ਕੋਟਕਪੂਰਾ, 22 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਮੁਕਤਸਰ ਰੋਡ ‘ਤੇ ਮੁਹੱਲਾ ਸੁਰਗਾਪੁਰੀ ਵਿਖ਼ੇ ਸਥਿਤ ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਵਿਖੇ ਗਣਿਤ ਵਿਸ਼ੇ ਨਾਲ ਸਬੰਧਤ ਬੈਗਲਸ ਡੇ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਟਰਾਂਸਗ੍ਰਾਮਸ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਆਕਿ੍ਰਤੀਆਂ ਬਣਾਈਆਂ। ਸਰਕਲ, ਟ੍ਰੈਂਗਲ ਰੈਕਟੈਂਗਲ, ਸਮਿਟਰੀ ਪੈਟਰਨ ਦੀ ਦਰਸਾਉਂਦੀਆਂ ਹੋਈਆਂ ਰੰਗੋਲੀਆਂ ਬਣਾਈਆਂ। ਔਰਗੈਮੀ ਦੀ ਵਰਤੋਂ ਸਿਖਾਈ। ਮੈਥ ਮਿਸਟ੍ਰੈਸ ਸ਼੍ਰੀਮਤੀ ਸੁਨੀਤਾ, ਸ਼੍ਰੀਮਤੀ ਜੋਤੀ ਗੋਇਲ ਅਤੇ ਸ਼੍ਰੀਮਤੀ ਆਰਤੀ ਛਾਬੜਾ ਨੇ ਵਿਦਿਆਰਥੀਆਂ ਨੂੰ ਯੋਗ ਅਗਵਾਈ ਪ੍ਰਦਾਨ ਕੀਤੀ। ਹੈਡ ਮਾਸਟਰ ਸ੍ਰੀ ਮਨੀਸ਼ ਛਾਬੜਾ ਜੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਰੁਚੀ ਅਤੇ ਵਿਗਿਆਨਿਕ ਸੋਚ ਦਾ ਵਿਕਾਸ ਹੁੰਦਾ ਹੈ।

