ਇਨਸਾਨ ਸਾਰੀ ਉਮਰ ਹੀ ਸਿੱਖੀ ਜਾਦੀ ਹੈ ।ਕਿਸੇ ਪਾਸੋ ਕੋਈ ਵੀ ਯੁਕਤ ਸਿੱਖੀ ਉਸਦਾ ਵੀ ਰੋਜਾਨਾ ਜੀਵਨ ਵਿੱਚ ਫਾਇਦਾ ਹੁੰਦਾ ਹੈ। ਟਰੇਨਿੰਗ ਪ੍ਰੋਗਰਾਮ ਸਿਖਲਾਈ ਪ੍ਰੋਗਰਾਮ ਇਸ ਨੂੰ ਇੱਕਤਰਤਾ ਸੈਮੀਨਾਰ ਗੋਸਟੀ ਸਿੱਧਾ ਆਦਾਨ ਪ੍ਰਦਾਨ ਡਾਇਰੈਕਟ ਇੰਟਰਕੈਸਨ ਵੀ ਕਿਹਾ ਜਾਦਾ ਹੈ। ਇਸ ਦਾ ਜਿਆਦਾ ਮਾਧਿਅਮ ਆਫ ਲਾਇਨ ਹੀ ਹੂੰਦਾ ਹੈ ।ਪਰ ਵਿਭਾਗ ਵੱਲੋ ਬਹੁਤ ਸਾਰੇ ਟਰੇਨਿੰਗਜ ਜਾ ਟਰੇਨਿੰਗ ਸੈਸਨ ਆਨ ਲਾਇਨ ਮਾਧਿਅਮ ਰਾਹੀ ਵੀ ਕੀਤੇ ਜਾਦੇ ਹਨ। ਆਨ ਲਾਇਨ ਜੂਮ ਮੀਟੰਗ ਜਾ ਵੈਬਅਕਸ ਰਾਹੀ ਹੁੰਦੀ ਹੈ ਇਸ ਆਨ ਲਾਇਨ ਮਾਧਿਆਮ ਰਾਹੀ ਸਾਰੇ ਆਪਣੇ ਮੋਬਾਈਲ ਨੈਟ ਦੀ ਸਹਾਇਤਾ ਨਾਲ ਜੂਮ ਤੇ ਵੈਬਅਕਸ ਵਰਜਨ ਆਪਣੇ ਮੋਬਾਈਲ ਉੱਪਰ ਡਾਉਨਲੋਡ ਕਰ ਸਮੂਲੀਅਤ ਕਰਦੇ ਹਨ। ਇਸ ਰਾਹੀ ਸਕਰੀਨ ਸੇਅਰ ਵੀ ਕੀਤੀ ਜਾਦੀ ਹੈ ਇਸ ਨਾਲ ਹਰ ਅਟੈਡ ਕਰਨ ਵਾਲੇ ਦੀ ਫੋਟੋ ਵੀ ਆਉਦੀ ਹੈ।ਸਰੋਤ ਵਿਅਕਤੀ ਪਾਸੋ ਭਾਗੀਦਾਰ ਆਪਣਾ ਸਪੀਕਰ ਆਨ ਕਰ ਕੋਈ ਸਵਾਲ ਪੁੱਛ ਸਕਦਾ ਹੈ। ਰੇਜ ਹੈਡ ਨਾਲ ਵੀ ਇਸਾਰਾ ਕੀਤਾ ਜਾ ਸਕਦਾ ਹੈ ਮੈਸਜ ਵੀ ਕੀਤਾ ਜਾ ਸਕਦਾ ਹੈ।ਸਿੱਖਿਆ ਵਿਭਾਗ ਵਿੱਚ ਬਿਜਨਸ ਬਲਾਸਟਰ ਯੁੱਧ ਨਸ਼ਿਆ ਵਿਰੁੱਧ ਪਾਪੂਲੇਸਨ ਐਜੂਕੇਸਨ ਪ੍ਰੋਗਰਾਮ ਗਰੀਨ ਸਕੂਲ ਪ੍ਰੋਗਰਾਮ ਆਦਿ ਚੱਲ ਰਹੇ ਹਨ।ਸਭ ਤੋ ਪਹਿਲਾ ਜਿਲਾ੍ਹ ਸਿੱਖਿਆ ਅਫਸਰਾਂ ਰਾਹੀ ਸਬੰਧਿਤ ਜਿਲਿ੍ਹਆ ਪਾਸੋ ਨੋਡਲ ਅਫਸਰ ਸਾਹਿਬਾਨ ਦੇ ਨਾ ਮੰਗਵਾਏ ਜਾਦੇ ਹਨ ।ਫਿਰ ਪ੍ਰੋਜੈਕਟ ਨਾਲ ਸਬੰਧਿਤ ਚੁਣੇ ਹੋਏ ਅਧਿਆਪਕਾਂ ਨੁੰ ਟਰੇਨਿੰਗ ਦਿੱਤੀ ਜਾਦੀ ਹੈ। ਇਹ ਟਰੇਨਿੰਗ ਮੈਗਸੀਪਾ ਜਾ ਐਸ.ਸੀ.ਈ.ਆਰ.ਟੀ. ਦੇ ਦਫਤਰ ਆਦਿ ਸਥਾਨਾ ਉੱਪਰ ਸਟੇਟ ਰਿਸੋਰਸ ਪਰਸਨਜ ਵੱਲੋ ਦਿੱਤੀ ਜਾਦੀ ਹੈ।ਫਿਰ ਸਟੇਟ ਰਿਸੋਰਸ ਪਰਸਨ ਵੱਲੋ ਟਰੇਡ ਅਧਿਆਪਕ ਆਪਣੇ ਆਪਣੇ ਜਿਲਿ੍ਹਆ ਵਿੱਚ ਟਰੇਨਿੰਗਜ ਦਾ ਆਯੋਜਨ ਕਰਦੇ ਹਨ। ਜਿਲ੍ਹਾ ਲੈਵਲ ਦੇ ਸਰੋਤ ਵਿਅਕਤੀ ਲਈ ਟਰੇਨਿੰਗ ਵਿਭਾਗ ਵੱਲੋ ਆਫ ਲਾਇਨ ਜਾ ਆਨ ਲਾਇਨ ਵੀ ਦਿੱਤੀ ਜਾਦੀ ਹੈ ਸਿਰਫ ਵਿਭਾਗ ਵੱਲੋ ਟਰੇਡ ਅਧਿਆਪਕ ਹੀ ਅੱਗੇ ਟਰੇਨਿੰਗ ਦੇਣ ਦੇ ਯੋਗ ਹੁੰਦਾ ਹੈ।ਜਿਲਾ੍ਹ ਬਰਨਾਲਾ ਅੰਦਰ ਜਿਆਦਾ ਟਰੇਨਿੰਗਜ ਜਿਲਾਂ੍ਹ ਸਿੱਖਿਆ ਅਤੇ ਸਿਖਲਾਈ ਸੰਸਥਾ ਚੀਮਾ ਜੋਧਪੁਰ ਦੇ ਕੁਦਰਤੀ ਵਾਤਾਵਰਣ ਨਾਲ ਜੁੜ੍ਹੇ ਹਰ ਤਕਨੀਕ ਨਾਲ ਭਰਪੂਰ ਆਕਰਸ਼ਿਤ ਕੰਪਲੈਕਸ ਵਿੱਚ ਦਿੱਤੀਆ ਜਾਦੀਆ ਹਨ। ਪਹਿਲੋ ਟਰਨਿੰਗਜ ਸਿਰਫ ਸਬੰਧਿਤ ਅਧਿਆਪਕਾਂ ਨੂੰ ਹੀ ਦਿੱਤੀ ਜਾਦੀ ਸੀ। ਪਰ ਹੁਣ ਵਿਭਾਗ ਵੱਲੋ ਹਰ ਸਕੂਲ ਮੂਖੀ ਨੂੰ ਵੀ ਦਿੱਤੀ ਜਾਦੀ ਹੈ ਤਾ ਜੋ ਹਰ ਕੰਪੈਅਨ ਬਹੁਤ ਦੀ ਸੁਚਾਰੂ ਢੰਗ ਨਾਲ ਸਕੂਲਾਂ ਵਿੱਚ ਸੁਰੂ ਅਤੇ ਸੰਪੂਰਨ ਵਿਭਾਗੀ ਹਦਾਇਤਾ ਅਨੁਸਾਰ ਕਰਵਾਈ ਜਾ ਸਕੇ। ਇਸ ਤਰਾ ਡਾਈਟ ਵਿਖੇ ਟਰੇਨਿੰਗਜ ਮਿਸ਼ਨ ਸਮਰੱਥ,ਵਿਸ਼ਾ ਅਧਿਆਪਕ ਟਰੇਨਿੰਗਜ,ਸਕੂਲ ਅਡੋਲਸੈਸ ਪ੍ਰੋਗਰਾਮ ਏ.ਈ.ਪੀ. ਪ੍ਰੋਜੈਕਟ ,ਪੀ .ਐਮ. ਸ੍ਰੀ ਸਕੂਲਾਂ ਦੇ ਮੁਲਾਂਕਣ ਪੇਪਰਜ ਕੋਰਸਜ,ਸਕੂਲ ਮੁਖੀਆ ਦੀ ਐਡਵੋਕੇਸੀ ਆਦਿ ਟਰੇਨਿੰਗਜ ਦਿੱਤੀਆ ਜਾਦੀਆ ਹਨ। ਜਿਸ ਦੌਰਾਨ ਸਕੂਲ ਮੁਖੀ ਅਤੇ ਵਿਸ਼ਾ ਅਧਿਆਪਕ ਬਹੁਤ ਉਤਸ਼ਾਹ ਨਾਲ ਭਾਗ ਲੈਦੇ ਹਨ। ਇਸ ਨਾਲ ਜਿੱਥੇ ਵਿਦਿਆਰਥੀਆਂ ਲਈ ਸਕੂਲਾਂ ਵਿੱਚ ਟਰੇਨਿੰਗ ਤੋ ਜਾਣ ਬਾਦ ਲਾਹੇਵੰਦ ਸਾਬਤ ਹੁੰਦੀਆ ਹਨ ਉਥੇ ਅਧਿਆਪਕਾਂ ਅਤੇ ਸਕੂਲ ਮੁਖੀਆ ਦੀ ਵੀ ਸਖਸ਼ੀਅਤ ਦਾ ਸਰਵਪੱਖੀ ਵਿਕਾਸ ਕਰਦੀਆ ਹਨ।ਪਹਿਲਾ ਸਿਰਫ ਮਾਸਟਰ ਕਾਡਰ ਦੀਆ ਹੀ ਜਿਲਾ੍ਹ ਪੱਧਰ ਉੱਪਰ ਟਰੇਨਿੰਗ ਲਗਦੀਆ ਸਨ ਪਰ ਹੁਣ ਵਿਭਾਗ ਵੱਲੋ ਸਾਰੇ ਲੈਕਚਰਾਰ ਕਾਡਰ ਦੀਆ ਵੀ ਟਰੇਨਿੰਗਜ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ । ਕਾਮਰਸ ਵਿਸੇ ਦੀ ਟਰੇਨਿੰਗਜ ਵੀ ਡਾਈਟ ਬਰਨਾਲਾ ਵਿਖੇ ਆਯੋਜਿਤ ਹੋਈ ਜਿਸ ਦੌਰਾਨ ਕਾਮਰਸ ਪੜ੍ਹਾਉਣ ਵਾਲੇ ਸਾਰੇ ਲੈਕਚਰਾਰ ਨੇ ਬਹੁਤ ਕੁਝ ਸਿੱਖਿਆ ।ਜਿੱਥੇ ਟਰੇਨਿੰਗਜ ਦੌਰਾਨ ਅਧਿਆਪਕ ਰਿਸੋਰਸ ਪਰਸਨ ਪਾਸੋ ਸਿੱਖਦੇ ਹਨ ਉੱਥ ਆਪਸ ਵਿੱਚ ਵੀ ਵਿਚਾਰ ਵਟਾਦਰਾ ਕਰਦੇ ਹੋਏ ਇੱਕ ਦੂਸਰੇ ਪਾਸੋ ਹੁਨਰ ਗ੍ਰਹਿਣ ਕਰਦੇ ਹਨ। ਟੀਮ ਵਰਕ ਦੀ ਭਾਵਨਾ ਪੈਦਾ ਹੁੰਦੀ ਹੈ ।ਇੱਕ ਦੂਸਰੇ ਦੇ ਸੰਪਰਕ ਵਿੱਚ ਆੳੇਦੇ ਹਨ। ਟਰੇਨਿੰਗਜ ਦੌਰਾਨ ਪੇਪਰ ਪੈਟਰਨ ,ਮੁਲਾਂਕਣ ,ਹਰ ਪੱਧਰ ਦੇ ਵਿਦਿਆਰਥੀਆਂ ਨੂੰ ਪਾਸ ਕਰਵਾਉਣਾ ,ਡਵੀਜਨਜ ਅਤੇ ਮੈਰਿਟ ਲਿਸਟ ਆਦਿ ਮਹੱਤਵਪੂਰਨ ਸਿੱਖਿਆ ਨਾਲ ਸਬੰਧਿਤ ਵਿਦਿਅਕ ਵਿਚਾਰਾ ਕੀਤੀਆ ਜਾਦੀਆ ਹਨ ਜੋ ਹਰ ਅਧਿਆਪਕ ਸਕੂਲ ਮੁਖੀ ਲਈ ਢੇਰ ਸਾਰਾ ਮਾਰਗਦਰਸਨ ਪ੍ਰਦਾਨ ਕਰਦੀਆ ਹਨ। ਵਿਭਾਗ ਅਧਿਆਪਕਾਂ ਦੀ ਫੀਡਬੈਕ ਲੈ ਸਾਰਾ ਸਾਲ ਇਹਨਾ ਟਰੇਨਿੰਗਜ ਨੂੰ ਵੱਧ ਤੋ ਵੱਧ ਲਾਹੇਵੰਦ ਬਣਾਉਣ ਲਈ ਤਤਪਰ ਹੈ। ਸੋ ਇਸੇ ਤਰਾ ਟਰੇਨਿੰਗਜ ਲਗਦੀਆ ਰਹਿਣ। ਅਧਿਆਪਕ ਹੋਰ ਸਰਲ ਵਿਧੀਆ ਸਿੱਖ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਬਣਾਉਦੇ ਰਹਿਣ। ਸਾਡੇ ਅਧਿਆਪਕ ਅਤੇ ਵਿਦਿਆਰਥੀ ਦਿਨ ਰਾਤ ਚੌਗਣੀ ਤਰੱਕੀ ਕਰਦੇ ਰਹਿਣ।
ਹਰਵਿੰਦਰ ਕੌਰ ਬਰਨ ਧਨੌਲਾ
ਲੈਕਚਰਾਰ ਕਾਮਰਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ
ਜਿਲਾ੍ਹ ਬਰਨਾਲਾ ਮੋਬਾਈਲ ਨੰਬਰ 9914121926
ਈਮੇਲ :ਹੳਰਵਨਿਦੲਰਕ668ੑਗਮੳਲਿ.ਚੋਮ
