ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਸਿਵਲ ਹਸਪਤਾਲ, ਕਮਿਊਨਿਟੀ ਸਿਹਤ ਕੇਂਦਰਾਂ ਅਤੇ ਆਮ ਆਦਮੀ ਕਲੀਨਿਕਾਂ ਦਾ ਲਿਆ ਜਾਵੇਗਾ ਜਾਇਜ਼ਾ
ਮਰੀਜ਼ਾਂ ਦੀ ਗੱਲ ਸਿੱਧੀ ਸੁਣੀ ਜਾਵੇਗੀ ਹਰ ਜਾਇਜ਼ ਕਮੀ ਦਰਜ ਹੋਵੇਗੀ ਮੁੱਖ ਮੰਤਰੀ ਨੂੰ ਸੌਂਪੀ ਜਾਵੇਗੀ ਵਿਸਥਾਰਤ ਸਿਹਤ ਰਿਪੋਰਟ
ਕੋਟਕਪੂਰਾ, 27 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਿੱਧੇ ਸਰਕਾਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਅਰਸ਼ ਸੱਚਰ ਖੁਦ ਫ਼ਰੀਦਕੋਟ ਵਿਧਾਨ ਸਭਾ ਹਲਕੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਵਾਰੀ-ਵਾਰੀ ਦੌਰੇ ਕਰਨਗੇ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਵੱਲੋਂ ਮਿਲੀ ਪ੍ਰਵਾਨਗੀ ਅਤੇ ਦਿਸ਼ਾ-ਨਿਰਦੇਸ਼ਾਂ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਅਰਸ਼ ਸੱਚਰ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕਾਗਜ਼ੀ ਦਾਅਵਿਆਂ ਦੀ ਬਜਾਏ ਸਿਹਤ ਸਹੂਲਤਾਂ ਦੀ ਅਸਲ ਸਥਿਤੀ ਨੂੰ ਜ਼ਮੀਨੀ ਪੱਧਰ ’ਤੇ ਜਾਣਨਾ ਅਤੇ ਜਿੱਥੇ ਕਮੀ ਹੈ, ਉੱਥੇ ਸੁਧਾਰ ਲਈ ਪੂਰੀ ਪੈਰਵੀ ਕਰਨਾ ਹੈ। ਹਰ ਸਿਹਤ ਸੰਸਥਾ ਤੱਕ ਪਹੁੰਚ ਹਰ ਸਹੂਲਤ ਦਾ ਜਾਇਜ਼ਾ ਇਸ ਤਹਿਤ ਫ਼ਰੀਦਕੋਟ ਹਲਕੇ ਦੇ ਸਿਵਲ ਹਸਪਤਾਲ, ਕਮਿਊਨਿਟੀ ਸਿਹਤ ਕੇਂਦਰਾਂ, ਹੋਰ ਸਰਕਾਰੀ ਸਿਹਤ ਕੇਂਦਰਾਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਖੁਦ ਪਹੁੰਚ ਕੇ ਦਵਾਈਆਂ ਦੀ ਉਪਲਬਧਤਾ, ਜਾਂਚ ਸਹੂਲਤਾਂ, ਡਾਕਟਰਾਂ ਅਤੇ ਸਟਾਫ਼ ਦੀ ਉਪਲਬਧਤਾ, ਸਫ਼ਾਈ, ਮਰੀਜ਼ਾਂ ਲਈ ਬੁਨਿਆਦੀ ਸਹੂਲਤਾਂ ਅਤੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ। ਮਰੀਜ਼ ਦੱਸਣਗੇ ਹਕੀਕਤ ਉਨ੍ਹਾਂ ਦੀ ਆਵਾਜ਼ ਪਹੁੰਚੇਗੀ ਸਰਕਾਰ ਤੱਕ ਅਰਸ਼ ਸੱਚਰ ਨੇ ਕਿਹਾ ਕਿ ਦੌਰਿਆਂ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇਗੀ। ਉਹਨਾਂ ਦੀਆਂ ਜਾਇਜ਼ ਸ਼ਿਕਾਇਤਾਂ, ਮੁਸ਼ਕਿਲਾਂ ਅਤੇ ਸੁਝਾਵਾਂ ਨੂੰ ਦਰਜ ਕਰਕੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।ਹਰ ਕਮੀ ਹੋਵੇਗੀ ਦਰਜ ਹਰ ਹੱਲ ਲਈ ਹੋਵੇਗੀ ਪੈਰਵੀ ਦੌਰਿਆਂ ਦੌਰਾਨ ਸਾਹਮਣੇ ਆਉਣ ਵਾਲੀਆਂ ਕਮੀਆਂ ਨੂੰ ਸਿਰਫ਼ ਉਜਾਗਰ ਕਰਨ ਤੱਕ ਸੀਮਤ ਨਹੀਂ ਰੱਖਿਆ ਜਾਵੇਗਾ, ਸਗੋਂ ਹਰ ਜਾਇਜ਼ ਕਮੀ ਦੇ ਹੱਲ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਸਬੰਧਤ ਵਿਭਾਗਾਂ ਨਾਲ ਲਗਾਤਾਰ ਪੈਰਵੀ ਕੀਤੀ ਜਾਵੇਗੀ। ਮੁੱਖ ਮੰਤਰੀ ਜੀ ਨੂੰ ਸੌਂਪੀ ਜਾਵੇਗੀ ਫ਼ਰੀਦਕੋਟ ਸਿਹਤ ਰਿਪੋਰਟ ਸਾਰੇ ਦੌਰਿਆਂ ਉਪਰੰਤ ਮਰੀਜ਼ਾਂ ਦੀਆਂ ਸਮੱਸਿਆਵਾਂ, ਸਾਹਮਣੇ ਆਈਆਂ ਕਮੀਆਂ, ਮੌਜੂਦਾ ਸਹੂਲਤਾਂ ਅਤੇ ਲੋੜੀਂਦੇ ਸੁਧਾਰਾਂ ਨੂੰ ਇਕੱਠਾ ਕਰਕੇ “ਫ਼ਰੀਦਕੋਟ ਸਿਹਤ ਰਿਪੋਰਟ” ਤਿਆਰ ਕੀਤੀ ਜਾਵੇਗੀ। ਇਹ ਰਿਪੋਰਟ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੂੰ ਸੌਂਪੀ ਜਾਵੇਗੀ, ਤਾਂ ਜੋ ਲੋੜੀਂਦੇ ਸੁਧਾਰਾਂ ਲਈ ਸਮਾਂਬੱਧ ਕਾਰਵਾਈ ਕਰਵਾਈ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਅਰਸ਼ ਸੱਚਰ ਨੇ ਕਿਹਾ, “ਮੈਂ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਲੋਕਾਂ ਦੀ ਆਵਾਜ਼ ਸੁਣਦਿਆਂ ਸਿਹਤ ਸਹੂਲਤਾਂ ਦੀ ਜ਼ਮੀਨੀ ਸਥਿਤੀ ਜਾਣਨ ਅਤੇ ਸੁਧਾਰ ਲਈ ਕੰਮ ਕਰਨ ਦਾ ਮੌਕਾ ਦਿੱਤਾ। ਇਹ ਮੇਰੇ ਲਈ ਸਿਰਫ਼ ਇੱਕ ਦੌਰਾ ਨਹੀਂ, ਸਗੋਂ ਆਮ ਲੋਕਾਂ ਪ੍ਰਤੀ ਸੇਵਾ ਅਤੇ ਜ਼ਿੰਮੇਵਾਰੀ ਹੈ।” ਉਹਨਾਂ ਸਪੱਸ਼ਟ ਕੀਤਾ ਕਿ ਇਸ ਪੂਰੀ ਮੁਹਿੰਮ ਦਾ ਮਕਸਦ ਕਿਸੇ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਕਮੀ ਦੀ ਪਛਾਣ ਕਰਕੇ ਉਸ ਦਾ ਹੱਲ ਕਰਵਾਉਣਾ ਅਤੇ ਸਰਕਾਰੀ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣਾ ਹੈ। “ਕਮੀ ਸਿਰਫ਼ ਦੱਸੀ ਨਹੀਂ ਜਾਵੇਗੀ ਹੱਲ ਹੋਣ ਤੱਕ ਪੈਰਵੀ ਕੀਤੀ ਜਾਵੇਗੀ।” ਫ਼ਰੀਦਕੋਟ ਹਲਕੇ ਦੇ ਲੋਕ ਸਰਕਾਰੀ ਸਿਹਤ ਸੰਸਥਾਵਾਂ ਨਾਲ ਸਬੰਧਤ ਆਪਣੀ ਜਾਇਜ਼ ਸ਼ਿਕਾਇਤ, ਸਮੱਸਿਆ ਜਾਂ ਸੁਝਾਅ ਸਾਂਝਾ ਕਰ ਸਕਦੇ ਹਨ। ਸਿਹਤ ਸਹਾਇਤਾ ਨੰਬਰ: 77800-07878 ਹਰ ਹਸਪਤਾਲ ਤੱਕ ਪਹੁੰਚ ਹਰ ਮਰੀਜ਼ ਦੀ ਸੁਣਵਾਈ ਹਰ ਕਮੀ ਦੀ ਪਛਾਣ ਹਰ ਸੁਧਾਰ ਲਈ ਪੈਰਵੀ।

