ਫਰੀਦਕੋਟ 23 ਅਪ੍ਰੈਲ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਫਿਲਮ ਐਂਡ ਟੈਲੀਵਿਜ਼ਨ ਮੀਡੀਆ ਐਸੋਸੀਏਸ਼ਨ ਅਤੇ ਸੀ, ਫਰੈਂਡਜ਼ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਫਿਲਮ “ਬਦਲਦਾ ਪੰਜਾਬ” ਅੱਜ ਲਾਂਚ ਕੀਤੀ ਗਈ। ਇਸ ਸ਼ੁਭ ਸਮੇਂ ਵਿੱਚ ਸ਼੍ਰੀ ਸੰਜੀਵ ਵਰਮਾ ਜੀ, ਸ਼੍ਰੀ ਜੈਨੇਂਦਰ ਕੁਮਾਰ ਜੈਨ ਜੀ ਅਤੇ ਸੁਰਿੰਦਰ ਮਹੇਸ਼ਵਰੀ ਜੀ ਨੇ ਨਾਰੀਅਲ ਤੋੜਿਆ। ਇਸ ਸਮੇਂ ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ, ਗੁਰਬਾਜ਼ ਗਿੱਲ, ਜਗਤਾਰ ਤਿਨਕੋਣੀ, ਧਰਮ ਪਰਵਾਨਾ, ਗੁਰਤੇਜ ਪੱਖੀ ਗੀਤਕਾਰ ਵੀ ਹਾਜ਼ਰ ਸਨ।
ਇਸ ਮੌਕੇ ਦਿੱਲੀ ਤੋਂ ਮਾਤਾ ਗਗਨਮੀਤ ਕੌਰ ਜੀ ਅਤੇ ਮਹੰਤ ਸ਼੍ਰੀ ਗਰੀਬ ਦਾਸ ਜੀ ਵਿਸ਼ੇਸ਼ ਤੌਰ ‘ਤੇ ਆਸ਼ੀਰਵਾਦ ਦੇਣ ਲਈ ਪਹੁੰਚੇ |
ਫਿਲਮ ਦੀ ਨਿਰਮਾਤਾ ਦਿਵਿਆ ਵਤਸ, ਸਹਿ ਨਿਰਮਾਤਾ ਚਰਨਜੀਤ ਕੌਰ ਹਨ ਅਤੇ ਇਸ ਫਿਲਮ ਵਿੱਚ ਪ੍ਰਸਿੱਧ ਕਲਾਕਾਰ ਅੰਮ੍ਰਿਤ ਪਾਲ ਸਿੰਘ, ਇਕਬਾਲ ਸਿੰਘ ਭੱਟੀ, ਗੁਰਪ੍ਰੀਤ ਗੋਰਾ, ਆਰਤੀ ਜੈਨ, ਅਮਨਪ੍ਰੀਤ ਕੌਰ, ਜਤਿੰਦਰ ਪਟੇਲ ਕਮਲ ਕੋਟਕਪੂਰਾ ਕੰਮ ਕਰ ਰਹੇ ਨੇ। ਇਸ ਫ਼ਿਲਮ ਦੇ ਲੇਖਕ ਹਨ ਇਕਬਾਲ ਸਿੰਘ ਸ਼ੀਤਲ ਅਤੇ ਕਮਲ ਕੋਟਕਪੂਰਾ ਅਤੇ ਕੈਮਰਾਮੈਨ ਓ.ਪੀ.ਬੰਤੂ, ਡਾਇਰੈਕਟਰ ਲਿਆਕਤ ਅਲੀ ਖਾਨ ਅਤੇ ਡਾ: ਹਰਪਾਲ ਸਿੰਘ ਢਿਲਵਾਂ ਅਤੇ ਬਲਜੀਤ ਸਿੰਘ ਖੀਵਾ ਦਾ ਵਿਸ਼ੇਸ਼ ਧੰਨਵਾਦ ਕੀਤਾ।
Leave a Comment
Your email address will not be published. Required fields are marked with *