
ਚੰਡੀਗੜ੍ਹ 29 ਜੂਨ (ਗੁਰਦਰਸ਼ਨ ਸਿੰਘ ਮਾਵੀ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਰੋਟਰੀ ਭਵਨ ਸੈਕਟਰ 70 ਮੋਹਾਲੀ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਾ. ਗੁਰਦੇਵ ਸਿੰਘ ਗਿੱਲ ਨੇ ਕੀਤੀ। ਡਾ. ਹਰਬੰਸ ਕੌਰ ਗਿੱਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਸ਼ੁਰੂ ਵਿਚ ਇਸ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਜੁਲਾਈ ਮਹੀਨੇ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਫਿਰ ਪ੍ਰਤਾਪ ਪਾਰਸ ਗੁਰਦਾਸਪੁਰੀ ਜੀ ਨਾਲ ਰੂ-ਬ- ਰੂ ਕੀਤਾ ਗਿਆ।ਉਹਨਾਂ ਨੇ ਆਪਣੇ ਜੀਵਨ ਦੀਆਂ ਮਹਤੱਵਪੂਰਨ ਘਟਨਾਵਾਂ ਬਾਰੇ ਅਤੇ ਸਾਹਿਤਕ ਯੋਗਦਾਨ ਬਾਰੇ ਦੱਸਿਆ।ਰਾਜਵਿੰਦਰ ਸਿੰਘ ਗੱਡੂ ਦੀ ਕਵਿਤਾ ਨਾਲ ਕਵੀ-ਦਰਬਾਰ ਦੀ ਸ਼ੁਰੂਆਤ ਹੋਈ।ਜਸਪਾਲ ਦੇਸੂਵੀ,ਪਰਮਜੀਤ ਪਰਮ,ਰੰਗਾੜਾ ਜੀ, ਬਾਬੂ ਰਾਮ ਦੀਵਾਨਾ, ਪਿਆਰਾ ਸਿੰਘ ਰਾਹੀ,ਡਾ. ਅਨਿਲ ਬਹਿਲ,ਬਲਵਿੰਦਰ ਸਿੰਘ ਢਿੱਲੋਂ,ਮਨਜੀਤ ਪਾਲ ਸਿੰਘ,ਬਹਾਦਰ ਸਿੰਘ ਗੋਸਲ, ਗੁਰਚਰਨ ਸਿੰਘ, ਰਜਿੰਦਰ ਧੀਮਾਨ,ਸਵਰਨ ਜੀਤ ਸਿੰਘ, ਪਰਵਿੰਦਰ ਸਿੰਘ ਅਜੀਜ, ਚਰਨਜੀਤ ਕਲੇਰ ਨੇ ਪੰਜਾਬ ਦੇ ਹਾਲਾਤ ਬਾਰੇ ਕਵਿਤਾਵਾਂ ਸੁਣਾਈਆਂ।ਆਸਟਰੀਆ ਦੇ ਸ਼ਹਿਰ ਵੀਆਨਾ ਤੋਂ ਪੁੱਜੀ ਅਰਨਾ ਨੇ ਵੀ ਅੰਗ੍ਰੇਜੀ ਵਿਚ ਬੋਲ ਕੇ ਆਪਣੇ ਜਜ਼ਬਾਤ ਸਭ ਨਾਲ ਸਾਂਝੇ ਕੀਤੇ। ਭਰਪੂਰ ਸਿੰਘ,ਲਾਭ ਸਿੰਘ ਲਹਿਲੀ, ਗੁਰਦਾਸ ਸਿੰਘ ਦਾਸ, ਰਾਜੂ ਨਾਹਰ,ਕਰਨੈਲ ਸਿੰਘ, ਰਤਨ ਬਾਬਕਵਾਲਾ,ਮੰਦਰ ਗਿੱਲ ਸਾਹਿਬਚੰਦੀਆ,ਰਾਣੀ ਸੁਮਨ, ਸਰਬਜੀਤ ਪੱਡਾ,ਈਸ਼ਰ ਸਿੰਘ ਲੰਭਵਾਲੀ,ਦਰਸ਼ਨ ਤਿਉਣਾ,ਮਲਕੀਤ ਨਾਗਰਾ, ਹਰਜੀਤ ਸਿੰਘ, ਛੋਟੇ ਬੱਚੇ ਗੁੰਨਰਾਜ ਸਿੰਘ ( ਤਬਲੇ ਨਾਲ) ਨੇ ਸਮਾਜਿਕ ਸਰੋਕਾਰ ਵਾਲੇ ਗੀਤ ਪੇਸ਼ ਕੀਤੇ।ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਡਾ. ਗੁਰਦੇਵ ਸਿੰਘ ਗਿੱਲ ਨੇ ਕਿਹਾ ਕਿ ਅਜਿਹੀਆਂ ਮਹਿਫਲਾਂ ਭਾਈਚਾਰੇ ਨੂੰ ਮਜਬੂਤ ਕਰਦੀਆਂ ਹਨ ਅਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ।ਮਾਵੀ ਜੀ ਨੇ ਸਭ ਦਾ ਧੰਨਵਾਦ ਕਰਦੇ ਹੋਏ ਲੇਖਕਾਂ ਨੂੰ ਸਮੇਂ ਦੇ ਹਾਣ ਦਾ ਲਿਖਣ ਦੀ ਅਪੀਲ ਕੀਤੀ।ਮੰਚ ਸੰਚਾਲਨ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੋਹਜਮਈ ਢੰਗ ਨਾਲ ਕੀਤਾ।ਇਸ ਮੌਕੇ ਚੰਡੀਗੜ੍ਹ, ਮੋਹਾਲੀ, ਖਰੜ,ਪੰਚਕੂਲਾ, ਪਿੰਜੌਰ ਅਤੇ ਰੋਪੜ ਤੋਂ ਬਹੁਤ ਸਾਰੇ ਕਵੀ ਅਤੇ ਲੇਖਕ ਹਾਜਰ ਸਨ।

