ਫ਼ਰੀਦਕੋਟ 13 ਮਈ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਅੱਜ ਆਪਣੀ ਰਿਹਾਇਸ਼ ਦਸਮੇਸ਼ ਨਗਰ ਗਲੀ ਨੰ:- 1 ਫ਼ਰੀਦਕੋਟ ਵਿਖੇ ਆਪਣੇ ਭਾਰੀ ਇਕੱਠ ਕਰਕੇ , ਸ੍ਰੋਮਣੀ ਅਕਾਲੀ ਦਲ (ਬਾਦਲ) ਦਾ ਪੱਲਾ ਛੱਡ, ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਓਨਾਂ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਓਹ ਤੀਹ ਸਾਲ ਤੋ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਪਾਰਟੀ ਸੇਵਾ ਕੀਤੀ, ਪਰ ਓਨਾਂ ਸੇਵਾ ਦਾ ਮੁੱਲ ਨਹੀ ਪਾਇਆਂ। ਓਨਾਂ ਦੱਸਿਆਂ ਕਿ ਮੈ ਐਮ.ਸੀ ਦੀ 2015 ਚੋਣ ਲੜੀ ਤੇ 718 ਵੋਟਾਂ ਹਾਸਿਲ ਕੀਤੀਆਂ।
ਅੱਜ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ , ਜਿਲਾ ਪ੍ਰਧਾਨ ਸ ਗੁਰਤੇਜ ਸਿੰਘ ਖੋਸਾ ਤੇ ਸਮਾਜਸੇਵੀ ਰਜਿੰਦਰ ਦਾਸ ਰਿੰਕੂ ਜੀ ਅਤੇ ਐਮ. ਸੀ ਕੰਵਲਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਮੁਹੱਲੇ ਦਾ ਕੋਈ ਕੰਮ ਨਹੀ ਰੁਕਣ ਨਹੀ ਦਿੱਤਾ ਜਾਵੇਗਾ। ਮੈ ਆਮ ਆਦਮੀ ਪਾਰਟੀ ਦਾ ਦਿਲੋ ਧੰਨਵਾਦ ਕਰਦਾ ਹਾਂ। ਜਿਨਾਂ ਆਮ ਆਦਮੀ ਪਾਰਟੀ ਤੋ ਟਿਕਟ ਦਿੱਤੀ। ਮੈ ਪਾਰਟੀ ਨੂੰ ਭਾਰੀ ਲੀਡ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗਾ।

