ਨਾਭਾ 30 ਮਾਰਚ (ਮੇਜਰ ਸਿੰਘ ਨਾਭਾ /ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਵਿਖੇ ਨਾਨ ਬੋਰਡ ਜਮਾਤਾਂ ਦਾ ਸਲਾਨਾ ਨਤੀਜਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਹ ਸਮਾਰੋਹ ਮੇਰਾ ਸਕੂਲ ਵੈਲਫੇਅਰ ਸੁਸਾਇਟੀ (ਰਜਿ:) ਦੰਦਰਾਲਾ ਢੀਂਡਸਾ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਦੇ ਅਧੀਨ ਛੇਵੀਂ ਸੱਤਵੀਂ ਨੌਵੀਂ ਗਿਆਰਵੀਂ ਆਰਟਸ ਅਤੇ ਗਿਆਰਵੀ ਸਾਇੰਸ ਜਮਾਤਾਂ ਵਿੱਚੋਂ ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਮੇਰਾ ਸਕੂਲ ਵੈਲਫੇਅਰ ਸੋਸਾਇਟੀ (ਰਜਿ:) ਦੰਦਰਾਲਾ ਢੀਂਡਸਾ ਦੇ ਅਹੁਦੇਦਾਰ, ਐਸਐਮਸੀ ਕਮੇਟੀ ਦੇ ਚੇਅਰਮੈਨ ਸ:ਜਸਪ੍ਰੀਤ ਸਿੰਘ ਅਤੇ ਮੈਂਬਰ ਸਾਹਿਬਾਨ, ਪਿੰਡ ਦੇ ਸਰਪੰਚ ਸ:ਸੰਦੀਪ ਸਿੰਘ ਤੇ ਪੰਚਾਇਤ ਮੈਂਬਰ ਸਾਹਿਬਾਨ,ਸਕੂਲ ਦੇ ਇੰਚਾਰਜ ਸ੍ਰੀਮਤੀ ਦਲਜੀਤ ਕੌਰ ਲੈਕ:ਕੈਮਿਸਟਰੀ ਅਤੇ ਸਕੂਲ ਦਾ ਸਮੁੱਚਾ ਸਟਾਫ਼, ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ੍ਰੀ ਦੇਵੀ ਦਿਆਲ ਰਿਟਾ:ਪ੍ਰਿੰਸੀਪਲ ਦਾ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਤੋਂ ਇਲਾਵਾ ਸ:ਗੁਰਮੀਤ ਸਿੰਘ ਨੌਹਰਾ,ਸ:ਰਵਿੰਦਰ ਸਿੰਘ ਢੀਂਡਸਾ,ਸ:ਹਰਪ੍ਰੀਤ ਸਿੰਘ ਢੀਂਡਸਾ,ਸ:ਰਣਜੀਤ ਸਿੰਘ ਕਾਲਾ,ਸ:ਜੋਧ ਸਿੰਘ ਢੀਂਡਸਾ,ਸ: ਸੰਦੀਪ ਸਿੰਘ ਸਰਪੰਚ,ਸ:ਤਰਲੋਚਨ ਸਿੰਘ ਕੈਂਪਸ ਮੈਨੇਜਰ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ।ਸੁਸਾਇਟੀ ਨੂੰ ਸਕੂਲ ਦੇ ਲੈਕ: ਸ੍ਰੀਮਤੀ ਪਰਮਜੀਤ ਕੌਰ,ਸ੍ਰੀਮਤੀ ਜਗਦੀਪ ਕੌਰ ਲੈਕ: ਵੱਲੋਂ ਮਹੀਨਾਵਾਰ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸ:ਸੁਖਵਿੰਦਰ ਸਿੰਘ ਲੈਕ: ਹਿਸਟਰੀ ਵੱਲੋਂ ਵੀ ਸੁਸਾਇਟੀ ਨੂੰ ਵਿੱਤੀ ਸਹਾਇਤਾ ਦਿੱਤੀ ਗਈ। ਸਟੇਜ ਦੀ ਕਾਰਵਾਈ ਸ੍ਰੀ ਦਿਨੇਸ਼ ਕੁਮਾਰ ਜੀ ਵੱਲੋਂ ਬਾਖੂਬੀ ਨਿਭਾਈ ਗਈ। ਉਹਨਾਂ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਲਾਨਾ ਪ੍ਰਗਤੀ ਰਿਪੋਰਟ ਹਾਜ਼ਰੀਨ ਨਾਲ ਸਾਂਝੀ ਕੀਤੀ ਗਈ।ਅਖੀਰ ਵਿੱਚ ਸਕੂਲ ਇੰਚਾਰਜ ਸ੍ਰੀਮਤੀ ਦਲਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

