ਨਾ ਅੱਖ , ਨਾ ਬੁੱਲ ਉਦਾਸੇ ਰੱਖ ,
ਸੱਜਣਾ ਮੁੱਖ ਤੇ ਹਾਸੇ ਰੱਖ ।
ਸੱਜਣਾ ਦੁਖ ਹੈ ਉਮਰਾਂ ਦਾ ਗਹਿਣਾ ,
ਏਨਾਂ ਵੀ ਸਦਾ ਨਾਲ ਹੈ ਰਹਿਣਾ ,
ਇਸ ਦੁਖ ਨਾ ਇਕ ਪਾਸੇ ਰੱਖ ,
ਸੱਜਣਾ ਮੁੱਖ ਤੇ……………….
ਸੰਗੀ ਸਾਥੀ ਹੁੰਦੇ ਦੁਖ ਸੁਖ ਦੱਸਣ ਨੂੰ,
ਇੱਕ ਦੂਜੇ ਨਾਲ ਖੇਡਣ ਹੱਸਣ ਨੂੰ ,
ਪਿਆਰ ਮੁਹੱਬਤ ਦੇ ਭਰ ਕਾਸੇ ਰੱਖ ।
ਸੱਜਣਾ ਮੁੱਖ ਤੇ ………………..
ਆਪਣੇ-ਆਪ ਚ ਕੁਝ ਚੰਗੇ ਰਿਸਤੇ ਹੁੰਦੇ ਨੇ ,
ਦੋਸਤਾਂ ਵਰਗੇ “ਦਰਦੀ” ਕਈ ਫਰਿਸ਼ਤੇ ਹੁੰਦੇ ਨੇ,
‘ਸ਼ਿਵ’ ਵਾਂਗ ਤੂੰ ਗੀਜੇ ਮਿੱਠੇ ਪਤਾਸੇ ਰੱਖ ।
ਸੱਜਣਾ ਮੁੱਖ ਤੇ ………………..
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 98551 55392
