ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੇਵਾ ਸੰਕਲਪ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਬਜ਼ੁਰਗ ਅਤੇ ਲੋੜਵੰਦ ਅੰਗਹੀਨਾ ਨੂੰ ਜਰੂਰਤਮੰਦ ਸਹੂਲਤਾਂ ਦੇਣ ਲਈ ਹਰ ਪਿੰਡ ਅਤੇ ਸੱਥ ਵਿੱਚ ਜਾ ਰਹੇ ਹਨ! ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਸਕੀਮਾਂ ਲੈ ਕੇ ਸਮਾਜਸੇਵਾ ਦੇ ਖੇਤਰ ਵਿੱਚ ਹਮੇਸ਼ਾ ਲੱਗੇ ਰਹਿਣ ਵਾਲੇ ਜਸਪਾਲ ਪੰਜਗਰਾਈ ਪਿੰਡ ਝੱਖੜਵਾਲਾ ਵਿਖੇ ਬਲਵਿੰਦਰ ਸਿੰਘ ਬਰਗਾੜੀ ਦੀ ਅਗਵਾਈ ਹੇਠ ਪਿੰਡ ਦੀ ਸੱਥ ਵਿੱਚ ਵਿਖੇ ਜਰੂਰਤਮੰਦ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਲਈ ਟਰਾਈ ਸਾਈਕਲ, ਵੀਲ ਚੇਅਰ, ਖੂੰਡੀਆਂ, ਗੋਡੇ, ਬੈਲਟਾਂ, ਕੰਨਾਂ ਦੀਆਂ ਮਸ਼ੀਨਾਂ, ਵਾਕਰ ਡੈਸਕ ਅਤੇ ਹੋਰ ਬਹੁਤ ਸਾਰਾ ਸਮਾਨ ਵੰਡਿਆ ਗਿਆ! ਇਸ ਸਮੇਂ ਭਾਜਪਾ ਦੇ ਸੀਨੀਅਰ ਆਗੂ ਵੱਲੋਂ ਜਸਪਾਲ ਪੰਜ ਗਰਾਈ ਦੇ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ ਬਾਰੇ ਸਲਾਘਾ ਕੀਤੀ ਉਹਨਾਂ ਕਿਹਾ ਕਿ ਜਸਪਾਲ ਪੰਜਗਰਾਈ 24 24 ਘੰਟੇ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਧਾਨ ਸਭਾ ਹਲਕਾ ਜਿੱਤ ਵਿੱਚ ਅਗਵਾਈ ਕਰਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਣ ਕੇ ਦੂਰ ਕਰਦੇ ਹਨ! ਇਸ ਸਮੇਂ ਅੱਜ ਪਿੰਡ ਦੇ ਲੋੜਵੰਦ ਲੋਕਾਂ ਦੀਆਂ ਤਕਲੀਫਾਂ ਵੀ ਸੁਣੀਆਂ ਗਈਆਂ ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਹਰ ਪਿੰਡ ਤੱਕ ਲੋਕ ਸੇਵਾ ਕਰਨ ਲਈ ਜਾ ਰਹੇ ਹਾਂ! ਉਹਨਾਂ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਕਰਕੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ, ਹਮੇਸ਼ਾ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਅੱਗੇ ਵਧਣ ਲਈ ਕਾਮਨਾ ਕਰਦੇ ਹਨ, ਜਿਸ ਸਮੇ 120 ਨੇ ਲੋੜ੍ਹਵੰਦ ਬਜ਼ੁਰਗ ਦੀ ਜਾਚ ਕੀਤੀ ਜਿਨਾਂ ਨੂੰ ਇਕ ਮਹਿਨੇ ਤੱਕ ਸਮਾਨ ਦਿੱਤਾ ਜਾਵੇਗਾ! ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਵਿੱਚ ਲ਼ੋਕ ਭਲਾਈ 200 ਤੋਂ ਉਪਰ ਸਕੀਮਾਂ ਦਿੱਤੀਆਂ ਗਈਆਂ! ਅੱਜ ਦੇਸ਼ ਦਾ ਨਾਮ ਦੁਨੀਆ ਵਿਚ ਵਿਸ਼ਵ ਪ੍ਰਸਿੱਧ ਹੋ ਚੁਕਾ ਹੈ! ਇਸ ਸਮੇਂ ਜਸਪਾਲ ਸਿੰਘ ਝੱਖੜਵਾਲਾ ਅਤੇ ਜਗਮੀਤ ਸਿੰਘ ਢਿੱਲੋ ਝੱਖੜ, ਹਰਦੀਪ ਸ਼ਰਮਾ, ਜਗਦੀਸ ਸਿੰਘ ਗਿੱਲ, ਗੁਰਮੀਤ ਸਿੰਘ ਰਾਮੇਆਣਾ, ਲਖਵੀਰ ਸਿੰਘ ਢਿਲਵਾਂ ਆਦਿ ਵੀ ਹਾਜ਼ਰ ਸਨ।

