ਮਲੇਰ ਕੋਟਲਾ 20 ਮਈ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਰਕਾਰੀ ਕਾਲਜ ਵਿਖੇ ਸ੍ਰੀਮਤੀ ਬਲਜੀਤ ਕੌਰ ਜੀ ਨੇ ਬਤੌਰ ਪ੍ਰਿੰਸੀਪਲ ਵਜੋਂ ਅੱਜ ਅਹੁਦਾ ਸੰਭਾਲਿਆ। ਪ੍ਰਿੰਸੀਪਲ ਸ੍ਰੀਮਤੀ ਬਲਜੀਤ ਕੌਰ ਜੀ ਐਸੋਸੀਏਟ ਪ੍ਰੋਫੈਸਰ ਵਜੋਂ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਹਨਾਂ ਨੇ ਸੰਗੀਤ ਵਿਸ਼ੇ ਵਿੱਚ ਆਪਣੀਆਂ ਸ਼ਾਨਦਾਰ ਅਧਿਆਪਨ ਸੇਵਾਵਾਂ ਨਿਭਾਉਂਦੇ ਹੋਏ ਸੰਗੀਤਿਕ ਪ੍ਰਾਪਤੀਆਂ ਰਾਹੀਂ ਕਾਲਜ ਨੂੰ ਬੁਲੰਦੀਆਂ ਦੇ ਸਿਖਰ ਤੇ ਲੈ ਕੇ ਜਾਣ ਵਿੱਚ ਅਪਣਾ ਵੱਡਮੁਲਾ ਯੋਗਦਾਨ ਪਾਇਆ। ਅਧਿਆਪਨ ਤੋਂ ਇਲਾਵਾ ਉਸ ਕਾਲਜ ਵਿੱਚ ਉਹਨਾਂ ਨੇ ਵੱਖ-ਵੱਖ ਡਿਊਟੀਆਂ ਨਿਭਾਉਂਦੇ ਹੋਏ ਕਾਲਜ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਗਤੀਸ਼ੀਲ ਰਹਿ ਕੇ ਕਾਰਜ ਕੀਤੇ। ਵਾਈਸ ਪ੍ਰਿੰਸੀਪਲ ਐਸੋਸੀਏਟ ਪ੍ਰੋਫੈਸਰ ਅਰਵਿੰਦ ਕੌਰ ਮੰਡ ਦੀ ਅਗਵਾਈ ਹੇਠ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵੱਲੋਂ ਕਾਲਜ ਵਿੱਚ ਉਹਨਾਂ ਦੀ ਆਮਦ ਤੇ ਜੀ ਆਇਆ ਆਖਿਆ ਗਿਆ। ਹਾਜ਼ਰੀਨ ਨੂੰ ਸੰਬੋਧਿਤ ਹੁੰਦੇ ਹੋਏ ਪ੍ਰਿੰਸੀਪਲ ਸਾਹਿਬਾ ਨੇ ਕਿਹਾ ਕਿ ਉਹ ਨਿਰੰਤਰ ਕਾਲਜ ਦੀ ਬੇਹਤਰੀ ਦੇ ਲਈ ਕਾਰਜ ਕਰਦੇ ਰਹਿਣਗੇ ਅਤੇ ਇਸਦੇ ਸਰਵਪੱਖੀ ਵਿਕਾਸ ਦੇ ਲਈ ਨਵੀਆਂ ਯੋਜਨਾਵਾਂ ਨੂੰ ਵੀ ਅਮਲੀ ਜਾਮਾ ਪਹਿਨਾਉਣਗੇ। ਵਾਈਸ ਪ੍ਰਿੰਸੀਪਲ ਨੇ ਕਿਹਾ ਕੇ ਕਲਜ ਸਟਾਫ ਮੈਡਮ ਦੀ ਗਤੀਸ਼ੀਲ ਅਗਵਾਈ ਦੇ ਹੇਠ ਸਹਿਯੋਗੀ ਢੰਗ ਨਾਲ ਕਾਰਜ ਕਰਦੇ ਹੋਏ ਤਰੱਕੀਆਂ ਹਾਸਲ ਕਰੇਗਾ। ਪ੍ਰਿੰਸੀਪਲ ਸਾਹਿਬਾਂ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੇ ਬਾਰੇ ਚ ਰਜਿਸਟਰਾਰ ਨਾਲ ਗੱਲਬਾਤ ਕੀਤੀ ਅਤੇ ਪ੍ਰੀਖਿਆ ਸੈਂਟਰਾਂ ਦਾ ਵੀ ਦੌਰਾ ਕੀਤਾ ਉਨਾ ਕਾਲਜ ਦੇ ਵੱਖ ਵੱਖ ਕਾਰਜਾਂ ਬਾਰੇ ਜਾਣਕਾਰੀ ਲਈ ਅਤੇ ਵਿਚਾਰ ਵਟਾਂਦਰਾ ਕਰਦੇ ਹੋਏ ਭਵਿੱਖਤ ਕਾਰਜਾਂ ਦੀ ਰੂਪਬੰਦੀ ਕੀਤੀ। ਦਾਖਲਾ ਪ੍ਰਕਿਰਿਆ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਿੰਸੀਪਲ ਸਾਹਿਬਾ ਦੇ ਅਹੁਦਾ ਸੰਭਾਲਣ ਵੇਲੇ ਉਨ੍ਹਾਂ ਦੇ ਹਮਸਫਰ ਸਰਦਾਰ ਕਮਲਜੀਤ ਸਿੰਘ ਅਤੇ ਉਹਨਾਂ ਦੇ ਸਪੁੱਤਰ ਸਰਦਾਰ ਸੁਖਨਿਧਾਨ ਸਿੰਘ ਤੋਂ ਇਲਾਵਾ ਉਨਾ ਦੇ ਪਿਛਲੇ ਕਾਲਜ ਦੇ ਸਹਿਕਰਮੀ ਮੈਡਮ ਜਸਪ੍ਰੀਤ ਖੁਰਾਨਾ, ਮੈਡਮ ਕਿਰਨ ਗੁਪਤਾ, ਮੈਡਮ ਮਨਦੀਪ, ਡਾਕਟਰ ਯੋਗੇਸ਼ ਸ਼ਰਮਾ, ਡਾਕਟਰ ਨਿਮਿਤਾ ਸ਼ਰਮਾ, ਅਤੇ ਡਾਕਟਰ ਚਰਨਜੀਤ ਸਿੰਘ ਨੇ ਸ਼ਾਮਲ ਹੋ ਕੇ ਪ੍ਰਿੰਸੀਪਲ ਸਾਹਿਬਾ ਨੂੰ ਵਧਾਈ ਦਿੱਤੀ। ਕਾਲਜ ਦੇ ਐਨ.ਸੀ.ਸੀ ਕੈਡਿਟਾ ਵੱਲੋਂ ਉਨਾਂ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਪ੍ਰਿੰਸੀਪਲ ਦਫਤਰ ਵਿੱਚ ਸਨਮਾਨ ਸਹਿਤ ਲਿਜਾਇਆ ਗਿਆ।ਕਾਲਜ ਸਟਾਫ ਚੋਂ ਅਸਿਸਟੈਂਟ ਪ੍ਰੋਫੈਸਰ ਹਰਗੁਰਪ੍ਰਤਾਪ ਸਿੰਘ,ਅਸਿਸਟੈਂਟ ਪ੍ਰੋਫੈਸਰ ਵਨੀਤ ਕੁਮਾਰ, ਅਸਿਸਟੈਂਟ ਪ੍ਰੋਫੈਸਰ ਅਲੋਕ ਕੁਮਾਰ ਸ਼ੁਕਲਾ, ਮੈਡਮ ਸ਼ੈਲੀ ਦੀਵਾਨ, ਅਸਸਿਸਟੈਂਟ ਪ੍ਰੋਫੈਸਰ ਅਮਨਦੀਪ ਸਿੰਘ, ਅਸਿਸਟੈਂਟ ਪ੍ਰੋਫੈਸਰ ਮੁ. ਇਰਫਾਨ,ਅਸਿਸਟੈਂਟ ਪ੍ਰੋਫੈਸਰ ਗੁਰਤੇਜ ਸਿੰਘ, ਡਾਕਟਰ ਪੂਜਾ ਰਾਣੀ, ਮੈਡਮ ਮੈਰੀ ਨਿਚਾਲ, ਸ੍ਰੀ ਪੁਸ਼ਪਿੰਦਰ ਸਿੰਘ ਜੀ, ਸ਼੍ਰੀਮਤੀ ਮੰਜੂ ਸ਼ਰਮਾ, ਸ੍ਰੀ ਪ੍ਰਕਾਸ਼ ਗਰਗ, ਸ਼੍ਰੀਮਤੀ ਸਤਨਾਮ ਕੌਰ,ਸ੍ਰੀ ਮੁਹੰਮਦ ਅਨੀਸ, ਸ੍ਰੀ ਉਮਰਦੀਨ ਜੀ, ਸ੍ਰੀ ਮੁਹੰਮਦ ਨਸਰ, ਸ੍ਰੀਮਤੀ ਸਿੰਦਰ ਕੌਰ,ਫਕੀਰ ਮੁਹੰਮਦ ਬੱਗਾ ਨੇ ਜੀ ਆਇਆ ਆਖਿਆ।

