ਕੋਟਕਪੂਰਾ, 5 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਪਾਰਟੀ ਦੇ ਬੀ.ਸੀ ਵਿੰਗ ਦੇ ਪੰਜਾਬ ਪ੍ਰਧਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੂੰ ਪੇਡਾ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, 5 ਅਗਸਤ ਨੂੰ ਉਹ ਪੇਡਾ ਦਫ਼ਤਰ ਚੰਡੀਗੜ੍ਹ ਵਿਖੇ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲ ਰਹੇ ਹਨ। ਜ਼ਿਕਰਯੋਗ ਹੈ ਕਿ ਇੰਜੀ. ਸੁਖਜੀਤ ਸਿੰਘ ਢਿੱਲਵਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਰਹਿ ਚੁੱਕੇ ਹਨ। ਢਿੱਲਵਾਂ ਨੇ ਅਜੇ ਇਹ ਅਹੁਦਾ ਸੰਭਾਲਿਆ ਹੀ ਨਹੀਂ ਸੀ ਕਿ ਬੀਤੇ ਦਿਨੀਂ ਇਕ ਡੈਲੀਗੇਟ ਇਜਲਾਸ ਦੌਰਾਨ ਉਨ੍ਹਾਂ ਨੂੰ ਪਾਰਟੀ ਦੀ ਨੈਸ਼ਨਲ ਕੌਂਸਲ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੇ ਕਨਵੀਨਰ ਵਜੋਂ ਚੁਣਿਆ ਗਿਆ, ਜਿਸ ਫ਼ੈਸਲੇ ਨਾਲ ਇਲਾਕੇ ਵਿੱਚ ਖੁਸ਼ੀ ਦੀ ਪਾਈ ਜਾ ਰਹੀ ਹੈ। ਇਕ ਗੈਰ ਸਿਆਸੀ ਘਰ ਵਿੱਚੋਂ ਉਠ ਕੇ ਪਾਰਟੀ ਵਿੱਚ ਵੱਡੀ ਪਛਾਣ ਬਣਾਉਣ ਵਾਲੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਦੀ ਵਧੀ ਰਾਜਨੀਤਿਕ ਪੈਂਠ ਨੂੰ ਲੈ ਕੇ ਸਿਆਸੀ ਹਲਕੇ ਹੈਰਾਨ ਹਨ। ਫ਼ਰੀਦਕੋਟ ਨਾਲ ਲੱਗਦੇ ਦੋਵਾਂ ਜ਼ਿਲਿ੍ਹਆਂ ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਕ੍ਰਮਵਾਰ ਅਮਨਦੀਪ ਕੌਰ ਵਿਧਾਇਕਾ ਮੋਗਾ ਅਤੇ ਬੀਬੀ ਬਲਜੀਤ ਕੌਰ ਕੈਬਨਿਟ ਮੰਤਰੀ ਨੂੰ ਸਬੰਧਤ ਜ਼ਿਲਿ੍ਹਆਂ ਦੇ ਕਨਵੀਨਰ ਲਾਇਆ ਗਿਆ ਹੈ ਅਤੇ ਇਨ੍ਹਾਂ ਦੇ ਬਰਾਬਰ ਦਾ ਅਹੁਦਾ ਢਿੱਲਵਾਂ ਨੂੰ ਮਿਲਣਾ ਅਜਬ ਜਿਹਾ ਸੰਗਮ ਹੈ। ਇੰਜੀ. ਸੁਖਜੀਤ ਸਿੰਘ ਢਿੱਲਵਾਂ 2015 ਵਿੱਚ ਬੰਗਲੌਰ ਤੋਂ ਇੰਜੀਨੀਅਰਿੰਗ ਦੀ ਵੱਕਾਰੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਕੁਲਵਕਤੀ ਤੌਰ ’ਤੇ ਜੁੱਟ ਗਏ ਸਨ।

