ਲੋਕ ਕਿਸੇ ਤਰਾਂ ਦੀ ਘਬਰਾਹਟ ‘ ਚ ਨਾ ਆਉਣ – ਏ ਡੀ ਸੀ

ਪਟਿਆਲਾ , 24 ਅਪ੍ਰੈਲ:(ਵਰਲਡ ਪੰਜਾਬੀ ਟਾਈਮਜ਼)
ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਿਵਲ ਡਿਫੈਂਸ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਇਕ ਸਰਗਰਮ ਕਦਮ ਵਜੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿਚ ਪੰਜਾਬ ਹੋਮ ਗਾਰਡ ਐਂਡ ਸਿਵਿਲ ਡਿਫੈਂਸ ਵਿਭਾਗ ਵੱਲੋਂ 24 ਅਪ੍ਰੈਲ ਰਾਤ 8 ਬਜੇ ਪਟਿਆਲਾ ਦੇ ਡੀਐਮਡਬਲਿਯੂ ਵਿਖੇ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਅਭਿਆਸ ਕਰਵਾਈ ਜਾ ਰਹੀ ਹੈ।
ਓਹਨਾ ਦਸਿਆ ਕਿ ਇਹ ਮੌਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ ਜੋ ਸਾਇਰਨ (02 ਮਿੰਟ ਲਈ ਉੱਚੀ-ਨੀਵੀਂ ਪਿੱਚ) ਰਾਹੀਂ ਪ੍ਰਸਾਰਿਤ ਕੀਤੀ ਜਾਵੇਗੀ। ਇਸ ਮੌਕ ਐਕਸਰਸਾਈਜ਼ ਦੌਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਦੁਆਰਾ ਮੌਕ ਐਕਸਰਸਾਈਜ਼ ਲਈ ਨਿਰਧਾਰਤ ਡੀ ਐਮ ਡਬਲਯੂ ਦੇ ਨਾਲ ਲਗਦੇ ਖੇਤਰ ਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਬਲੈਕਆਊਟ ਦੌਰਾਨ ਇਸ ਖੇਤਰ ਦੇ ਆਮ ਲੋਕਾਂ ਦੁਆਰਾ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖੀਆਂ ਜਾਣ। ਉਹਨਾ ਜਨਤਾ ਨੂੰ ਵੀ ਅਪੀਲ ਕੀਤੀ ਕਿ 8 ਬਜੇ ਆਪਣੇ ਘਰ ਕੇ ਸਿਕਉਰਟਿ ਕੈਮਰੇ ਅਤੇ ਇੰਨਵਰਟਰ ਬੰਦ ਰੱਖਣ । ਓਹਨਾ ਇਹ ਵੀ ਕਿਹਾ ਕਿ ਬਲੈਕਆਊਟ ਦੌਰਾਨ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਇੱਕ ਵਾਰ ਮੌਕ ਐਕਸਰਸਾਈਜ਼ ਪੂਰੀ ਹੋਣ ਤੋਂ ਬਾਅਦ, ਸਭ ਠੀਕ ਹੈ ਸਿਗਨਲ ਵਜਾਇਆ ਜਾਵੇਗਾ (02 ਮਿੰਟ ਲਈ ਲਗਾਤਾਰ ਉੱਚੀ ਪਿੱਚ ਵਾਲਾ ਸਾਇਰਨ), ਜੋ ਕਿ ਮੌਕ ਐਕਸਰਸਾਈਜ਼ ਦੇ ਸਮਾਪਤ ਹੋਣ ਦਾ ਸੰਕੇਤ ਹੋਵੇਗਾ।
ਸਿਵਿਲ ਡਿਫੈਂਸ ਦੇ ਨੋਡਲ ਅਫ਼ਸਰ ਮੋਹਨਦੀਪ ਸਿੰਘ ਅਤੇ ਚੀਫ਼ ਵਾਰਡਨ ਕੇ ਐਸ ਸੇਖੋਂ ਨੇ ਦਸਿਆ ਕਿ ਇਸ ਮੌਕ ਐਕਸਰਸਾਈਜ਼ ਦੌਰਾਨ ਫਾਇਰ ਰਿਸਪਾਂਸ ਆਪ੍ਰੇਸ਼ਨ, ਸਰਚ ਐਂਡ ਰੈਸਕਿਊ ਆਪ੍ਰੇਸ਼ਨ, ਫਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਬਾਹਰ ਕੱਢਣ, ਟ੍ਰੈਫਿਕ ਅਤੇ ਭੀੜ ਕੰਟਰੋਲ ਦੇ ਉਪਾਵਾਂ ਦਾ ਅਭਿਆਸ ਕੀਤਾ ਜਾਵੇਗਾ।
ਏ ਡੀ ਸੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਕਿਉਂਕਿ ਇਹ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਕਰਨ ਲਈ ਇੱਕ ਰੁਟੀਨ ਮੌਕ ਡਰਿੱਲ ਹੈ। ਓਹਨਾ ਕਿਹਾ ਕਿ ਅਜਿਹੀਆਂ ਡੀ ਐਮ ਡਬਲਯੂ ਮੌਕ ਡਰਿੱਲ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ , ਇਹ ਕੇਵਲ ਅਭਿਆਸ ਹੈ ਜੌ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਿਵਿਲ ਡਿਫੈਂਸ ਵੱਲੋਂ ਹੀ ਕੀਤਾ ਜਾ ਰਿਹਾ ਹੈ।

