1919 ਨੂੰ ਵਿਸਾਖੀ ਤੇ ਜੱਲਿਆ ਵਾਲੇ ਬਾਂਗ ਵਿੱਚ,
ਇਕੱਠਾਂ ਹੋਇਆ ਸਾਰਾ ਸ਼ਹਿਰ ਸੀ।
ਅਜਾਦੀ ਹੈ ਸਾਨੂੰ ਜਾਨ ਤੋਂ ਪਿਆਰੀ,
ਅਜਾਦੀ ਦੀ ਦੇਸ਼ ਵਿੱਚ ਚਲਦੀ ਲਹਿਰ ਸੀ।
ਨਿਹੱਥੇ,ਸ਼ਾਂਤਮਈ ਲੋਕੀ ਵਿਰੋਧ ਕਰਦੇ,
ਅੰਗਰੇਜ਼ਾਂ ਨੇ ਕਰ ਦਿੱਤਾ ਕਹਿਰ ਸੀ।
ਲੋਕ ਦਾਣਿਆਂ ਦੇ ਵਾਂਗ ਭੁੰਨ ਦਿੱਤੇ,
ਹੁਕਮ ਦਿੱਤਾ ਜਰਨਲ ਉਡਵਾਇਰ ਸੀ।
ਮਾਰ ਦਿੱਤੇ ਬੱਚੇ ਬੁੱਢੇ ਗੱਭਰੂ ਤੇ ਮੁਟਿਆਰਾਂ,
ਮੀਂਹ ਦੇ ਵਾਂਗ ਵਰਦੇ ਬੰਦੂਕਾ ਦੇ ਫਾਇਰ ਸੀ।
ਲੋਕਾਂ ਨੂੰ ਕੀੜੇ ਮਕੌੜਿਆਂ ਵਾਂਗ ਮਾਰਿਆ,
ਨਫਰਤ ਦਾ ਭਰਿਆ ਉਸ ਵਿੱਚ ਜ਼ਹਿਰ ਸੀ।
ਕਈਆਂ ਦੀਆਂ ਛਾਤੀਆਂ ਛਾਨਣੀ ਹੋਈਆਂ,
ਲੱਤਾਂ ਬਾਹਵਾਂ ਤੇ ਉਡੀਆਂ,ਉੱਡ ਗਏ ਪੈਰ ਸੀ।
ਬਾਂਗ ਦੀ ਧਰਤੀ ਖੂਨ ਨਾਲ ਲੱਥ-ਪੱਥ ਹੋਈ,
ਚਾਰੇ ਪਾਸੇ ਖੂਨ ਦੀ ਚੱਲ ਪਈ ਨਹਿਰ ਸੀ।
ਗਦਾਰ ਸੀਂ ਗੋਰਿਆਂ ਨੂੰ ਆਪਣੇ ਲੱਗਦੇ,
ਅਜ਼ਾਦੀ ਘਲਾਈਏ ਲੱਗਦੇ ਗੈਰ ਸੀ।
ਦਰਬਾਰ ਸਹਿਬ ਦੇ ਪੁਜਾਰੀਆਂ ਸਿਰੋਪਾ ਦਿੱਤਾ,
ਮਜੀਠੇ ਵਾਲੇ ਸਰਦਾਰਾਂ ਦੇ ਘਰ ਗਿਆ ਠਹਿਰ ਸੀ।
ਖਾਰੇ ਵਾਲਿਆਂ,
ਊਧਮ ਸਿੰਘ ਸੂਰਮੇ ਦੇ ਡੌਲੇ ਫਰਕੇ,
ਲੰਡਨ ਵਿੱਚ ਜਾ ਕੇ ਕੱਢਿਆ ਵੈਰ ਸੀ।
ਉਸ ਦੇ ਬੁੱਤ ਦੇ ਹੱਥ ਵਿੱਚ ਪਿਸਤੌਲ ਸੀ ਚਾਹੀਦਾ,
ਵੇਖ ਕੇ ਤੜਫਿਆ ਸੁਖਵਿੰਦਰ ਸ਼ਾਇਰ ਸੀ।
107ਸਾਲ ਪਹਿਲਾ ਜੱਲਿਆ ਵਾਲੇ ਬਾਂਗ ਵਿੱਚ,
ਹੋਇਆ ਖੂਨੀ ਸਾਕਾ,ਹੋਇਆ ਕਹਿਰ ਸੀ।

