ਮਹਾਨ ਸ਼ਹੀਦ ਨੂੰ ਸੱਜਦਾ
ਜਿਸਨੇ ਪੰਜ਼ਾਬ ਦਾ ਮਾਣ ਵਧਾ ਦਿੱਤਾ,
ਤੇਰੇ ਕਰਕੇ ਇਨਕਲਾਬ ਜ਼ਿੰਦਾਬਾਦ
ਦਾ ਹੱਕ ਨਹੀਂ ਸਾਥੋਂ ਕੋਈ ਖੋ ਸਕਿਆ,
ਸਰਦਾਰ ਭਗਤ ਸਿੰਘ ਦਾ ਰੂਪ ਲੈ ਕੇ
ਜੰਮਿਆ ਮਾਤਾ ਵਿਦਿਆਵਤੀ ਦੀ ਕੁੱਖੋਂ
ਪਿੰਡ ਖਟਕੜ ਕਲਾਂ (ਜ਼ਲੰਧਰ )
ਦਾ ਨਾਂ ਰੁਸ਼ਨਾ ਦਿੱਤਾ
ਤੇਰੀ ਸੋਚ ਤੇ ਸਦਾ ਦਿੰਦੇ ਰਵਾਂਗੇ ਪਹਿਰਾ
ਇਨਕਲਾਬ ਜਿੰਦਾਬਾਦ ਦੇ ਲੱਗਦੇ
ਰਹਿਣਗੇ ਸਦਾ ਨਾਰੇ,
ਭਾਰਤ ਦੀ ਆਜ਼ਾਦੀ ਦਾ ਤਾਜ
ਜੋ ਸਾਡੇ ਸਿਰ ਸਜਾਉਣ ਲਈ ਦਿੱਤਾ,
ਸੁਖਦੇਵ,ਰਾਜਗੁਰੂ ਤੇ ਭਗਤ ਸਿੰਘ
ਸਦਾ ਦਿਲਾਂ ਚ ਰਹਿਣਗੇ ਜਿਉਂਦੇ,
ਇਹਨਾਂ ਸੂਰਮਿਆਂ ਦੀ ਜਗ੍ਹਾ
ਨਹੀਂ ਕੋਈ ਲੈ ਸਕਦਾ
ਜੋਬਨ ਉਮਰੇ ਜੋ ਜਜ਼ਬਾ
ਉਹ ਜਗਾ ਬੈਠੇ
ਫਾਂਸੀ ਤੱਕ ਨਹੀਂ,
ਉਸਨੂੰ ਕੋਈ ਢਾਅ ਸਕਿਆ
ਤੇਰੀ ਸੋਚ ਨੇ ਦਿੱਤਾ,
ਲੋਕਾਂ ਨੂੰ ਨਵਾਂ ਗਿਆਨ
ਪਿਤਾ ਸਰਦਾਰ ਕਿਸ਼ਨ ਸਿੰਘ
ਦੀਆਂ ਅੱਖਾਂ ਦਾ ਤਾਰਾ
ਅੱਜ ਅੰਬਰਾਂ ਦੇ ਚੰਨ ਤਾਰਿਆਂ
ਵਾਂਗ ਲੱਗਾ ਰਸ਼ਣੌਨ,
23 ਮਾਰਚ ਦਾ ਦਿਨ
ਨਹੀਂ ਹਾਂ ਭੁੱਲ ਸਕਦੇ
ਜਿਸ ਨੇ ਸਦਾ ਲਈ,
ਸਾਥੋਂ ਆਪਨੂੰ ਵਿਛੋੜ ਦਿੱਤਾ
ਪਿੰਡ ਹੁਸੈਨੀਵਾਲ ਤੇ ਪੂਰੇ ਜੱਗ ਤੇ
ਲੱਗਦੇ ਰਹਿਣਗੇ ਮੇਲੇ
28 ਸਤੰਬਰ ਦਾ ਦਿਨ ਦੇਸ਼ ਦੇ
ਮਹਾਨ ਸ਼ਹੀਦ ਨੂੰ ਸੱਜਦਾ
ਜਿਸਨੇ ਪੰਜ਼ਾਬ ਦਾ ਮਾਣ ਵਧਾ ਦਿੱਤਾ
ਤੇਰੀ ਸੋਚ ਤੇ ਸਦਾ ਦਿੰਦੇ ਰਵਾਂਗੇ ਪਹਿਰਾ
ਇਨਕਲਾਬ ਜਿੰਦਾਬਾਦ ਦੇ ਲੱਗਦੇ
ਰਹਿਣਗੇ ਸਦਾ ਨਾਰੇ,
ਭਾਰਤ ਦੀ ਆਜ਼ਾਦੀ ਦਾ ਤਾਜ
ਜੋ ਸਾਡੇ ਸਿਰ ਸਜਾਉਣ ਲਈ ਦਿੱਤਾ,
ਸ਼ੁਕਰ ਗੁਜ਼ਾਰ ਹਾਂ ਅਸੀਂ ਉਸ ਸੱਚੇ ਰੱਬ ਦੇ
ਜਿੰਨ੍ਹੇ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ
ਜਿਹਾ ਪੰਜ਼ਾਬ ਨੂੰ ਵੀਰ ਸਪੂਤ ਦਿੱਤਾ
ਤੇਰੀ ਸੋਚ ਤੇ ਸਦਾ ਦਿੰਦੇ ਰਵਾਂਗੇ ਪਹਿਰਾ
ਇਨਕਲਾਬ ਜਿੰਦਾਬਾਦ ਦੇ ਲੱਗਦੇ
ਰਹਿਣਗੇ ਸਦਾ ਨਾਰੇ
ਜੋ ਆਜ਼ਾਦੀ ਦਾ ਤਾਜ
ਸਾਡੇ ਸਿਰ ਸਜਾਉਣ ਲਈ ਦਿੱਤਾ,,

ਰਿੰਪੀ