ਸੁਣ ਮੇਰੀ ਕਲਮ ਰਾਣੀ ਮੈਂ ਤੇਰੇ ਤਰਲੇ ਲਵਾਂ।
ਕੋਈ ਸੋਹਣੇ ਸ਼ਬਦ ਲੱਭ ਕੇ ਦੇ।
ਮੇਰੇ ਸਿੱਖ ਕੌਮ ਖ਼ਤਰੇ ਵਿਚ ਹੈ
ਦਿਲ ਕਰਦਾ ਹੈ ਹਰਿ ਗੋਬਿੰਦ ਸਾਹਿਬ ਜੀ ਆਓ।
ਦੇਖੋ ਅਕਾਲ ਤਖ਼ਤ ਸਾਹਿਬ ਦਾ ਹਾਲ।
ਸਿੱਖ ਕੌਮ ਤੇ ਬਖਸ਼ਿਸ਼ ਹੋ ਜਾਵੇ ਹਰਿ ਗੋਬਿੰਦ ਸਾਹਿਬ ਜੀ।
ਮੈਂ ਕੀ ਲਿਖਾਂ ਚੋਜ ਤੇਰੇ
ਇਕ ਵਾਰੀ ਆ ਕੇ ਦੇਖ ਗੁਰੂ ਆਪਣੀ ਨਗਰੀ ਦਾ ਹਾਲ।
ਉਹ ਸੰਤ ਸਿਪਾਹੀ ਤੇਰੇ ਤਖ਼ਤ ਦਾ ਕੀ ਕੀਤਾ।
ਜਥੇਦਾਰਾਂ ਦੇ ਹਾਲ ਦੇਖ
ਸਾਰੀ ਕੌਮ ਬਿਹਾਲ ਹੋਈ ਹੈ ।ਇਕ ਪਰਿਵਾਰ ਦੀ ਖਾਤਿਰ
ਜਥੇਦਾਰਾਂ ਨੂੰ ਲਾਹ ਦਿੱਤਾ
ਦੋ ਦਸੰਬਰ ਦੇ ਫੈਸਲੇ ਪੈ ਗਏ ਭਾਰੀ।
ਬਾਦਲਾਂ ਨੂੰ ਸਜ਼ਾ ਦੇਕੇ ਸਿੱਖ ਕੌਮ ਨੇ ਤਿੰਨ ਜਥੇਦਾਰ ਖੋਹੇ।
ਡੁੱਬਦੀ ਆਪਣੀ ਕੌਮ ਬਚਾ ਲੈ
ਇਕ ਵਾਰੀ ਆ ਜਾ ਸਾਰੰਗ ਕਰੇ ਪੁਕਾਰ।
ਮੈਂ ਆਪਣੀ ਰੂਹ ਤੋਂ ਲਿਖਦੀ ਇਕ ਵਾਰ ਦਰਸ਼ਨ ਦੇ ਜਾ।।
ਕਲਗੀਧਰ ਪਾਤਸ਼ਾਹ ਤੁਸੀਂ ਖਾਲਸਾ ਪੰਥ ਸਜਾਇਆ।
ਅੱਜ ਆਪਸ ਵਿੱਚ ਹੀ ਲੜ ਲੜ ਮਰਦੇ ਹਨ।
ਕਲਗੀਧਰ ਨੇ ਇਹਨਾਂ ਵਾਸਤੇ ਸਰਬੰਸ ਵਾਰਿਆ।
ਇਸ ਕੌਮ ਵਿਚ ਬਹੁਤ ਗਦਾਰ ਹੋਏ।
ਸਿੱਖ ਕੌਮ ਦੀ ਉਸਤਤ ਕਰਵਾ ਦੇ।
ਮੇਰੀ ਉਹ ਕਲਮ ਰਾਣੀ।
ਅੱਜ ਫਿਰ ਆ ਜਾ ਤੇਰੀ ਡੁੱਬਦੀ ਜਾਂਦੀ।
ਹਰਿ ਗੋਬਿੰਦ ਸਾਹਿਬ ਜੀ ਆਪਣਾ ਤਖ਼ਤ ਸਾਹਿਬ ਬਚਾ ਲੈ।
ਤੇਰਾ ਤਖ਼ਤ ਸਾਹਿਬ ਹੁਣ ਗਦਾਰਾਂ ਦੇ ਹੱਥ ਚੜ੍ਹਿਆ।
ਮੇਰੀ ਕਲਮ ਰਾਣੀ ਸੋਹਣੇ ਲਫ਼ਜ਼ ਲਿਖੇ ਦੇ।
ਸਾਰੀ ਕੌਮ ਇਕ ਹੋ ਜਾਏ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
