
ਫ਼ਰੀਦਕੋਟ 19 ਅਪ੍ਰੈਲ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਅੱਜ ਵਾਲਮੀਕ ਟਾਈਗਰ ਫੋਰਸ ਫ਼ਰੀਦਕੋਟ ਵੱਲੋ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ 135ਵੀ ਜੈਯੰਤੀ ਦਾ ਇੱਕ ਵਿਲੱਖਣ ਖੂਬਸੂਰਤ ਸਮਾਗਮ ਵਾਲਮੀਕ ਕਲੋਨੀ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ ਜੀ ਸਨ। ਓਨਾਂ ਆਪਣੇ ਭਾਸ਼ਣ ਦੌਰਾਨ ਸਮੁੱਚੇ ਭਾਈਚਾਰੇ ਨੂੰ ਵਧਾਈ ਦਿੱਤੀ ਤੇ ਪੜ੍ਹਾਈ ਕਰ ਓਨਾਂ ਦੇ ਦਿਖਾਏ ਰਾਹ ਤੇ ਚੱਲ ਕੇ ਡਾਕਟਰ, ਜੱਜ ਦੀ ਕੁਰਸੀ ਹਾਸਿਲ ਕਰਨ ਲਈ ਕਿਹਾ। ਇਸ ਵਿੱਚ ਵਿਸੇਸ਼ ਮਹਿਮਾਨ ਦੀ ਭੂਮਿਕਾ ਸ੍ਰੀ ਬੰਸੀ ਲਾਲ ਏ.ਐਸ.ਆਈ ਪੰਜਾਬ ਪੁਲਿਸ ਤੇ ਸਮਾਗਮ ਦੀ ਪ੍ਰਧਾਨਗੀ ਸ੍ਰੀ ਕੁਮਾਰ ਅਭਿਸੇਕ ਰਾਝਾਂ ਨੇ ਨਿਭਾਈ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਡਾਂ ਗੁਗਲਾਨੀ ਮੱਖੂ ਜੀ ਪਹੁੰਚੇ, ਓਨਾਂ ਦੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਬਾਰੇ ਬੇਹਤਰੀਣ ਜਾਣਕਾਰੀ ਨੇ ਲੋਕਾਂ ਨੂੰ ਨਿਹਾਲ ਕਰ ਦਿੱਤਾ । ਇਹ ਸਮਾਗਮ ਵਿਚ ਪ੍ਰਤਿਭਾਸ਼ਾਲੀ ਬੱਚਿਆਂ ਨੇ ਵੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਬਾਰੇ ਖੁੱਲ੍ਹ ਕੇ ਚਾਨਣਾ ਪਾਇਆ। ਜਿੰਨਾ ਵਿਚ ਜ਼ਿਲਾ ਪ੍ਰਧਾਨ ਦੇ ਛੋਟੀ ਉਮਰ ਦੇ ਬੇਟੇ ‘ਦੀਪਾਸੂ ਉਜੀਨਵਾਲ’ ਇੱਕ ਖਿੱਚ ਦਾ ਕੇਂਦਰ ਬਿੰਦੂ ਬਣਿਆ। ਉਸ ਤੋ ਇਲਾਵਾ ਮੋਨੂੰ ਪਹਿਲ , ਵਾਣੀ ਕਾਂਗੜਾ, ਅੰਕਿਤਾ ਕਾਂਗੜਾ ਤੇ ਅਨੁਸਕਾ ਕਾਂਗੜਾ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਸਮਾਗਮ ਦੌਰਾਨ ਵਿੱਕੀ ਦਾਨਵ ਤੇ ਵਿੱਕੀ ਭੀਲ ਭਜਨ ਪਾਰਟੀ ਵੱਲੋ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਜੀਵਨ ਤੇ ਓਨਾ ਦੀਆ ਸਿੱਖਿਆਵਾਂ ਤੇ ਖੂਬਸੂਰਤ ਗੀਤਾਂ ਰਾਹੀ ਸਾਂਝ ਪਾਈ।ਇਸ ਸਮੇ ਵਾਲਮੀਕ ਟਾਈਗਰ ਫੋਰਸ ਵੱਲੋ ਬੱਚਿਆ ਤੇ ਆਏ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇ ਸਨਮਾਨ ਕੀਤਾ ਗਿਆ। ਇਸ ਸਮਾਗਮ ਦੇ ਮੰਚ ਸੰਚਾਲਕ ਦੀ ਭੂਮਿਕਾ ਜਗਜੀਵਨ ਸਿੰਘ ਜੀ ਬਾਖੂਬੀ ਨਿਭਾਈ ਗਈ। ਆਖਿਰ ਵਿਚ ਵਾਲਮੀਕ ਟਾਈਗਰ ਫੋਰਸ ਦੇ ਜ਼ਿਲਾ ਪ੍ਰਧਾਨ ਵਿੱਕੀ ਉਜੀਨਵਾਲ ਵੱਲੋ ਸਭ ਦਾ ਧੰਨਵਾਦ ਕੀਤਾ।
ਇਸ ਸਮੇ ਮੋਹਿਤ ਕਾਂਗੜਾ ,ਕਮਲ ਰਜੋਰੀਆ,ਅਵਿਨਾਸ਼ ਡਿਕਾਓ, ਅਜੇ ਬੋਹਤ, ਵੀਰੂ ਚਾਵਰੀਆ, ਰੋਹਿਤ ਮੈਦਾਨ,ਪ੍ਰਿੰਸ ਉਜੀਨਵਾਲ, ਵਿਸ਼ਾਲ ਜੀ.ਕੇ , ਰੋਹਿਤ ਸਾਰਵਾਨ, ਗੁਰੀ ਸੰਧੂ ,ਅਰਜੁਨ ਤਮੋਲੀ, ਰਮਨਦੀਪ ਸਿੰਘ ਰੋਮਾਣਾ, ਟਿੰਕੂ ਬਹੋਤ, ਨਿਤਿਨ ਗੋਹਰ ,ਰਾਜੂ ਉਜੀਨਵਾਲ ,ਰਤਨ ਲਾਲ ਬੋਹਤ,ਰਮੇਸ਼ ਚਾਵਰੀਆ ,ਰਵੀ ਕਾਂਗੜਾ, ਸੰਜੇ ਡਿਕਾਊ, ਪਵਨ ਕੁਮਾਰ, ਬਿੰਦਰ ਕੁਮਾਰ , ਪ੍ਰਦੀਪ ਕਾਂਗੜਾ ਸੰਜੇ ਉਜੀਨਵਾਲ , ਰਵੀ ਸਟੂਡੀਓ ਪ੍ਰਧਾਨ ਫੋਟੋਗ੍ਰਾਫਰ ਯੂਨੀਅਨ ਫ਼ਰੀਦਕੋਟ, ਗੁਰਮੀਤ ਸਿੰਘ ਲੈਕਚਰਾਰ, ਪ੍ਰਸਿੱਧ ਸਮਾਜਸੇਵੀ ਰਜਿੰਦਰ ਦਾਸ ਰਿੰਕੂ , ਅਮਨਦੀਪ ਪਾਂਧੀ , ਓਮ ਪ੍ਰਕਾਸ਼ ਬੋਹਤ, ਅਸੋਕ ਐਮ.ਸੀ, ਸੰਕਰ, ਮਨਜੀਤ ਖਿੱਚੀ ਪ੍ਰਧਾਨ ਸ੍ਰੀ ਗੁਰੂ ਰਵੀਦਾਸ ਸੁਸਾਇਟੀ ਫ਼ਰੀਦਕੋਟ , ਅਮਨਦੀਪ ਸਿੰਘ ਸੀਨੀਅਰ ਸਹਾਇਕ ਆਦਿ ਹਾਜ਼ਰ ਹੋਏ ।

