ਕੋਟਕਪੂਰਾ, 26 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੰਤ ਸ੍ਰੀ ਸ੍ਰੀ 1008 ਬ੍ਰਹਮਲੀਨ ਸਵਾਮੀ ਸ੍ਰੀ ਸ੍ਰੀ ਗਿਰੀ ਜੀ ਮਹਾਰਾਜ ਜੀ ਦੀ 5ਵੀ ਮੂਰਤੀ ਸਥਾਪਨਾ ਦਿਵਸ ਮੰਦਰ ਕਮੇਟੀ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ! ਕਮੇਟੀ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਵਾਮੀ ਸ੍ਰੀ ਸ੍ਰੀ 1008 ਸ੍ਰੀ ਗਿਰੀ ਮਹਾਰਾਜਾ ਜੀ ਦਾ ਪਿੰਡ ਲਾਲੇਆਣਾ ਜਨਮ ਸਥਾਨ ਹੈ, ਕਮੇਟੀ ਵੱਲੋਂ ਹਰ ਸਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ, ਕਥਾ ਕੀਰਤਨ ਦਰਬਾਰ ਕਰਵਾਏ ਗਏ, ਆਈ ਹੋਈ ਸੰਗਤ ਨੂੰ ਲੰਗਰ ਛਕਾਇਆ ਗਿਆ ਤੇ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ! ਉਨ੍ਹਾਂ ਕਿਹਾ ਕਿ ਲੋਕ ਆਪਣੇ ਧਰਮ ਪਰਿਵਰਤਨ ਦੀ ਬਜਾਏ ਆਪਣੇ ਧਰਮ ਨਾਲ ਜੁੜਣੇ ਚਾਹੀਦੇ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਜੋੜ ਸਕਣ, ਉਨ੍ਹਾਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ! ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਵਨਦੀਪ ਸ਼ਰਮਾ, ਪ੍ਰਦੀਪ ਸ਼ਰਮਾ ਪਟਵਾਰੀ, ਜੀਵਨ ਸ਼ਰਮਾ, ਵਿਕਾਸ ਜੋਸ਼ੀ, ਦਵਾਰਕਾ ਦਾਸ, ਗਗਨ ਕੁਮਾਰ, ਰਵੀ ਸ਼ਰਮਾ, ਸੁਖਵਿੰਦਰ ਸ਼ਰਮਾ, ਕਰਨਵੀਰ ਸ਼ਰਮਾ, ਮੰਗਤ ਸ਼ਰਮਾ ਆਦਿ ਵੀ ਹਾਜਰ ਸਨ!

