ਕੋਟਕਪੂਰਾ, 15 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਕਰਮਚਾਰੀ ਸ੍ਰੀ ਮੋਤੀ ਲਾਲ ਆਪਣੀ ਲੰਬੀ ਸਰਕਾਰੀ ਸੇਵਾ ਤੋਂ ਡਿਊਟੀ ਸੇਵਾਮੁਕਤ ਹੋਏ। ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਜੀ ਦੀ ਅਗਵਾਈ ਵਿੱਚ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਅਮਲੇ ਵੱਲੋਂ ਇਸ ਸੇਵਾਮੁਕਤੀ ਦੇ ਮੌਕੇ ’ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਵਿਦਾਇਗੀ ਸਮਾਰੋਹ ਦਾ ਆਰੰਭ ਡਾ. ਅੰਮ੍ਰਿਤਪਾਲ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਉਹਨਾਂ ਦਾ ਅਤੇ ਉਹਨਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਦਾ ਨਿੱਘਾ ਸੁਆਗਤ ਕਰਕੇ ਕੀਤਾ। ਇਸ ਸਮੇਂ ਡਾ. ਸਤਨਾਮ ਸਿੰਘ ਨੇ ਸ੍ਰੀ ਮੋਤੀ ਲਾਲ ਜੀ ਵੱਲੋਂ ਕਾਲਜ ਵਿਚ ਡਿਊਟੀ ਕਰਦਿਆਂ ਕਾਲਜ ਦੀ ਸੁੰਦਰਤਾ ਨੂੰ ਵਧਾਉਣ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ।ਇਸ ਸਮੇਂ ਸ੍ਰੀ ਮਾਨਕ ਸ਼ਾਹ ਜੀ ਨੇ ਉਨ੍ਹਾਂ ਨਾਲ ਉਹਨਾਂ ਦੇ ਕਾਰਜਕਾਲ ਦੇ 34 ਸਾਲਾਂ ਦੇ ਖਾਸ ਪਲਾਂ ਦੀਆਂ ਯਾਦਾਂ ਨੂੰ ਕਾਲਜ ਦੇ ਸਟਾਫ਼ ਨਾਲ ਸਾਂਝਾ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਜੀ ਕਿਹਾ ਕਿ ਭਾਵੇਂ ਉਹਨਾ ਨੂੰ ਇਸ ਕਾਲਜ ਵਿੱਚ ਆਇਆ ਨੂੰ ਬਹੁਤ ਥੋੜ੍ਹਾ ਸਮਾਂ ਹੋਇਆਂ ਹੈ ਪਰ ਉਹ ਇਸ ਸਮੇਂ ਦੌਰਾਨ ਹੀ ਸ੍ਰੀ ਮੋਤੀ ਲਾਲ ਜੀ ਦੀ ਕਾਲਜ ਪ੍ਰਤੀ ਡਿਊਟੀ ਦੌਰਾਨ ਸੇਵਾ ਸਮਰਪਨ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਸ੍ਰੀ ਮੋਤੀ ਲਾਲ ਜੀ ਨੇ ਵੀ ਕਾਲਜ ਸਟਾਫ ਦਾ ਉਹਨਾ ਨੂੰ ਇਨ੍ਹਾਂ ਮਾਨ ਸਤਿਕਾਰ ਦੇਣ ਲਈ ਭਾਵੁਕ ਹੁੰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਪ੍ਰਿੰਸੀਪਲ ਸਾਹਿਬ ਅਤੇ ਸਮੂਹ ਟੀਚਿੰਗ/ਨਾਨ ਟੀਚਿੰਗ ਸਟਾਫ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਅੰਤ ਵਿੱਚ ਸ੍ਰੀ ਕੁਲਵਿੰਦਰ ਸ਼ਰਮਾ ਨੇ ਸ੍ਰੀ ਮੋਤੀ ਲਾਲ ਨੂੰ ਉਨ੍ਹਾਂ ਦੇ ਸਰਕਾਰੀ ਡਿਊਟੀ ਤੋਂ ਮੁਕਤ ਹੋਣ ਤੋਂ ਬਾਅਦ ਜੀਵਨ ਦੇ ਲਈ ਸ਼ੁਭਕਾਮਨਵਾ ਦਿੰਦੇ ਹੋਏ ਪ੍ਰਮਾਤਮਾ ਅੱਗੇ ਉਹਨਾ ਦੀ ਚੰਗੀ ਸਿਹਤ ਲਈ ਦੁਆਵਾਂ ਦਿੱਤੀਆ। ਇਸ ਸਮੇਂ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਰਿਹਾ।

