*ਬਚਪਨ ਗੁਜਾਰਿਆ ਹੋਵੇ ਜਿੱਥੇ,
ਉਹ ਥਾਵਾਂ ਨਹੀਂ ਭੁੱਲਦੀਆਂ,
ਬਚਪਨ ਦੀਆਂ ਖੇਡਾਂ ਤੇ ਬੋਹੜਾਂ ਦੀਆਂ,
ਛਾਵਾਂ ਨਹੀਂ ਭੁੱਲਦੀਆਂ,
ਆਪਣੇ ਘਰਾਂ ਨੂੰ ਜਾਂਦੀਆਂ ਹੋਈਆਂ,
ਰਾਹਵਾਂ ਨਹੀਂ ਭੁੱਲਦੀਆਂ,
ਕੋਲ ਹੋਣ ਭਾਵੇਂ ਦੂਰ ਰੱਬਾ!
ਪਰ ਮਾਵਾਂ ਨਹੀਂ ਭੁੱਲਦੀਆਂ…..
*ਮਿਰਚਾਂ ਵਾਰ ਕੇ ਸਿਰ ਤੋਂ ਲਾਹੀਆਂ,
ਬਲਾਵਾਂ ਨਹੀਂ ਭੁੱਲਦੀਆਂ,
ਮੱਥਾ ਚੁੰਮ ਕੇ,ਕਾਲਾ ਟਿੱਕਾ ਲਾ ਕੇ,
ਦਿੱਤੀਆਂ ਦੁਆਵਾਂ ਨਹੀਂ ਭੁੱਲਦੀਆਂ,
ਗੱਲ-ਗੱਲ ਤੇ ਕੀਤੀਆਂ ਫਿਕਰਾਂ,
ਦਿੱਤੀਆਂ ਸਲਾਹਵਾਂ ਨਹੀਂ ਭੁੱਲਦੀਆਂ,
ਕੋਲ ਹੋਣ ਭਾਵੇਂ ਦੂਰ ਰੱਬਾ!
ਪਰ ਮਾਵਾਂ ਨਹੀਂ ਭੁੱਲਦੀਆਂ।
ਮਾਵਾਂ ਨਹੀਂ ਭੁੱਲਦੀਆਂ …………
🏆ਪਰਮਜੀਤ ਲਾਲੀ 🏆
@98962-44038@
Leave a Reply