ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦਿਆਂ ਸਿਵਿਲ ਡਿਫੈਂਸ ਕੋਟਕਪੂਰਾ ਦੇ ਦਫਤਰ ਵਿਖੇ ਵਿਸ਼ਾਲ ਖੂਨ ਦਾਨ ਕੈਂਪ ਲਾਇਆ ਗਿਆ। ਇਹ ਕੈਂਪ ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਅਤੇ ਪੀ.ਬੀ.ਜੀ. ਕਲੱਬ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਕੈਂਪ ਵਿੱਚ ਹਜਾਰਾਂ ਲੋਕਾਂ ਨੇ ਭਾਗ ਲਿਆ ਅਤੇ ਨੌਜਵਾਨਾਂ ਨੂੰ ਸਵੈਇੱਛਾ ਨਾਲ ਖ਼ੂਨ ਦਾਨ ਕਰਨ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ। ਅਲਾਇੰਸ ਕਲੱਬ ਇੰਟਰਨੈਸਨਲ ਜਿਲ੍ਹਾ 111 ਦੇ ਈਲੈਕਟਡ ਜਿਲ੍ਹਾ ਗਵਰਨਰ ਓਮ ਪ੍ਰਕਾਸ਼ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਆਪ ਵੀ ਖੂਨ ਦਾਨ ਕਰਕੇ ਇਸ ਕੈਂਪ ਵਿੱਚ ਆਪਣਾ ਯੋਗਦਾਨ ਪਾਇਆ। ਸਿਵਿਲ ਡਿਫੈਂਸ ਦੇ ਚੀਫ ਵਾਰਡਨ ਰਿਸ਼ੀ ਪਲਤਾ ਅਤੇ ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਦੇ ਈਲੈਕਟਡ ਪ੍ਰਧਾਨ ਮਨਦੀਪ ਸਿੰਘ ਸਰਾਂ ਨੇ ਕਿਹਾ ਕਿ ਅਜਿਹੇ ਖੂਨ ਦਾਨ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜ਼ੋ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸ਼ਹੀਦਾਂ ਦੀ ਸਾਡੇ ਸਮਾਜ ਨੂੰ ਕਿੰਨੀ ਵੱਡੀ ਦੇਣ ਹੈ। ਪੀ ਬੀ ਜੀ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਨੇ ਦੱਸਿਆ ਕਿ ਇਸ ਕੈਂਪ ਰਾਹੀਂ ਸਾਡੀ ਸਭ ਤੋਂ ਵੱਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰਕੇ ਬਲੱਡ ਬੈਂਕ ਨੂੰ ਦਿੱਤਾ ਜਾਵੇ ਤਾਂ ਜ਼ੋ ਜਰੂਰਤ ਸਮੇਂ ਕਿਸੇ ਜਰੂਰਤਮੰਦਾਂ ਦੀ ਸਹਾਇਤਾ ਕੀਤੀ ਜਾ ਸਕੇ। ਸਿਵਿਲ ਡਿਫੈਂਸ ਦੇ ਘਟਨਾ ਅਧਿਕਾਰੀ ਰਾਜਨ ਜੈਨ ਨੇ ਕਿਹਾ ਕਿ ਕੁਝ ਲੋਕ ਅਜਿਹੇ ਹਨ ਜੋਂ ਕੇ ਸਮਜਦੇ ਹਨ ਕੇ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮੀ ਆ ਜਾਂਦੀ ਹੈ ਜ਼ੋ ਕੇ ਬਿਲਕੁਲ ਬੇਬੁਨਿਆਦ ਹੈ। ਇੱਕ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਆਪਣਾ ਖੂਨਦਾਨ ਕਰ ਸਕਦਾ ਹੈ। ਇਸ ਮੌਕੇ ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਵੱਲੋਂ ਸਿਵਿਲ ਡਿਫੈਂਸ ਦੇ ਦਫਤਰ ਵਿਖੇ ਤਿੰਨ ਛੱਤ ਵਾਲੇ ਪੱਖੀਆਂ ਦੀ ਸੇਵਾ ਕਰਵਾਈ ਗਈ। ਇਸ ਮੌਕੇ ਸਿਵਿਲ ਹਸਪਤਾਲ ਫਰੀਦਕੋਟ ਤੋਂ ਆਈ ਹੋਈ ਟੀਮ ਦਾ ਕਲੱਬ ਮੈਂਬਰਾਂ ਵੱਲੋਂ ਧੰਨਵਾਦ ਕੀਤਾ ਅਤੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਨਾਲ ਨਵਾਜਿਆ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕਿਤੇ ਖੂਨਦਾਨ ਕੈਂਪ ਲੱਗੇ ਤਾਂ ਸਭ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਚੰਦਰ ਪ੍ਰਕਾਸ਼ ਅਰੋੜਾ, ਬਸੰਤ ਨਰੂਲਾ, ਐਡਵੋਕੇਟ ਰਾਕੇਸ਼ ਸੇਠੀ, ਨਰਿੰਦਰ ਬੈਡ, ਰਾਮ ਕਿਸ਼ਨ ਕਟਾਰੀਆ, ਅਜੇ ਗੁਪਤਾ, ਬਲਜਿੰਦਰ ਸਿੰਘ ਬੱਲੀ, ਅਜੇ ਮਨਚੰਦਾ, ਰਜਨੀ, ਨੰਦਨੀ ਗੁਪਤਾ, ਰਾਕੇਸ਼ ਗਰਗ ਰਿੰਕੂ, ਬਲਜੀਤ ਸਿੰਘ ਖੀਵਾ, ਗੁਰਜੋਤ ਬਰਾੜ, ਰਵੀ ਅਰੋੜਾ, ਸੋਨੂੰ ਮੋਂਗਾ, ਗੁਰਮੁੱਖ ਸਿੰਘ ਭੁੱਲਰ, ਨਿਰਮਲ ਸਿੰਘ, ਲਵਿਸ਼ ਅਰੋੜਾ, ਮਨੀਸ਼ ਗੋਇਲ, ਮਨਜੀਤ ਕੌਰ ਨੰਗਲ, ਮਮਤਾ, ਮਾਹੀ ਅਤੇ ਵੱਡੀ ਗਿਣਤੀ ਵਿੱਚ ਖੂਨਦਾਨੀ ਹਾਜਰ ਸਨ।

