ਪਿੰਡ ਹਰੀਨੌ ਦਾ ਕੁਝ ਕੁ ਦਿਨ ਪਹਿਲਾਂ ਬਣਿਆ ਰਜਬਾਹਾ ਪਹਿਲਾ ਪਾਣੀ ਨਾ ਝੱਲ ਸਕਿਆ

ਪਿੰਡ ਹਰੀਨੌ ਦਾ ਕੁਝ ਕੁ ਦਿਨ ਪਹਿਲਾਂ ਬਣਿਆ ਰਜਬਾਹਾ ਪਹਿਲਾ ਪਾਣੀ ਨਾ ਝੱਲ ਸਕਿਆ

ਅਜੈਪਾਲ ਸਿੰਘ ਸੰਧੂ ਨੇ ਭਿ੍ਰਸ਼ਟਾਚਾਰ ਕੀਤੇ ਹੋਣ ਦਾ ਪ੍ਰਗਟਾਇਆ ਖਦਸ਼ਾ

ਕੋਟਕਪੂਰਾ, 6 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਕੋਟਕਪੂਰਾ ਨੇੜਲੇ ਪਿੰਡ ਹਰੀਨੌ ਵਿੱਚ ਕੰਕਰੀਟ ਨਾਲ ਪੱਕੇ ਕੀਤੇ ਗਏ ਰਜਬਾਹੇ ਨੇ ਪਹਿਲਾ ਪਾਣੀ ਹੀ ਨਹੀਂ ਝੱਲਿਆ ਅਤੇ ਪਾਣੀ ਛੱਡਣ ਦੇ ਪਹਿਲੇ ਹਫ਼ਤੇ ਹੀ ਉਸ ਦਾ ਵੱਡਾ ਹਿੱਸਾ ਤਰੇੜਾਂ ਪੈਣ ਮਗਰੋਂ ਟੁੱਟ ਕੇ ਨਹਿਰ ਵਿੱਚ ਡਿੱਗ ਗਿਆ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਨੂੰ ਬਣਾਉਣ ਵਿੱਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਕੀਤੇ ਹੋਣ ਦਾ ਖਦਸ਼ਾ ਪ੍ਰਗਟਾਇਆ। ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਕਰੋੜਾਂ ਰੁਪਏ ਲਾਗਤ ਨਾਲ ਹਰੀਨੌ ਪਿੰਡ ਵਿੱਚ ਦੀ ਲੰਘਦੇ ਇਸ ਰਜਬਾਹੇ ਨੂੰ ਕੰਕਰੀਟ ਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਮੁਕੰਮਲ ਕਰ ਕੇ ਇਸ ਵਿੱਚ ਪਾਣੀ ਛੱਡੇ ਨੂੰ ਹਾਲੇ ਹਫਤਾ ਵੀ ਨਹੀਂ ਹੋਇਆ ਕਿ ਇਹ ਪਹਿਲੇ ਪਾਣੀ ਦੀ ਮਾਰ ਨਹੀਂ ਝੱਲ ਸਕਿਆ ਅਤੇ ਹਰੀਨੌ ਤੋਂ ਕਾਸਮਭੱਟੀ ਵਾਲੀ ਸੜਕ ’ਤੇ ਪੁੱਲ ਨਜ਼ਦੀਕ ਵੱਡਾ ਹਿੱਸਾ ਟੁੱਟਕੇ ਨਹਿਰ ਵਿੱਚ ਹੀ ਡਿੱਗ ਪਿਆ। ਇਸ ਸਬੰਧੀ ਨਹਿਰ ਵਿਭਾਗ ਦੇ ਐਕਸੀਐਨ ਨੇ ਕਿਹਾ ਕਿ ਹਰੀਨੌ ਪਿੰਡ ਨਜ਼ਦੀਕ ਰਜਬਾਹੇ ਦੇ ਗੇਟਾਂ ਵਿੱਚ ਦਰਖੱਤ ਫਸਣ ਕਰਕੇ ਗੇਟਾਂ ਕੋਲ ਪਾਣੀ ਜ਼ਿਆਦਾ ਭਰ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਇਸ ਨੂੰ ਸਾਫ ਕੀਤਾ ਤਾਂ ਨਹਿਰ ਇੱਕ ਖਾਲੀ ਹੋ ਗਈ ਅਤੇ ਹਵਾ ਦਾ ਦਬਾਅ ਵਧਣ ਕਾਰਨ ਇਸ ਦੇ ਕਿਨਾਰਿਆਂ ਦਾ ਕੁਝ ਹਿੱਸਾ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਦੀ ਮੁਰੰਮਤ ਕਰਕੇ ਪਹਿਲਾਂ ਵਾਂਗ ਬਣਾ ਦਿੱਤੀ ਜਾਵੇਗਾ। ਉਨ੍ਹਾਂ ਇਸ ਨੂੰ ਬਣਾਉਣ ਵਿੱਚ ਕਿਸੇ ਵੀ ਤਰ੍ਹਾਂ ਬੇਨਿਯਮੀ ਹੋਈ ਹੋਣ ਤੋਂ ਇਨਕਾਰ ਕੀਤਾ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.