ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਉਨ੍ਹਾਂ ਕੋਲੋ ਆਪ ਅੰਮ੍ਰਿਤ ਛਕਿਆ।
ਪੰਜਾਬ ਵਾਸੀ ਮੇਲਿਆਂ ਵਿਚ ਬਹੁਤ ਮੌਜ ਕਰਦੇ ਹਨ। ਇਸ ਦਿਨ ਪਹਿਲੋਂ ਤੋਂ ਨਵੇ ਕਪੜੇ ਸਿਵਾ ਕੇ ਰੱਖੇ ਹੋਏ ਹਨ। ਵਿਸਾਖੀ ਤੇ ਉਹ ਪਾ ਕੇ ਨੋਜਵਾਨ, ਬੁੱਢੇ , ਔਰਤਾਂ ਬੱਚੇ ਘਰੋਂ ਨਿਕਲਦੇ ਹਨ। ਬਹੁਤ ਸਾਰੀਆਂ ਫਸਲਾਂ ਤਿਆਰ ਹੁੰਦੀਆਂ ਹਨ। ਕਣਕ ਕੱਟਣ ਦਾ ਥੋੜਾ ਸਗਨ ਕਰਦੇ ਹਨ।
ਵਿਸਾਖੀ ਨੂੰ ਹੀ ਖਲਸੇ ਦਾ ਜਨਮ ਹੋਇਆ। ਇਸ ਕਰਕੇ ਖਾਲਸਾ ਪੰਥ ਦਾ ਜਨਮ ਦਿਨ ਆਖਦੇ ਹਨ। ਇਹ ਸਿਖਾਂ ਵਲੋਂ ਧਾਰਮਿਕ ਦਿਵਾਨ ਲਗਾ ਕੇ ਮਨਾਇਆ ਜਾਂਦਾ ਹੈ।
ਸਟੇਜ ਤੇ ਦੋ ਪਾਰਟੀ ਚੜ ਗੲਈਆਂ ਆਪਸ ਵਿੱਚ ਡਾਂਗਾਂ ਸੋਟੀਆਂ ਚਲ ਰਹੀਆਂ ਸਨ। ਮਾਇਕ ਇਕ ਦੂਜੇ ਦੇ ਹੱਥਾਂ ਵਿਚ ਲੈ ਕੇ ਗਾਲੀ ਗਲੋਚ ਤੇ ਆ ਗਿਆ।ਇਕ ਦੂਜੇ ਨੂੰ ਸਟਾਂ ਲਗੀਆਂ।।
ਅਸੀ ਫਿਰ ਬਾਹਰ ਆ ਗਏ
ਇਕ ਪਾਸੇ ਝੂਲੇ ਲੱਗੇ ਹੋਏ। ਇਕ ਪਾਸੇ ਮਿਠਾਈਆਂ। ਰਾਮ ਲੱਡੂ ਵੀ ਸਨ। ਕੰਘੀ , ਸ਼ੀਸ਼ਾ ਵੰਗਾਂ ਵੀ ਹੋਰ ਹਾਰ ਸ਼ਿੰਗਾਰ ਦਾ ਸਮਾਨ ਸੀ ਬੜਾ ਅੰਨਦ ਆਇਆ। ਇਹ ਮੇਲਾ ਮਜਨੂੰ ਟਿੱਲਾ ਗੁਰਦੁਆਰਾ ਸਾਹਿਬ ਦੇ ਬਾਹਰ ਟਰੱਕਾਂ ਵਾਲੇ ਬਹੁਤ ਸਨ। ਜੋ ਜਮਨਾ ਦੇ ਕੰਢੇ ਗੁਰਦੁਆਰਾ ਹੋਣ ਕਰਕੇ ਰਾਤਾਂ ਇੱਥੇ ਹੀ ਕੱਟਦੇ ਹਨ।
ਸਿੱਖਾਂ ਦੇ ਦਸਵੇ ਗੁਰੂ ਜੀ ਵਲੋਂ
ਖਾਲਸਾ ਪੰਥ ਦੇ ਜਨਮ ਦਾ ਪ੍ਰਤੀਕ ਹੈ। ਇਹ ਮੁਗਲਾਂ ਤੋਂ ਸਾਸਕ ਦੇ ਅਤਿਆਚਾਰ ਨਾਲ ਜੁਝ ਰਿਹਾ ਸੀ। ਅਜ ਵੀ ਜਨਤਾ ਆਪਣੇ ਨੁੰ ਸੁਰਖਿਆ ਦੇ ਵਿਚ ਕਮਜ਼ੋਰ ਸਮਝਦੀ ਹੈ। ਅਜ ਫਿਰ ਕਲਗੀ ਵਾਲੇ ਨੂੰ ਉਡੀਕ ਰਹੀ ਹੈ। ਕਦੋਂ ਆ ਕੇ ਇਸ ਦਲ ਦਲ ਵਿਚੋਂ ਕਢੇ ਬਾਹਰ ਕਿਸੇ ਕੋਲ ਬੋਲਣ ਦਾ ਹਿਆ ਨਹੀਂ ਹੈ।ਰਾਜੇ ਰਾਜ ਕਮਾਦੇ ਉਲਟੀ ਵਾੜ ਖੇਤ ਜੋ ਖਾਈ।
ਸੁਰਜੀਤ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
8130660205
ਨਵੀਂ ਦਿੱਲੀ

