ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਦੇ ਵਾਰਡ ਨੰਬਰ 27 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਰ.ਕੇ. ਵਿਜੈ ਦੀ ਧਰਮਪਤਨੀ ਸ਼੍ਰੀਮਤੀ ਨਰਿੰਦਰ ਰਾਣੀ ਨੂੰ ‘ਆਪ’ ਵੱਲੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਘਰ ਘਰ ਜਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਆਰ.ਕੇ. ਵਿਜੈ ਨੇ ਕਿਹਾ ਕਿ ਵਾਰਡ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਹੀ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ, ਉਹ ਪਿਛਲੇ ਲੰਬੇ ਸਮੇਂ ਤੋਂ ਵਾਰਡ ਦੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਹਨਾਂ ਉੱਪਰ ਜੋ ਵਿਸ਼ਵਾਸ਼ ਦਿਖਾ ਕੇ ਉਹਨਾਂ ਦੀ ਧਰਮਪਤਨੀ ਨਰਿੰਦਰ ਕੌਰ ਨੂੰ ਟਿਕਟ ਦੇ ਕੇ ਨਿਵਾਜਿਆ ਹੈ, ਮੈਂ ਭਰੋਸਾ ਦਿੰਦਾ ਹਾਂ ਕਿ ਇਸ ਵਾਰ ਜਿੱਤ ਆਮ ਆਦਮੀ ਪਾਰਟੀ ਦੀ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਸਪੀਕਰ ਸੰਧਵਾਂ ਨੇ ਜੋ ਵਿਕਾਸ ਦੇ ਕੰਮ ਕਰਵਾਏ ਹਨ, ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਵਿੱਚ ਜਾ ਰਹੇ ਹਾਂ ਅਤੇ ਵਿਕਾਸ ਦੇ ਕੰਮਾਂ ’ਤੇ ਇਹ ਇਲੈਕਸ਼ਨ ਲੜਾਂਗੇ ਅਤੇ ਸਾਨੂੰ ਪੂਰਨ ਉਮੀਦ ਹੈ ਕਿ ਜਿੱਤ ਆਮ ਆਦਮੀ ਪਾਰਟੀ ਦੀ ਹੋਵੇਗੀ। ਇਸ ਮੌਕੇ ਉਹਨਾਂ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਹਿਰ ਦਾ ਕੋਈ ਵੀ ਕੋਨਾ ਨਹੀਂ ਛੱਡਿਆ, ਜਿੱਥੇ ਵਿਕਾਸ ਨਾ ਹੋਇਆ ਹੋਵੇ, ਸੜਕਾਂ, ਗਲੀਆਂ ਚੌਕਾਂ ਤੇ ਇਲਾਵਾ ਸ਼ਹਿਰ ਦੇ ਕੋਨੇ-ਕੋਨੇ ਦਾ ਵਿਕਾਸ ਕਰਵਾਇਆ ਗਿਆ ਅਤੇ ਰਹਿੰਦੇ ਵਿਕਾਸ ਕਾਰਜ ਜਲਦ ਨੇਪਰੇ ਚਾੜੇ ਜਾ ਰਹੇ ਹਨ, ਲੋਕ ਵਿਕਾਸ ਨੂੰ ਦੇਖਦੇ ਹੋਏ 29 ਦੇ 29 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਦਿਵਾਉਣ ਜਾ ਰਹੇ ਹਨ। ਜਿਕਰਯੋਗ ਹੈ ਕਿ ਆਰ.ਕੇ. ਵਿਜੈ ਵਾਰਡ ਵਾਸੀਆਂ ਦੇ ਕੰਮਾਂ ਲਈ ਦਿਨ ਰਾਤ ਮਿਹਨਤ ਕਰਦੇ ਆ ਰਹੇ ਹਨ।

