-ਮੰਦਿਰ ਵਿਖੇ ਤੇਜੀ ਨਾਲ ਚੱਲ ਰਹੇ ਸ਼ਾਨਦਾਰ ਸੁੰਦਰੀਕਰਨ ਦੇ ਕੰਮ ਨੂੰ ਦੇਖਣ ਲਈ ਵੱਡੀ ਗਿਣਤੀ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ
-ਮੁੱਖ ਮੰਤਰੀ ਭਗਵੰਤ ਮਾਨ ਨੇ ਕਾਲੀ ਦੇਵੀ ਮੰਦਿਰ ਦੇ ਸੁੰਦਰੀਕਰਨ ਦਾ ਉਪਰਾਲਾ ਕਰਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਸਮਝਿਆ- ਅਗਰਵਾਲ ਸਮਾਜ ਸਭਾ ਤੇ ਬਹਾਵਲਪੁਰ ਸਮਾਜ
ਪਟਿਆਲਾ, 12 ਜੁਲਾਈ:(ਵਰਲਡ ਪੰਜਾਬੀ ਟਾਈਮਜ਼)
ਸਨਾਤਨ ਧਰਮ ਵਿੱਚ ਆਸਥਾ ਦੇ ਪ੍ਰਮੁੱਖ ਕੇਂਦਰ ਅਤੇ ਪਟਿਆਲਾ ਦੇ ਵਿਸ਼ਵ-ਪ੍ਰਸਿੱਧ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਵਿੱਚ ਚੱਲ ਰਹੇ ਸ਼ਾਨਦਾਰ ਸੁੰਦਰੀਕਰਨ ਦੇ ਕੰਮ ਨੂੰ ਦੇਖਣ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਅਗਰਵਾਲ ਸਮਾਜ ਸਭਾ ਅਤੇ ਬਹਾਵਲਪੁਰ ਸਮਾਜ ਦੇ ਮੈਂਬਰਾਂ ਦੇ ਇੱਕ ਵਫ਼ਦ ਨੇ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਸਮੇਤ ਸ਼੍ਰੀ ਭਗਵਾਨ ਦਾਸ ਜੁਨੇਜਾ (ਗ੍ਰੀਨ ਮੈਨ ਐਵਾਰਡੀ) ਦੀ ਅਗਵਾਈ ਵਿੱਚ ਮੰਦਿਰ ਦਾ ਦੌਰਾ ਕਰਕੇ ਇੱਥੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਦਿਲਚਸਪੀ ਨਾਲ ਦੇਖਿਆ।
ਇਸ ਦੌਰਾਨ ਸ੍ਰੀ ਹਰਪਾਲ ਜੁਨੇਜਾ ਤੇ ਮੰਦਿਰ ਐਡਵਾਇਜਰੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਸੀਏ ਅਜੇ ਅਲੀਪੁਰੀਆ, ਡਾ ਰਾਜ ਕੁਮਾਰ ਗੁਪਤਾ ਅਤੇ ਸੰਜੇ ਸਿੰਗਲਾ ਨੇ ਮੰਦਿਰ ਦੇ ਸੁੰਦਰੀਕਰਨ ਅਤੇ ਨਵ ਨਿਰਮਾਣ ਕਾਰਜਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਐਡਵੋਕੇਟ ਜੁਨੇਜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 82 ਕਰੋੜ ਦੀ ਲਾਗਤ ਨਾਲ ਮੰਦਿਰ ਦੇ ਆਧੁਨਿਕ ਪ੍ਰਕਾਰ ਦੇ ਨਿਰਮਾਣ ਦਾ ਐਲਾਨ ਕੀਤਾ ਸੀ ਜੋ ਹੁਣ ਤੱਕ 15 ਕਰੋੜ ਰੁਪਏ ਦੇ ਕੰਮ ਹੋ ਚੁਕੇ ਹਨ ਲਗਭਗ 35 ਪ੍ਰਤੀਸ਼ਤ ਮੰਦਿਰ ਦਾ ਕੰਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਮਾਤਾ ਦੇ ਅਸ਼ੀਰਵਾਦ ਨਾਲ ਸਤਬੰਰ ਤਕ ਸੰਗਤਾਂ ਨੂੰ ਸਮਰਪਤ ਕਰ ਦਿੱਤਾ ਜਾਵੇਗਾ।
ਹਿੰਦੂ ਸਮਾਜ ਦੇ ਮੇਬਰਾਂ ਨੂੰ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਜੁਨੇਜਾ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੰਦਿਰ ਦੇ ਪ੍ਰਵੇਸ਼ ਲਈ ਤਿੰਨ ਮੁੱਖ ਦੁਆਰ ਹੋਣਗੇ, ਦੇਵੀ ਦੇਵਤਿਆਂ ਦੇ ਅਧਾਰਿਤ ਸਰੋਵਰ ਦੀ ਪ੍ਰਕਰਮਾ ਵਿਚ ਲਾਈਟ ਐਂਡ ਸਾਉੰਡ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ।
ਇਸ ਮੌਕੇ ਅਗਰਵਾਲ ਸਮਾਜ ਸਭਾ ਦੇ ਪਵਨ ਗੋਇਲ, ਸੋਹਿੰਦਰ ਕਾਂਸਲ ਗ੍ਰੀਨ ਮੈਨ ਐਵਾਰਡੀ ਭਗਵਾਨ ਦਾਸ ਜੁਨੇਜਾ, ਸੋਹਿੰਦਰ ਕਾਂਸਲ ਅਤੇ ਬਹਾਵਲਪੁਰ ਸਮਾਜ ਦੇ ਪ੍ਰਧਾਨ ਯਸ਼ਪਾਲ ਕੱਕੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਹੁਤ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਲਈ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਸਮਝਿਆ।
ਇਸ ਮੌਕੇ ਅਗਰਵਾਲ ਸਭਾ ਦੇ ਅਰੁਣ ਗਰਗ, ਵਿਨੋਦ ਗਰਗ, ਤਰਸੇਮ ਬਾਂਸਲ, ਸੁਰੇਸ਼ ਗਰਗ, ਐਨਪੀ ਅਗਰਵਾਲ, ਮਹੇਸ਼ ਗਰਗ, ਸੁਨੀਲ ਅਗਰਵਾਲ, ਚਰਨਦਾਸ ਗੋਇਲ, ਵਿਜੇ ਗੋਇਲ ਬਹਾਵਲਪੁਰ ਸਮਾਜ ਦੇ ਨਰਿੰਦਰ ਰਾਹੁਲ ਮਹਿਤਾ, ਚਿੰਟੂ ਕੱਕੜ, ਚੰਦਰ ਅਹੂਜਾ, ਜਗਦੀਸ਼ ਪੂਸ਼ਾ, ਜਗਦੀਸ਼ ਅਹੂਜਾ ਧੀਰਜ ਅਰੋੜਾ, ਅਸ਼ੋਕ ਅਹੂਜਾ, ਯੋਗੇਸ਼ ਅਹੂਜਾ ਜਤਿਨ ਦੇਵ, ਸੁਰੇਸ਼ ਪੰਡਿਤ, ਰਾਜੇਸ਼ਵਰ ਪੰਡਿਤ, ਵਿਕਰਮ ਭੱਲਾ, ਸੁਖਵਿੰਦਰ ਸਿੰਘ, ਰਾਜੀਵ ਭਾਰਤਵਾਜ ਅਤੇ ਬੌਬੀ ਆਦਿ ਸ਼ਾਮਿਲ ਸਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਵੱਖ ਵੱਖ ਹਿੰਦੂ ਜਥੇਬੰਦੀਆਂ ਨੂੰ ਨਾਲ ਲੈ ਕੇ ਚੇਅਰਮੈਨ ਹਰਪਾਲ ਜੁਨੇਜਾ ਮੰਦਿਰ ਦਾ ਦੌਰਾ ਕਰ ਚੁਕੇ ਹਨ।

