ਪੰਜਾਬੀ ਫਿਲਮ ਇੰਡਸਟ੍ਰੀਜ ਦੇ ਪਾਲੀਵੁੱਡ ਦੇ ਮਾਣਮੱਤੇ ਲੇਖਕ , ਰੰਗਕਰਮੀ ਤੇ ਅਦਾਕਾਰ ਅਤੇ ਫਿਲਮ ਡਾਇਰੈਕਟਰ “ਛਿੰਦਾ ਸਿੰਘ ਛਿੰਦਾ ਜੀ” ਦੁਆਰਾ ਲਿਖਤ ਤੇ ਡਾਇਰੈਕਟ ਕੀਤੀਆ ਸਾਰਟ ਮੂਵੀ “ਢੱਠੇ ਖੂਹ” ਤੇ ਓਨਾਂ ਦੀ ਦੂਜੀ ਸਾਰਟ ਮੂਵੀਜ਼ ” ਬਹੂ ਬਲੀ 2 ” ਦੀ ਸੂਟਿੰਗ ਪੂਰੀ ਹੋ ਚੁੱਕੀ ਹੈ। ਇਸ ਮੂਵੀਜ਼ ਦੇ ਸਹਾਇਕ ਡਾਇਰੈਕਟਰ , ਰੰਗਕਰਮੀ ਤੇ ਅਦਾਕਾਰ “ਰਣਜੀਤ ਬਿੱਟਾ ਜੀ” ਨੇ ਦੱਸਿਆ, ਅਸੀ ਬਹੁਤ ਜਲਦ ਫੀਚਰ ਫ਼ਿਲਮ ਕਰਨ ਜਾ ਰਹੇ , ਜਿਸ ਵਿੱਚ ਪਾਲੀਵੁੱਡ ਦੇ ਨਾਮੀ ਅਦਾਕਾਰ ਨਜ਼ਰ ਆਉਣਗੇ। ਮਾਣਮੱਤੇ ਚਰਚਿਤ ਅਦਾਕਾਰ ਤੇ ਡਾਇਰੈਕਟਰ ਛਿੰਦਾ ਸਿੰਘ ਛਿੰਦਾ ਜੀ ਲਗਾਤਾਰ ਆਪਣੀ ਡਗਰ ਤੇ ਚਲਦੇ ਆ ਰਹੇ। ਜਿੰਦਗੀ ਸੰਘਰਸ਼ਾਂ ਦੇ ਰਾਹ ਤੇ ਚਲਦੀ ਆ ਰਹੀ। ਲੇਖਕ ਛਿੰਦਾ ਸਿੰਘ ਛਿੰਦਾ ਜੀ ਦੁਆਰਾ ਅੱਧੀ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਤੇ ਕਿਸਾਨੀ ਸੰਘਰਸ਼ ਵਿਚ ਵੀ ਏਨਾਂ ਨਾਮ ਮੂਹਰਲੀ ਕਤਾਰ ਵਿਚ ਆਉਦਾ ਹੈ , ਛਿੰਦਾ ਸਿੰਘ ਛਿੰਦਾ ਜੀ ਦਾ। ਮੇਰੀਆਂ ਦੁਆਵਾ ਛਿੰਦਾ ਸਿੰਘ ਛਿੰਦਾ ਜੀ ਲਈ ਪ੍ਰਮਾਤਮਾ ਓਨਾਂ ਦੀ ਮਿਹਨਤ ਨੂੰ ਰੰਗ ਲਾਵੇ , ਮੰਜ਼ਿਲਾਂ ਏਨਾਂ ਦੇ ਕਦਮ ਚੁੰਮਣ।
ਦੋਨੋ ਸਾਰਟ ਮੂਵੀਜ਼ “ਢੱਠੇ ਖੂਹ” ਤੇ “ਬਹੂ ਬਲੀ 2” ਮੂਵੀ ਵਿੱਚ ਅਦਾਕਾਰ ਵਜੋ ਪੰਜਾਬੀ ਦੇ ਚਰਚਿਤ ਲੋਕ ਗਾਇਕ ਸਲੀਮ ਅਖਤਰ, ਸ਼ਿਵਨਾਥ ਦਰਦੀ, ਅਸੀਸ ਕੁਮਾਰ, ਅਦਾਕਾਰਾ ਗੁਰਵਿੰਦਰ ਕੌਰ, ਮਮਤਾ ਦਰਦੀ , ਨਵਦੀਪ ਕੌਰ ਗਗਨ , ਮਨੂੰ ਭੱਟੀ ਆਦਿ ਨੇ ਆਪਣੀ ਵਿਲੱਖਣ ਬੇਹਤਰੀਣ ਅਦਾਕਾਰੀ ਨਾਲ ਚਾਰ ਚੰਨ ਲਾਏ ਹਨ। ਇਹ ਦੋਨੋ ਮੂਵੀਜ਼ ਖੂਬਸੂਰਤ ਸੰਦੇਸ਼ ਭਰਪੂਰ ਤੇ ਦਰਸ਼ਕਾਂ ਦੇ ਹਸਾ ਹਸਾ ਢਿੱਡੀ ਪੀੜਾ ਪਾਉਣ ਵਾਲੀਆ ਹਨ। ਏਨਾਂ ਦੋਨੋ ਸਾਰਟ ਮੂਵੀਜ਼ ਦੇ ਕੈਮਰਾਮੈਨ ਤੇ ਅਡੀਟਰ ਹਨ , “ਗੁਰਸੰਗੀਤ ਸਿੰਘ” , ਜਿਨਾਂ ਨੇ ਦੋਨੋ ਸਾਰਟ ਮੂਵੀ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਆਪਣੇ ਕੈਮਰੇ ਕੈਦ ਕੀਤਾ ਹੈ।
ਇਹ ਦੋਨੋ ਸਾਰਟ ਮੂਵੀਜ਼ ਜਲਦ ਯੂਟਿਊਬ ਚੈਨਲ “ਪੰਜਾਬੀ ਲੋਕਰੰਗ ਮੰਚ” ਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀਆ ਹਨ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392

