— ਡਾ. ਅੰਬੇਡਕਰ ਜੈਅੰਤੀ ਨੂੰ ਸਮਰਪਿਤ ਸਮਾਗਮ —
ਫ਼ਰੀਦਕੋਟ 13 ਅਪ੍ਰੈਲ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਫਰੀਦਕੋਟ ਜਿਲ੍ਹਾ ਇਕਾਈ ਵੱਲੋਂ ਆਉਂਦੀ ਡਾ. ਅੰਬੇਡਕਰ ਜੈਅੰਤੀ ਨੂੰ ਸਮਰਪਿਤ ਸਥਾਨਕ ਜੈਸਮੀਨ ਹੋਟਲ ਵਿਖੇ ਸੁਪਰ ਸੀਨੀਅਰ ਮੈਟ੍ਰਿਕੁਲੇਟਸ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਜਿਲ੍ਹੇ ਦੀ ਚੀਫ ਪੈਟਰਨ ਹੀਰਾਵਤੀ, ਡਾ. ਨਿਰਮਲ ਕੌਸ਼ਿਕ ਅਤੇ ਸੁਰਜੀਤ ਸਿੰਘ ਸੁਪਰਡੈਂਟ ਨੇ ਸਾਂਝੇ ਤੌਰ ’ਤੇ ਕੀਤੀ। ਸ਼ਹਿਰ ਅੰਦਰ ਵਿਲੱਖਣ ਅਤੇ ਆਪਣੀ ਕਿਸਮ ਦੇ ਹੋਏ ਇਸ ਪਲੇਠੇ ਸਮਾਰੋਹ ਦੌਰਾਨ ਟਰੱਸਟ ਦੇ ਸ੍ਰੀ ਕ੍ਰਿਸ਼ਨ ਆਰ.ਏ., ਗੋਵਿੰਦ ਕੁਮਾਰ ਅਤੇ ਹੋਰਨਾਂ ਤੋਂ ਇਲਾਵਾ ਵਿਜੇ ਕੁਮਾਰੀ, ਸੁਖਜੀਤ ਕੌਰ, ਮੰਜੂ ਸੁਖੀਜਾ, ਤੇਜਿੰਦਰਪਾਲ ਕੌਰ ਕੌਂਸਲਰ,ਪਰਮਜੀਤ ਕੌਰ ਖਾਲਸਾ, ਅਰਮਾਨ ਕੌਰ, ਗੁਰਪਿਆਰ ਸਿੰਘ, ਕੁਲਦੀਪ ਕੁਮਾਰ, ਰਿਆਨ ਅਮਰ, ਕਿਰਤ ਕੁਮਾਰ, ਸ਼ਿਵਨਾਥ ਦਰਦੀ, ਪ੍ਰੋ. ਬੀਰਇੰਦਰ ਸਰਾਂ, ਮਾਧਵ, ਗੋਵਿੰਦ, ਸੁਖਮਨ, ਪ੍ਰੇਸ਼ੀਅਸ, ਨਿਰਮਲ ਕੌਰ ਅਤੇ ਰਾਜਵੰਤ ਕੌਰ ਆਦਿ ਸ਼ਾਮਿਲ ਹੋਏ। ਸਮਾਰੋਹ ਦੀ ਸ਼ੁਰੂਆਤ ਮੈਡਮ ਹੀਰਾਵਤੀ ਵੱਲੋਂ ਟਰੱਸਟ ਮੈਂਬਰਾਂ ਦੀ ਜਾਣ-ਪਛਾਣ ਅਤੇ ਸਵਾਗਤੀ ਭਾਸ਼ਣ ਨਾਲ ਸ਼ੁਰੂ ਹੋਈ। ਜਿਕਰਯੋਗ ਹੈ ਕਿ ਉਕਤ ਸਮਾਰੋਹ ਦੌਰਾਨ ਪੰਜਾਹ ਸਾਲ ਜਾਂ ਇਸ ਤੋਂ ਵੱਧ ਸਮਾਂ ਪਹਿਲਾਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਵਾਲੇ ਡਾ. ਨਿਰਮਲ ਕੌਸ਼ਿਕ, ਜੀਤ ਸਿੰਘ ਸੰਧੂ, ਪਿਆਰਾ ਸਿੰਘ ਸੰਧੂ, ਸੋਹਨ ਲਾਲ ਨਿਗਾਹ, ਓ.ਪੀ. ਚੌਧਰੀ, ਸੁਰਜੀਤ ਸਿੰਘ ਸੁਪਰਡੈਂਟ, ਜਗਦੀਸ਼ ਰਾਏ ਢੋਸੀਵਾਲ, ਸੁਰਜੀਤ ਸਿੰਘ, ਜਸਵੰਤ ਸਿੰਘ ਕੋਟਕਪੂਰਾ, ਰਾਜੇਸ਼ ਸੁਖੀਜਾ, ਅਜ਼ਾਦ ਬਿੰਦੂ, ਜੱਗਰ ਸਿੰਘ, ਸ਼ਿੰਦਰਪਾਲ ਸਿੰਘ, ਬਖਸ਼ੀਸ਼ ਕੌਰ, ਬਿਮਲਾ ਢੋਸੀਵਾਲ ਅਤੇ ਸੁਦੇਸ਼ ਰਾਣੀ ਚਿਤਰਾ ਆਦਿ ਸਮੇਤ ਹੋਰਨਾਂ ਨੂੰ ਟਰੱਸਟ ਵੱਲੋਂ ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਸਨਮਾਨਿਤ ਕੀਤੇ ਗਏ ਸਮੂਹ ਸੱਜਣਾਂ ਨੇ ਟਰੱਸਟ ਦੇ ਇਸ ਉਪਰਾਲੇ ਦੀ ਪੁਰਜੋਰ ਸ਼ਬਦਾਂ ਵਿਚ ਸ਼ਲਾਘਾ ਕਰਦੇ ਹੋਏ ਸੰਸਥਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਆਪਣੇ ਸੰਬੋਧਨ ਦੌਰਾਨ ਸ੍ਰੀ ਢੋਸੀਵਾਲ ਨੇ ਕਿਹਾ ਕਿ ਸੁਪਰ ਸੀਨੀਅਰ ਸਿਟੀਜਨ ਸਮੁੱਚੇ ਸਮਾਜ ਦਾ ਕੀਮਤੀ ਗਹਿਣਾ ਹੁੰਦੇ ਹਨ ਅਤੇ ਇਨ੍ਹਾਂ ਦੇ ਤਜਰਬੇ ਸਮੁੱਚੇ ਸਮਾਜ ਲਈ ਮਾਰਗ ਦਰਸ਼ਕ ਹੁੰਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਆਉਣ ਵਾਲੀ ਡਾ. ਅੰਬੇਡਕਰ ਜੈਅੰਤੀ ਅਤੇ ਵਿਸਾਖੀ ਦੀ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਡਾ. ਅੰਬੇਡਕਰ ਨੇ ਸਮਾਜ ਦੀ ਤਰੱਕੀ ਲਈ ਪੜੋ, ਜੁੜੋ, ਸੰਘਰਸ਼ ਕਰੋ ਦਾ ਮੂਲ ਮੰਤਰ ਦਿੱਤਾ ਸੀ। ਜਿਨ੍ਹਾਂ ਵਿਅਕਤੀਆਂ ਨੇ ਇਸਤੇ ਅਮਲ ਕਰਦੇ ਹੋਏ ਬਹੁਤ ਲੰਮਾ ਸਮਾਂ ਵਿਦਿਆ ਰੂਪੀ ਕੀਮਤੀ ਗਹਿਣਾ ਪ੍ਰਾਪਤ ਕੀਤਾ ਹੈ ਉਹ ਸਭ ਵਧਾਈ ਦੇ ਪਾਤਰ ਹਨ। ਸ੍ਰੀ ਢੋਸੀਵਾਲ ਨੇ ਅੱਜ ਸਨਮਨਿਤ ਕੀਤੇ ਗਏ ਸਾਰੇ ਮੈਟ੍ਰਿਕੁਲੇਟਸ ਨੂੰ ਟਰੱਸਟ ਵੱਲੋਂ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ। ਸਮਾਗਮ ਦੌਰਾਨ ਅਰਮਾਨ ਕੌਰ ਨੇ ਡਾ. ਅੰਬੇਡਕਰ ਦੇ ਜੀਵਨ ਅਤੇ ਫਲਸਫੇ ’ਤੇ ਚਾਨਣਾ ਪਾਇਆ ਅਤੇ ਸਭਨਾਂ ਨੂੰ ਉਨ੍ਹਾਂ ਵੱਲੋਂ ਦਿਖਲਾਏ ਰਸਤੇ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਸਮਤਾ, ਸਮਾਨਤਾ ਤੇ ਭਾਈਚਾਰੇ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੇ ਸਮਾਗਮ ਨੂੰ ਸਫਲ ਬਨਾਉਣ ਲਈ ਪ੍ਰਿੰ. ਕ੍ਰਿਸ਼ਨ ਲਾਲ, ਹੀਰਾਵਤੀ, ਨਿਰਮਲਜੀਤ ਕੌਰ, ਇੰਸ. ਰਮੇਸ਼ ਕੁਮਾਰ, ਸ਼ਾਂਤੀ ਦੇਵੀ, ਹਰਪਾਲ ਸਿੰਘ, ਡੀ.ਪੀ.ਐੱਸ. ਭੋਲਾ, ਮਲਕੀਅਤ ਸਿੰਘ ਮੰਮਣ, ਜਗਦੀਸ਼ ਰਾਏ ਢੋਸੀਵਾਲ, ਰਾਜੇਸ਼ ਸੁਖੀਜਾ, ਪਰਮਜੀਤ ਕੌਰ ਖਾਲਸਾ, ਸੋਹਨ ਲਾਲ ਨਿਗਾਹ, ਜਸਵੰਤ ਸਿੰਘ ਕੋਟਕਪੂਰਾ, ਗੋਬਿੰਦ ਕੁਮਾਰ, ਅਜ਼ਾਦ ਬਿੰਦੂ, ਸੁਰਜੀਤ ਸਿੰਘ ਸੁਪਰਡੈਂਟ, ਜੀਤ ਸਿੰਘ ਸੰਧੂ, ਪਿਆਰਾ ਸਿੰਘ ਸੰਧੂ ਤੇ ਅਸ਼ੀਸ਼ ਕੁਮਾਰ ਆਦਿ ਨੇ ਆਰਥਿਕ ਸਹਿਯੋਗ ਦਿੱਤਾ ਹੈ। ਟਰੱਸਟ ਵੱਲੋਂ ਇਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਗਿਆ। ਸਮਾਰੋਹ ਦੇ ਅੰਤ ਵਿਚ ਸਾਰਿਆਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

