ਸਰਦਾਰ ਜੀ ਦੇ ਨਾਂ ਇਹ ਕਵਿਤਾ:
13 ਜੂਨ ਤੋਂ ਬਾਅਦ
ਚਾਹ ਪੁੱਛਦਾ ਸੀ “ਪੀਏਂਗੀ?” ਤੇ ਮੈਂ ਹੱਸ ਕੇ ਹਾਂ ਕਰ ਦਿੰਦੀ,
ਰੋਟੀ ਪੁੱਛਦਾ ਸੀ “ਖਾਏਂਗੀ?” ਤੇ ਮੈਂ ਨਾ ਕਹਿ ਕੇ ਖਾ ਲੈਂਦੀ।
ਹੁਣ ਘਰ ‘ਚ ਚੁੱਲ੍ਹਾ ਬਲਦਾ ਏ, ਚਾਹ ਦੀ ਖੁਸ਼ਬੋ ਵੀ ਆਉਂਦੀ ਏ,
ਪਰ ਪੁੱਛਣ ਵਾਲਾ ਕੋਈ ਨਹੀਂ, ਹੁਣ ਕੌਣ ਮੈਨੂੰ ਪੁੱਛਦਾ ਏ।
13 ਜੂਨ ਨੂੰ ਤੂੰ ਤਾਂ ਚਲਾ ਗਿਆ ਸਰਦਾਰਾ,
ਮੈਨੂੰ ਇੱਥੇ ਇਕੱਲਿਆਂ ਨੂੰ ਛੱਡ ਕੇ ਤਾਰਾ।
ਤੇਰੇ ਬਿਨਾਂ ਘਰ ਸੂਨਾ ਲੱਗੇ, ਹਰ ਕੋਨਾ ਰੋਂਦਾ ਏ,
ਤੇਰੀ ਆਵਾਜ਼ ਦੀ ਥਾਂ, ਹੁਣ ਸਿਰਫ਼ ਸੰਨਾਟਾ ਬੋਲਦਾ ਏ।
ਕਹੇ ਸਾਰੰਗ ਸੁਣ ਲੋਕੋ, ਪਿਆਰ ਐਨਾ ਸੱਚਾ ਸੀ,
ਮਰ ਕੇ ਵੀ ਸਰਦਾਰ ਮੇਰਾ, ਮੇਰਾ ਹੀ ਹਿੱਸਾ ਸੀ।
ਹੁਣ ਕੌਣ ਪੁੱਛੇ “ਪੁੱਤ ਕੀ ਖਾਧਾ?” ਕੌਣ ਕਹੇ “ਆਰਾਮ ਕਰ ਲੈ?”
ਤੇਰੇ ਬਿਨਾਂ ਬੀਬੀ ਦੀ, ਹਰ ਸਵੇਰ ਹੁਣ ਸ਼ਾਮ ਲੱਗੇ।
ਵਾਹਿਗੁਰੂ ਤੈਨੂੰ ਆਪਣੇ ਚਰਨਾਂ ‘ਚ ਥਾਂ ਦੇਵੇ ਸਰਦਾਰ ਜੀ।
ਤੇ ਤੁਹਾਨੂੰ ਬੀਬੀ ਜੀ, ਤਾਕਤ ਦੇਵੇ ਇਹ ਦੁੱਖ ਸਹਿਣ ਦੀ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸਤਿਨਾਮ ਵਾਹਿਗੁਰੂ ❤️
