ਚੰਡੀਗੜ 26 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
13ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਲਈ ਸੀਨੀਅਰ ਪੁਰਸ਼ਾਂ ਦੇ ਟਰਾਇਲ 27 ਅਕਤੂਬਰ 2023 ਨੂੰ ਦੁਪਹਿਰ 02:00 ਵਜੇ ਹਾਕੀ ਸਟੇਡੀਅਮ ਸੈਕਟਰ-42, ਚੰਡੀਗੜ੍ਹ ਵਿਖੇ ਹੋਣਗੇ।
ਜਨਰਲ ਸਕੱਤਰ ਅਨਿਲ ਵੋਹਰਾ ਅਨੁਸਾਰ ਟਰਾਇਲਾਂ ਵਿੱਚ ਸਿਰਫ਼ ਉਹੀ ਖਿਡਾਰੀ ਭਾਗ ਲੈ ਸਕਦੇ ਹਨ ਜੋ ਹਾਕੀ ਚੰਡੀਗੜ੍ਹ ਵਿੱਚ ਰਜਿਸਟਰਡ ਹਨ। ਖਿਡਾਰੀਆਂ ਨੂੰ ਆਪਣੇ ਪਛਾਣ ਪੱਤਰ ਨਾਲ ਲੈ ਕੇ ਆਉਣਾ ਹੋਵੇਗਾ।