ਅੱਜ ਦਾ ਦਿਨ ਪਵਿੱਤਰ, ਅੱਜ ਦੀ ਰਾਤ ਨਿਆਰੀ ਏ,
ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਜਗ ਤੋਂ ਨਿਆਰੀ ਏ।
ਨਾ ਹਿੰਦੂ ਨਾ ਮੁਸਲਮਾਨ, ਸਭ ਨੂੰ ਇੱਕ ਦੱਸਿਆ,
ਮਨੁੱਖ ਦੀ ਜਾਤ ਸਭੇ ਏਕੈ ਪਹਿਚਾਨਬੋ, ਦਾ ਉਪਦੇਸ਼ ਦਿੱਤਾ।
ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ,
ਜੋ ਵੀ ਪੜ੍ਹੇ, ਜੋ ਵੀ ਸੁਣੇ, ਉਸਦੇ ਭਾਗ ਸਵਾਰੇ।
ਪੋਥੀ ਨਹੀਂ, ਇਹ ਤਾਂ ਜਗਤ ਦਾ ਗੁਰੂ ਏ,
ਭਟਕੇ ਹੋਏ ਮਨਾਂ ਦਾ, ਇਹ ਰਾਹ-ਏ-ਨੂਰ ਏ।
ਜਦੋਂ-ਜਦੋਂ ਜੁਲਮ ਨੇ ਜ਼ੋਰ ਪਾਇਆ,
ਇਸ ਬਾਣੀ ਨੇ ਹੀ ਸਾਨੂੰ ਜਿਉਣਾ ਸਿਖਾਇਆ।
ਆਓ ਅੱਜ ਪ੍ਰਣ ਕਰੀਏ,
ਬਾਣੀ ਨੂੰ ਸਿਰਫ਼ ਮੱਥਾ ਨਹੀਂ ਟੇਕਣਾ,
ਬਾਣੀ ਨੂੰ ਜੀਵਨ ਵਿੱਚ ਵਸਾਉਣਾ ਹੈ।
ਬਾਣੀ ਪੜ੍ਹਨੀ, ਬਾਣੀ ਸਮਝਣੀ, ਬਾਣੀ ਤੇ ਚੱਲਣਾ ਹੈ,
ਤਾਂ ਹੀ ਗੁਰੂ ਦਾ ਪ੍ਰਕਾਸ਼ ਪੁਰਬ ਮਨਾਉਣਾ ਸਫਲ ਹੋਵੇਗਾ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ

