ਕੋਟਕਪੂਰਾ 12 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਵਜੋਂ ਅਰੋੜਾ ਮਹਾਂਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਅਰੋੜਾ ਮਹਾਂਸਭਾ ਕੋਟਕਪੂਰਾ ਇਕਾਈ ਦੇ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਕੋਟਕਪੂਰਾ ਦੇ ਪ੍ਰਸਿੱਧ ਸਮਾਜਸੇਵੀ ਹਰੀਸ਼ ਸੇਤੀਆ ਨੂੰ ਅਰੋੜਾ ਖੱਤਰੀ ਵੈਲਫੇਅਰ ਬੋਰਡ ਜਿਲਾ ਫਰੀਦਕੋਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਸੇਤੀਆ ਦੀ ਇਸ ਨਿਯੁਕਤੀ ‘ਤੇ ਸਮੁੱਚੇ ਜਿਲੇ ਅੰਦਰ ਜਿੱਥੇ ਅਰੋੜਾ ਖੱਤਰੀ ਬਰਾਦਰੀ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਵਪਾਰ ਅਤੇ ਹੋਰ ਵੱਖ-ਵੱਖ ਸੰਸਥਾਵਾਂ ਨਾਲ ਸਬੰਧਤ ਲੋਕਾਂ ਵੱਲੋਂ ਵੀ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹਰੀਸ਼ ਸੇਤੀਆ ਜੋ ਕਿ ਮੈਰਿਜ ਪੈਲੇਸ ਯੂਨੀਅਨ ਦੇ ਵੀ ਪ੍ਰਧਾਨ ਹਨ ਅਤੇ ਸਮਾਜਸੇਵਾ ਨੂੰ ਸਮਰਪਿਤ ਹੋਰ ਵੱਖ-ਵੱਖ ਸੰਸਥਾਵਾਂ ਨਾਲ ਵੀ ਜੂੜੇ ਹੋਏ ਹਨ, ਉਹ ਲੰਮੇਂ ਸਮੇਂ ਤੋਂ ਅਰੋੜਾ ਮਹਾਂਸਭਾ ਕੋਟਕਪੂਰਾ ਦੇ ਪ੍ਰਧਾਨ ਚੱਲੇ ਆ ਰਹੇ ਹਨ। ਉਨ੍ਹਾਂ ਵੱਲੋਂ ਅਰੋੜਾ ਬਰਾਦਰੀ ਨੂੰ ਇੱਕਜੁਟ ਕਰਨ ਵਿੱਚ ਜਿੱਥੇ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਅਰੋੜਾ ਬਰਾਦਰੀ ਨਾਲ ਸਬੰਧਤ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਵੀ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਸ਼੍ਰੀ ਸੇਤੀਆ ਦੀ ਇਸ ਨਿਯੁਕਤੀ ‘ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਮਨਮੋਹਨ ਸਿੰਘ ਚਾਵਲਾ, ਵੇਦ ਅਰੋੜਾ, ਟੀ.ਆਰ ਅਰੋੜਾ, ਜਗਮੋਹਨ ਸਿੰਘ ਜੱਗੀ, ਵਿਜੇ ਨਰੂਲਾ, ਵਿਨੋਦ ਸਚਦੇਵਾ, ਹਰਸ਼ ਅਰੋੜਾ, ਜਤਿੰਦਰ ਚਾਵਲਾ, ਵਿਜੇ ਧਿੰਗੜਾ, ਅਸ਼ੋਕ ਭਜਨ ਚਾਵਲਾ, ਨੀਰਜ ਕੱਕੜ, ਲਲਿਤ ਬਜਾਜ, ਨਰਿੰਦਰ ਬੈੜ੍ਹ, ਵਿਜੇ ਮੌਂਗਾ, ਲਵਲੀ ਅਹੂਜਾ, ਅਮ੍ਰਿਤ ਸੇਤੀਆ, ਵਿੱਕੀ ਅਹੂਜਾ, ਸੁਨੀਲ ਅਰੋੜਾ, ਸੰਨੀ ਅਰੋੜਾ, ਸੁਮਿਤ ਅਰੋੜਾ, ਅਸ਼ਵਨੀ ਚਾਵਲਾ, ਪਵਨ ਸਪਰਾ, ਯੋਗੇਸ਼ ਸਚਦੇਵਾ, ਰਜੇਸ਼ ਗੇਰਾ, ਰਵੀ ਕਾਲੜਾ, ਡਾ.ਗਗਨ ਅਰੋੜਾ, ਡਾ.ਕੇ.ਕੇ. ਕਟਾਰੀਆ, ਰੂਬੀ ਛਾਬੜਾ, ਹਰੀਸ਼ ਬਤਰਾ, ਰਮਨ ਚਾਵਲਾ, ਰਵਿੰਦਰ ਮੌਂਗਾ, ਓਮਕਾਰ ਗੋਇਲ ਪ੍ਰਧਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼, ਰਮਨ ਮਨਚੰਦਾ, ਸ਼ਾਮ ਲਾਲ ਮੈਂਗੀ, ਨਰੇਸ਼ ਮਿੱਤਲ, ਉਮੇਸ਼ ਗਰਗ, ਸਾਧੂ ਰਾਮ ਦਿਓੜਾ, ਜਸਵਿੰਦਰ ਸਿੰਘ ਜੋੜਾ, ਸੁਮਿਤ ਚਾਵਲਾ, ਮਹੇਸ਼ ਕਟਾਰੀਆ, ਰਕੇਸ਼ ਕਾਲੜਾ, ਅਮਰ ਸਿੰਘ ਮੱਕੜ, ਐਸ.ਪੀ. ਸਿੰਘ, ਮਹਿੰਦਰ ਪਾਲ ਸਿੰਘ, ਕ੍ਰਿਸ਼ਨ ਕੁਕਰੇਜਾ, ਪ੍ਰੇਮ ਮਹਿੰਦੀਰੱਤਾ, ਮਨਜੀਤ ਸਿੰਘ ਸ਼ੰਮੀ, ਐਮ.ਪੀ. ਸਿੰਘ, ਪ੍ਰਦੀਪ ਸਿਵੀਆਂ, ਸ਼ੈਂਟੀ ਮਖੀਜਾ, ਰਜੇਸ਼ ਅਰੋੜਾ, ਤਰਸੇਮ ਧਿੰਗੜਾ, ਸੰਜੀਵ ਧਿੰਗੜਾ, ਡਾ.ਜਗਪ੍ਰੀਤ, ਡਾ. ਵਿਸ਼ੇਸ਼ ਬੁੱਧੀਰਾਜਾ, ਰਿੱਕੀ ਵਿਨੋਚਾ, ਜਸਵਿੰਦਰ ਗੁੰਬਰ ਨੇ ਕਿਹਾ ਕਿ ਇਸ ਨਾਲ ਸਮੁੱਚੇ ਜਿਲੇ ਦੇ ਅਰੋੜਾ ਬਰਾਦਰੀ ਨਾਲ ਸਬੰਧਤ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵੱਡਾ ਸਹਿਯੋਗ ਮਿਲੇਗਾ।

