ਮੈਂ ਕੋਈ ਲਿਖਾਰੀ ਨਹੀਂ,
ਮੈਂ ਤਾਂ ਬਸ ਆਪਣੇ ਜਜ਼ਬਾਤਾਂ ਨੂੰ ਲਿਖਦੀ ਹਾਂ।
ਜੋ ਹੁੰਦਾ ਏ ਆਸ-ਪਾਸ,
ਜੋ ਮੇਰੇ ਨਾਲ ਹੁੰਦਾ,
ਮੈਂ ਉਹ ਹਾਲਾਤ ਲਿਖਦੀ ਹਾਂ।
ਜ਼ਿੰਦਗੀ ਇੱਕ ਕਵਿਤਾ ਏ,
ਇਸ ਲਈ ਮੈਂ ਆਪਣੀਆਂ ਯਾਦਾਂ ਲਿਖਦੀ ਹਾਂ।
ਇਹਨਾਂ ਜਜ਼ਬਾਤਾਂ ਨਾਲ ਮੈਨੂੰ ਪਿਆਰ ਏ,
ਇਸੇ ਲਈ ਸਾਰੇ ਹਾਲਾਤ ਲਿਖਦੀ ਹਾਂ।
ਮੈਂ ਕੋਈ ਕਵੀ ਜਾਂ ਲਿਖਾਰੀ ਨਹੀਂ ਹਾਂ, ਸਮਝੋ,
ਮੈਂ ਹਰ ਮੌਸਮ ਬਦਲਦੇ ਦੇਖੇ,
ਮੌਸਮ ਦੇ ਹਾਲਾਤ ਲਿਖਦੀ ਹਾਂ।
ਮੈਂ ਇਨਸਾਨ ਬਦਲਦੇ ਦੇਖੇ,
ਇਸ ਲਈ ਮੈਂ ਆਪਣੀ ਰੂਹ ਨਾਲ ਲਿਖਦੀ ਹਾਂ।
ਸੱਚੀ, ਮੈਂ ਹਮੇਸ਼ਾ ਸੱਚ ਲਿਖਦੀ ਹਾਂ,
ਜੋ ਪੱਥਰ ਹੋਏ ਨੇ ਇਨਸਾਨ,
ਉਹਨਾਂ ਬਾਰੇ ਕੀ ਲਿਖਦੀ..?
ਮੈਂ ਸੋਚ-ਸੋਚ ਕੇ ਜੋ ਪਲ ਮੇਰੇ,
ਜਿਹਨਾਂ ‘ਚ ਕਤਲ ਹੋ ਗਿਆ ਮੇਰੇ ਜਜ਼ਬਾਤਾਂ ਦਾ,
ਇਸ ਲਈ ਤਾਂ ਮੈਂ ਉਹ ਹਾਲਾਤ ਲਿਖਦੀ ਹਾਂ।
ਕੋਈ ਨਹੀਂ ਮੈਨੂੰ ਸਮਝ ਸਕਿਆ,
ਉਹ ਗੱਲ ਮੈਂ ਲਿਖਦੀ ਹਾਂ।
ਹਾਂ, ਮੈਂ ਲਿਖਾਰੀ ਹਾਂ…
ਸੁਰਜੀਤ ਸਾਰੰਗ
ਨਵੀਂ ਦਿੱਲੀ 18
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
