ਮੋਹਾਲੀ 24 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਸ੍ਰੀ ਸੁੱਖੀ ਬਾਠ ਕੈਨੇਡਾ ਦੁਆਰਾ ਸੰਚਾਲਿਤ ਪ੍ਰਾਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਦੀ ਅਗਵਾਈ ਅਧੀਨ ਜ਼ਿਲ੍ਹਾ ਮੋਹਾਲੀ ਦੀ ਟੀਮ ਵੱਲੋਂ ਮਹਾਨ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਆਨਲਾਈਨ ਬਾਲ ਕਵੀ ਦਰਬਾਰ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਭੀਮ ਸਿੰਘ ਵੱਲੋਂ ਸਾਰੇ ਭਾਗੀਦਾਰਾਂ ਨੂੰ ਜੀ ਆਇਆਂ ਆਖਣ ਨਾਲ ਹੋਈ। ਇਸ ਉਪਰੰਤ ਸਟੇਜ ਸੰਚਾਲਕਾ ਗੁਤਿੰਦਰ ਕੌਰ ਨੇ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ, ਸਾਹਿਤਕ ਸਿਰਜਣਾ ਅਤੇ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਜ਼ਿਲ੍ਹਾ ਪ੍ਰਧਾਨ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਕਵੀ ਦਰਬਾਰ ਵਿੱਚ ਸ਼ਾਮਲ ਬਾਲ ਕਵੀਆਂ, ਸਰੋਤਿਆਂ ਅਤੇ ਮੁੱਖ ਮਹਿਮਾਨ ਡਾ. ਪੀ. ਐੱਲ. ਗਰਗ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਬਾਲ ਕਵੀ ਮੋਹਪ੍ਰੀਤ ਕੌਰ (ਮੋਗਾ), ਕਾਜਲਪ੍ਰੀਤ ਕੌਰ (ਸੰਗਰੂਰ), ਰੂਹੀ (ਹੁਸ਼ਿਆਰਪੁਰ), ਖੁਸ਼ਮੀਤ ਕੌਰ (ਮੋਹਾਲੀ), ਅਰਵਿੰਦ ਕੁਮਾਰ (ਗੁਰਦਾਸਪੁਰ), ਪ੍ਰਭਜਾਪ ਸਿੰਘ (ਫਿਰੋਜ਼ਪੁਰ), ਰਾਜਵੀਰ ਸਿੰਘ (ਅਮ੍ਰਿਤਸਰ), ਸਿਮਰਨ ਕੌਰ (ਸਮਰਾਲਾ), ਸਰਗੁਨ ਕੌਰ (ਜਗਰਾਉਂ), ਮਨਮੀਤ ਕੌਰ (ਤਰਨਤਾਰਨ), ਸੁਮਨਪ੍ਰੀਤ ਕੌਰ (ਫਤਹਿਗੜ੍ਹ ਸਾਹਿਬ), ਹਰਸ਼ਪ੍ਰੀਤ ਕੌਰ (ਬਰਨਾਲਾ), ਪਲਕ (ਫਾਜ਼ਿਲਕਾ), ਰਾਜਵੀਰ ਕੌਰ (ਬਠਿੰਡਾ), ਸ਼ਹਿਨਾਜ਼ ਕੌਰ (ਮਲੇਰਕੋਟਲਾ), ਇੰਦਰਪ੍ਰੀਤ ਕੌਰ (ਸਬਸ ਨਗਰ), ਗੁਰਨੂਰ ਕੌਰ (ਫਗਵਾੜਾ) ਅਤੇ ਲਖਵਿੰਦਰ ਸਿੰਘ (ਪਟਿਆਲਾ) ਨੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਰਚਨਾਵਾਂ ਪੇਸ਼ ਕੀਤੀਆਂ। ਬਾਲ ਕਵੀਆਂ ਦੀਆਂ ਰਚਨਾਵਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਪ੍ਰਸ਼ੰਸਾ ਅਤੇ ਹੌਸਲਾ-ਅਫ਼ਜ਼ਾਈ ਮਿਲੀ।
ਇਸ ਮੌਕੇ ਗੁਰਵਿੰਦਰ ਸਿੰਘ ਕਾਂਗੜ, ਬਲਜੀਤ ਸੇਖਾ, ਬਲਜੀਤ ਸ਼ਰਮਾ, ਸਾਹਿਬਾ ਜੀਟਨ ਕੌਰ ਬਾਂਸਲ, ਡਾ. ਨਿਰਮ ਜੋਸਨ, ਅਵਤਾਰ ਸਿੰਘ ਚੋਟੀਆਂ, ਲਖਵੀਰ ਕੌਰ, ਰਜਿੰਦਰ ਕੌਰ, ਡਾ. ਸਤਿੰਦਰ ਕਾਹਲੋਂ, ਰਣਜੀਤ ਕੌਰ ਬਾਜਵਾ, ਡਾ. ਅਮਰਜੋਤੀ ਮਾਂਗਟ, ਰਾਜੇਸ਼ ਭਗਤ, ਰਛਪਾਲ ਸਿੰਘ, ਸੋਨੀਆ ਕਾਮਰਾ, ਸੁਨੀਤਾ ਰਾਣੀ, ਨੀਤਾ ਭਾਟੀਆ, ਬਲਰਾਜ ਸਿੰਘ, ਪ੍ਰਿੰ: ਰਾਜਿੰਦਰ ਕੁਮਾਰ ਅਤੇ ਅੰਜਨਾ ਕੁਮਾਰੀ ਵੀ ਹਾਜ਼ਰ ਸਨ।
ਕੈਨੇਡਾ ਤੋਂ ਇਸ ਪ੍ਰੋਜੈਕਟ ਨਾਲ ਜੁੜੇ ਸੁੱਖੀ ਬਾਠ ਨੇ ਪ੍ਰੋਗਰਾਮ ਨੂੰ ਬੇਹੱਦ ਸਫ਼ਲ ਕਰਾਰ ਦਿੰਦਿਆਂ ਬਾਲ ਕਵੀਆਂ ਦੀ ਸਿਰਜਣਾਤਮਕਤਾ ਅਤੇ ਸਾਹਿਤ ਪ੍ਰਤੀ ਰੁਚੀ ਦੀ ਭਰਪੂਰ ਸ਼ਲਾਘਾ ਕੀਤੀ। ਮੁੱਖ ਮਹਿਮਾਨ ਉੱਘੇ ਚਿੰਤਕ, ਸਮਾਜ ਸੇਵਕ ਅਤੇ ਸਿੱਖਿਆ ਸ਼ਾਸਤਰੀ ਡਾ. ਪੀ. ਐੱਲ. ਗਰਗ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਜੇਕਰ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਾਹਿਤ ਨਾਲ ਜੋੜਿਆ ਜਾਵੇ ਤਾਂ ਉਨ੍ਹਾਂ ਦੀ ਸਿਰਜਣਾਤਮਕ ਸੋਚ ਨੂੰ ਸਹੀ ਦਿਸ਼ਾ ਮਿਲਦੀ ਹੈ ਅਤੇ ਭਵਿੱਖ ਵਿੱਚ ਹੋਰ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮਾਂ-ਬੋਲੀ ਵਿੱਚ ਆਪਣੇ ਵਿਚਾਰ ਪ੍ਰਗਟ ਕਰਨਾ ਵਿਅਕਤੀ ਦੀ ਸੋਚ ਅਤੇ ਸੰਵੇਦਨਸ਼ੀਲਤਾ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਦਾ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਇਸ ਸਫ਼ਲ ਆਯੋਜਨ ਲਈ ਸਭ ਦੇ ਸਹਿਯੋਗ ਦੀ ਸ਼ਲਾਘਾ ਕੀਤੀ।

