਰ ਨਛੱਤਰ ਸਿੰਘ ਨੇ ਦੱਸਿਆ ਕਿ ਉਕਤ ਸਮਾਗਮ ਦੋਰਾਨ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪੋ੍ਰਗਰਾਮ ਪੇਸ਼ ਕੀਤਾ ਤਾਂ ਬੱਚਿਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾ ਦੱਸਿਆ ਕਿ ਜਗਦੀਪ ਸਿੰਘ ਐਸ.ਐਲ.ਏ., ਪ੍ਰਦੀਪ ਸਿੰਘ ਮੱਤਾ ਕਲਰਕ, ਅੰਮ੍ਰਿਤਪਾਲ ਸਿੰਘ ਪੀ.ਟੀ.ਆਈ., ਮੈਡਮ ਸ਼ਵੇਤਾ ਹਿੰਦੀ ਅਧਿਆਪਕਾ, ਰਾਮ ਕਿ੍ਰਸ਼ਨ ਸਾਇੰਸ ਮਾਸਟਰ, ਪਰਮਜੀਤ ਕੌਰ ਐਸ.ਐਸ., ਸਪਨਾ ਧੀਂਗੜਾ ਹਿਸਾਬ, ਗੁਰਜੀਵਨ ਸਿੰਘ ਪੰਜਾਬੀ ਅਧਿਆਪਕ, ਰੋਮਿਕਾ ਅੰਗਰੇਜੀ ਅਧਿਆਪਕ, ਨੀਨਾ ਮਲਹੋਤਰਾ ਕੰਪਿਊਟਰ ਫਕੈਲਟੀ ਅਤੇ ਮੁੱਖ ਅਧਿਆਪਕਾ ਮੈਡਮ ਚਿੱਤਰਾ ਕੁਮਾਰੀ ਦਾ ਵਿਸ਼ੇਸ਼ ਸਨਮਾਨ ਹੋਇਆ। ਉਹਨਾ ਦੱਸਿਆ ਕਿ ਇਸ ਮੌਕੇ ਹਰਬੀਰ ਸਿੰਘ ਸੰਧੂ ਕੈਨੇਡਾ ਸਮੇਤ ਪਿੰਡ ਦੀਆਂ ਹੋਰ ਵੀ ਉੱਘੀਆਂ ਸ਼ਖਸ਼ੀਅਤਾਂ ਹਾਜਰ ਸਨ।

