ਸੰਗਰੂਰ 18 ਅਗਸਤ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਇੱਕ ਵਿਸ਼ੇਸ਼ ਇੱਕਤਰਤਾ ਡਾ. ਤੇਜਵੰਤ ਮਾਨ ਸਾਹਿਤ ਰਤਨ ਦੀ ਪ੍ਰਧਾਨਗੀ ਹੇਠ ਮਾਨ ਹਾਊਸ ਸੰਗਰੂਰ ਵਿਖੇ ਹੋਈ । ਮੀਟਿੰਗ ਵਿੱਚ ਸਾਹਿਤਕ ਸੰਦਰਭਾਂ ਦੀ ਗੰਭੀਰ ਚਰਚਾ ਹੋਈ। ਪੰਜਾਬੀ ਦੀਆਂ ਉਤਕ੍ਰਿਸ਼ਟ ਰਚਨਾਵਾਂ ਬਾਰੇ ਗੰਭੀਰ ਮੰਥਨ ਹੋਇਆ। ਪ੍ਰਿੰ. ਪ੍ਰੇਮ ਲਤਾ ਗਰਗ ਨੂੰ ਸਾਹਿਤ ਦੇ ਖੇਤਰ ਵਿੱਚ ਸਟੇਟ ਅਵਾਰਡ ਮਿਲਣ ਦੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਪ੍ਰਸਿੱਧ ਗੀਤਕਾਰ ਮੀਤ ਸਕਰੌਦੀ ਦੇ ਗੀਤ ਨਾਲ ਆਰੰਭ ਹੋਏ ਸਮਾਗਮ ਵਿੱਚ ਬਲਜਿੰਦਰ ਈਲਵਾਲ, ਡਾ. ਰਾਕੇਸ਼ ਸ਼ਰਮਾ, ਏ.ਪੀ. ਸਿੰਘ, ਗੁਰਨਾਮ ਸਿੰਘ, ਡਾ. ਰਾਜੀਵ ਪੁਰੀ, ਅਮਰ ਗਰਗ ਕਲਮਦਾਨ, ਜਗਦੀਪ ਸਿੰਘ ਗੰਧਾਰਾ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਡਾ. ਭਗਵੰਤ ਸਿੰਘ ਨੇ ਸਮਾਗਮ ਦੇ ਪ੍ਰਯੋਜਨ ਅਤੇ ਸਾਹਿਤਕ ਸੰਦਰਭਾਂ ਸਬੰਧੀ ਅਜੋਕੀਆਂ ਹਾਲਤਾਂ ਵਿੱਚ ਸਾਹਿਤਕਾਰਾਂ ਦੀ ਭੂਮਿਕਾ ਬਾਰੇ ਗੰਭੀਰ ਸੁਆਲ ਉਠਾਏ। ਡਾ. ਤੇਜਵੰਤ ਮਾਨ ਨੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਭਗਵੰਤ ਸਿੰਘ ਅਤੇ ਸੰਦੀਪ ਸਿੰਘ ਦੀ ਨਵੀਂ ਪੁਸਤਕ ‘ਸਾਚੀ ਸਾਖੀ ਦਾ ਅਸਲੀ ਸੱਚ* ਦੇ ਸੰਦਰਭ ਵਿੱਚ ਕਿਹਾ ਕਿ ਸਾਹਿਤ ਦੀ ਕਿਸੇ ਵੀ ਵੰਨਗੀ ਦਾ ਵਿਸ਼ਲੇਸ਼ਣ ਤੱਥਾਂ ਤੇ ਆਧਾਰਤ ਹੋਣਾ ਚਾਹੀਦਾ ਹੈ ਨਾ ਕਿ ਕਿਤਾਬੀ ਪਰਿਭਾਸ਼ਾਵਾਂ ਤੇ ਆਧਾਰਤ। ਇਹ ਤੱਥ ਬਿਲਕੁਲ ਸੱਚ ਹੈ ਕਿ ਸਰਮਾਏਦਾਰ ਸ਼੍ਰੇਣੀ ਨੇ ਸਭਿਆਚਾਰਕ ਉਸਾਰੀ ਨੂੰ ਕਦੀ ਵੀ ਸਮੁੱਚੀ ਮਨੁੱਖਤਾ ਦੀ ਉਨੱਤੀ ਲਈ ਲੋੜੀਂਦਾ ਨਹੀਂ ਸਮਝਿਆ, ਸਗੋਂ ਹਮੇਸ਼ਾ ਖਪਤ—ਪ੍ਰਸਤੀ ਦੇ ਸੌੜੇ ਘੇਰੇ ਵਿੱਚ ਆਪਣੇ ਹਿੱਤਾਂ ਨੂੰ ਸੀਮਤ ਰੱਖਿਆ ਹੈ। ਗੁਰਨਾਮ ਸਿੰਘ ਨੇ ਆਪਣੀ ਨਵੀਂ ਰਚਨਾ ‘ਝੱਲਦਾ ਦੀ ਮੈਨੂੰ ਪੱਖੀਆਂ* ਸੁਣਾਉਣ ਦੇ ਨਾਲ ਨਾਲ ਮੰਚ ਸੰਚਾਲਣਾ ਕੀਤਾ।

