ਪੰਜਾਬੀ ਸਾਡੀ ਮਾਂ-ਬੋਲੀ ਹੈ। ਇਹ ਬੋਲੀ ਅਸੀਂ ਆਪਣੀ ਮਾਂ ਤੋਂ ਸਿੱਖਦੇ ਹਾਂ।
ਮਾਂ ਪਿਉ ਦੀਆਂ ਝਿੜਕਾਂ ਤੇ ਪਿਆਰ ਸਾਨੂੰ ਸਾਡੀ ਮਾਂ ਬੋਲੀ ਵਿੱਚ ਹੀ ਮਿਲ਼ਦਾ ਹੈ। ਇਹ ਬੋਲੀ ਸਾਡੇ ਵਿਰਸੇ ਨਾਲ ਜੁੜੀ ਹੋਈ ਹੈ। ਇਸ ਬੋਲੀ ਤੋਂ ਸਾਨੂੰ ਸਾਡੇ ਵੱਡੇ ਵਡੇਰਿਆਂ ਬਾਰੇ ਜਾਣਕਾਰੀ ਮਿਲਦੀ ਹੈ। ਇਸ ਬੋਲੀ ਵਿੱਚ ਸਾਡਾ ਸੱਭਿਆਚਾਰ ਜਿਉਂਦਾ ਹੈ। ਸਾਡੇ ਗੁਰੂਆਂ ਨੇ ਇਸ ਬੋਲੀ ਨੂੰ ਮਾਣ ਬਖ਼ਸ਼ਿਆ ਹੈ ਇਸ ਲਈ ਇਹ ਆਪਣੇ ਆਪ ਵਿੱਚ ਹੀ ਮਹਾਨ ਬੋਲੀ ਹੈ। ਇਸ ਬੋਲੀ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਇਹ ਪੰਜਾਬੀ ਬੋਲੀ ਪੂਰੀ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੀ ਹੈ। ਵਿਦੇਸ਼ਾਂ ਵੱਲ ਲੱਗੀ ਦੌੜ ਕਰਕੇ ਅੱਜ ਦੀ ਨਵੀਂ ਪੀੜ੍ਹੀ ਇਸ ਬੋਲੀ ਤੋਂ ਦੂਰ ਹੋ ਰਹੀ ਹੈ। ਜਦ ਮੈਂ ਆਪਣੀ ਮਾਂ-ਬੋਲੀ ਵਿੱਚ ਪੜ੍ਹਦਾ ਤੇ ਲਿਖਦਾਂ ਹਾਂ ਤਾਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਆਓ ਆਪਾਂ ਆਪਣੀ ਮਾਂ-ਬੋਲੀ ਪੰਜਾਬੀ ‘ਤੇ ਮਾਣ ਕਰੀਏ।

ਨਾਂ – ਅਰਮਾਨਦੀਪ ਸਿੰਘ ਪੁੱਤਰ ਸ.ਰਣਜੀਤ ਸਿੰਘ
( ਜਮਾਤ 7 ਵੀਂ ) ਸ:ਸੀ:ਸੈ: ਸਕੂਲ ਮੂੰਮ (ਬਰਨਾਲਾ)
ਪ੍ਰੇਰਕ ਅਧਿਆਪਕ:- ਸ. ਸੁਖਚੈਨ ਸਿੰਘ ਕੁਰੜ