ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਹੁਣ ਤੱਕ ਦੇ ਹੋ ਚੁੱਕੇ ਪ੍ਰੋਗਰਾਮਾਂ ਦਾ ਵੇਰਵਾ

ਸੱਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੂੰ ਬਣਿਆਂ 5 ਸਾਲ ਹੋ ਗਏ ਹਨ ਤੇ ਹੁਣ ਤੱਕ ਸਾਰੇ ਵਰਲਡ ਵਿੱਚੋਂ 800 ਤੋਂ ਉੱਪਰ ਕਵੀਜਨ ( ਕਾਵਿ ਮਿਲਣੀ ) ਪ੍ਰੋਗਰਾਮ ਵਿੱਚ ਆ ਚੁੱਕੇ ਹਨ ਜਿਹਨਾਂ ਵਿਚ ਨਾਮਵਰ ਸ਼ਾਇਰ ਤੇ ਨਵੀਆਂ ਕਲਮਾਂ ਨੂੰ ਵੀ ਮਾਣ ਦਿੰਦੇ ਹਾਂ ਜੀ । ਕਾਵਿ ਮਿਲਣੀ ਪ੍ਰੋਗਰਾਮ ਮਹੀਨੇ ਦੇ ਦੁਸਰੇ ਐਤਵਾਰ ਹੁੰਦਾ ਹੈ । ਅਜੇ ਵੀ ਬਹੁਤ ਸਾਰੇ ਇਹੋ ਜਿਹੇ ਸ਼ਾਇਰ ਹਨ ਜਿਹਨਾਂ ਨੂੰ ਅਜੇ ਤੱਕ ਦੁਬਾਰਾ ਇਸ ਪ੍ਰੋਗਰਾਮ ਵਿੱਚ ਆਉਣ ਦਾ ਮੌਕਾ ਨਹੀਂ ਮਿਲਿਆ , ਕਿਉਂਕਿ ਸਾਡੇ ਕੋਲ ਸ਼ਾਇਰਾਂ ਦੀ ਅਜੇ ਵੀ ਬਹੁਤ ਲੰਬੀ ਲਿਸਟ ਹੈ ।
ਸਾਡੀ ਮਜ਼ਬੂਤ ਟੀਮ ਮੈਂਬਰਜ਼ ਹਨ ।ਜਿਹਨਾਂ ਨੂੰ ਹਮੇਸ਼ਾਂ ਨਾਲ ਲੈ ਕੇ ਚੱਲਦੀ ਹਾਂ ਮੈਂ । ਜਿਹਨਾਂ ਲਈ ਮੈਂ ਹਮੇਸ਼ਾਂ ਇਹ ਕਹਿੰਦੀ ਹਾਂ ਕਿ
( ਅਗਰ ਤੁਮ ਨਾ ਹੋਤੇ , ਤੋ ਹਮ ਨਾ ਹੋਤੇ )
ਮਹੀਨੇ ਦੇ ਆਖੀਰੀ ਐਤਵਾਰ ( ਸਿਰਜਨਾ ਦੇ ਆਰ ਪਾਰ ) ਪ੍ਰੋਗਰਾਮ ਹੁੰਦਾ ਹੈ ਜੋ ਕਿ ਪ੍ਰੋ . ਕੁਲਜੀਤ ਜੀ ਹੋਸਟ ਕਰਦੇ ਹਨ । ਉਹ ਸਿਰਜਨਾ ਦੇ ਆਰ ਪਾਰ “ ਵਿੱਚ ਕਿਸੇ ਨਾਮਵਰ ਸ਼ਖ਼ਸੀਅਤ ਨਾਲ ਰੂਬਰੂ ਕਰਦੇ ਹਨ । ਪਰ ਕਈ ਵਾਰ ਗੈਸਟ ਜਾਂ ਹੋਸਟ ਦੇ ਰੁਝੇਵਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿਨ ਤੇ ਸਮਾਂ ਅੱਗੇ ਪਿੱਛੇ ਕਰ ਲਿਆ ਜਾਂਦਾ ਹੈ । ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਨੂੰ ਵੀ ਮਾਰਚ ਵਿੱਚ 4 ਸਾਲ ਹੋ ਗਏ ਹਨ ਤੇ ਇਸ ਵਿੱਚ ਕੁਲਜੀਤ ਜੀ ਹੁਣ ਤੱਕ 52 ਨਾਮਵਰ ਸ਼ਖ਼ਸੀਅਤਾਂ ਨਾਲ ਰੂਬਰੂ ਕਰ ਚੁੱਕੇ ਹਨ । ਸਾਡੀ ਦੋਹਾਂ ਦੀ ਕੋਸ਼ਿਸ਼ ਹੈ ਕਿ ਜਲਦੀ ਹੀ ਸਿਰਜਨਾ ਦੇ ਆਰ ਪਾਰ ਵਿੱਚ ਜੋ ਸ਼ਖ਼ਸੀਅਤਾਂ ਹੁਣ ਤੱਕ ਆ ਚੁੱਕੀਆਂ ਹਨ ਉਸਨੂੰ ਕਲਮਬੰਦ ਕਰਕੇ ਇੱਕ ਕਿਤਾਬ ਦੇ ਰੂਪ ਵਿੱਚ ਪਾਠਕਾਂ ਨੂੰ ਪੇਸ਼ ਕੀਤੀ ਜਾਏ । ਜੋਕਿ ਉਹ ਸਾਂਭਣਯੋਗ ਤੇ ਪੜ੍ਹਣਯੋਗ ਕਿਰਤ ਹੋਵੇਗੀ ।
ਜੋ ਸਮਾਂ ਬੱਚਦਾ ਹੈ ਉਹ 4 /5 ਸਾਲ ਤੋਂ ਈ ਮੈਗਜ਼ੀਨ ਨਿਕਾਲ ਰਹੇ ਹਾਂ ਜਿਸ ਵਿਚ ਨਵੀਆਂ ਤੇ ਨਾਮਵਰ ਕਲਮਾਂ ਸ਼ਾਮਿਲ ਹੁੰਦੀਆਂ ਹਨ ।
ਮੇਰੇ ਬੱਚੇ ਹੀ ਸਾਰਾ ਖ਼ਰਚਾ ਤੇ ਸਹਿਯੋਗ ਕਰਦੇ ਹਨ ।ਕਿਸੇ ਵੀ ਮੈਂਬਰ ਤੋਂ ਕੋਈ ਪੈਸਾ ਨਹੀਂ ਲੈਂਦੇ । ਮੀਟਿੰਗ ਲਿੰਕ ਬੇਟਾ ਬਣਾ ਕੇ ਦਏਗਾ । ਮੀਟਿੰਗ ਸ਼ੁਰੂ ਹੁੰਦੀ ਹੈ ਤੇ ਸਵੇਰੇ ਉਠਾ ਕੇ ਲਿਆਉਂਦੀ ਹਾਂ ਕਿ ਬੇਟਾ ਲਾਈਵ ਕਰ ਦਿਉ ਪ੍ਰੋਗਰਾਮ ਨੂੰ । ਮੀਟਿੰਗ ਦੀ ਰਿਕਾਰਡਿੰਗ ਨੂੰ ਯੂ ਟਿਊਬ ਉਪਰ ਫਿਰ ਸ਼ੇਅਰ ਕਰਦਾ ਹੈ । ਸੰਸਥਾ ਵੱਲੋਂ ਸਨਮਾਨ ਪੱਤਰ ਵੀ ਬਣਾ ਕੇ ਰੱਖੇ ਹੋਏ ਹਨ ਜੋ ਕਿ ਬੇਟਾ ਹੀ ਤਿਆਰ ਕਰਕੇ ਦਿੰਦਾ ਹੈ । ਮੀਟਿੰਗ ਦੋਰਾਨ ਹੀ ਮੇਰਾ ਚਾਹ ਨਾਸ਼ਤਾ ਮੈਨੂੰ ਉਪਰ ਹੀ ਦੇ ਕੇ ਜਾਂਦੇ ਹਨ ।
\


ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
 ਅੰਤਰਰਾਸ਼ਟਰੀ ਸਾਹਿਤਕ ਸਾਂਝਾਂ । 🙏🙏


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.