ਅੱਜ ਦੇ ਸਮੇਂ ’ਚ ਲੜਕੀਆਂ ਕਿਸੇ ਵੀ ਖੇਤਰ ’ਚ ਲੜਕਿਆਂ ਨਾਲੋਂ ਘੱਟ ਨਹੀਂ : ਬਲਵਿੰਦਰ ਸਿੰਘ

ਕੋਟਕਪੂਰਾ, 11 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਭਰ ਦੇ ਵੱਖ-ਵੱਖ ਜਿਲਿਆਂ ਵਿੱਚ ਪੜਾਈ ਦੇ ਖੇਤਰ ਵਿੱਚ ਅਵਲ ਰਹਿਣ ਵਾਲੇ ਵਿਦਿਆਰਥੀ/ਵਿਦਿਆਰਥਣਾ ਦਾ ਵਿਸ਼ੇਸ਼ ਸਨਮਾਨ ਕਰਨ ਲਈ ਬੀਤੇ ਦਿਨੀ ਪ੍ਰਜਾਪਤੀ ਭਵਨ ਵਿਖੇ ਪੰਜਾਬ ਪ੍ਰਜਾਪਤੀ ਸਭਾ ਰਜਿਸਟਰ ਜਲੰਧਰ ਵੱਲੋਂ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਸ਼ਰੀਂਹ ਅਤੇ ਸਰਪ੍ਰਸਤ ਸ਼ਿਵਦੇਵ ਸਿੰਘ ਵਹੇਗਲ ਦੀ ਅਗਵਾਈ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਰੱਖਿਆ ਗਿਆ। ਇਸ ਸਨਮਾਨ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਸ੍ਰੀ ਬਾਲ ਕ੍ਰਿਸ਼ਨ ਜੀ ਫੌਜੀ ਚੇਅਰਮੈਨ ਪਰਜਾਪਤੀ ਭਲਾਈ ਬੋਰਡ ਪੰਜਾਬ ਅਤੇ ਡਾ. ਰਾਮ ਕੁਮਾਰ ਜੀ ਗੋਇਲ ਸਾਬਕਾ ਵਿਧਾਇਕ ਅਬਹਰ ਸਨ। ਇਹ ਸਨਮਾਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਓਬੀਸੀ ਅਧਿਕਾਰ ਚੇਤਨਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਪਰਜਾਪਤੀ ਨੇ ਕਿਹਾ ਕਿ ਪਰਜਾਪਤੀ ਸਮਾਜ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਤੌਰ ’ਤੇ ਬਹੁਤ ਹੀ ਪਛੜਿਆ ਹੋਇਆ ਸਮਾਜ ਹੈ ਇਸ ਸਮਾਜ ਦੇ ਲੋਕਾਂ ਨੂੰ ਪਹਿਲਾਂ ਪੜ੍ਹਨ ਲਿਖਣ ਦਾ ਮੌਕਾ ਹੀ ਨਹੀਂ ਮਿਲਿਆ ਜਦਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੁਆਰਾ ਲਿਖੇ ਗਏ ਸੰਵਿਧਾਨ ਤਹਿਤ ਜਦੋਂ ਤੋਂ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਪੜਨ ਦੇ ਮੌਕੇ ਮਿਲਣ ਲੱਗੇ ਤਾਂ ਇਸ ਪਛੜੇ ਵਰਗ ਦੇ ਬੱਚਿਆਂ ਵੱਲੋਂ ਵੀ ਪੰਜਾਬ ਪੱਧਰ ’ਤੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਗਈਆਂ। ਗੁਰਮੀਤ ਸਿੰਘ ਪ੍ਰਜਾਪਤੀ ਵਲੋਂ ਪੰਜਾਬ ਅਤੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਅਵੱਲ ਦਰਜ਼ਾ ਹਾਸਲ ਕਰਕੇ ਪ੍ਰਜਾਪਤੀ ਸਮਾਜ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ, ਅਧਿਆਪਕਾਂ, ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ। ਇਸ ਸਨਮਾਨ ਸਮਾਰੋਹ ਦੌਰਾਨ ਤਮੰਨਾ ਪਰਜਾਪਤੀ ਪੁੱਤਰੀ ਸ਼੍ਰੀ ਨਰਿੰਦਰ ਕੁਮਾਰ ਪਰਜਾਪਤੀ ਵਾਸੀ ਜੈਤੋ ਵੱਲੋਂ ਅੱਠਵੀਂ ਕਲਾਸ ਵਿੱਚ ਪੰਜਾਬ ਭਰ ਵਿੱਚੋਂ ਅਵੱਲ ਦਰਜ਼ਾ ਹਾਸਲ ਕਰਨ ਤੇ 31000/ ਰੁਪਏ, ਨੈਨਸੀ ਰਾਣੀ ਪੁੱਤਰੀ ਸ਼੍ਰੀ ਰਾਮ ਕ੍ਰਿਸ਼ਨ ਵਾਸੀ ਫਿਰੋਜ਼ਪੁਰ ਨੂੰ ਦਸਵੀਂ ਕਲਾਸ ਵਿੱਚ ਪੰਜਾਬ ਭਰ ਵਿੱਚੋਂ ਟੋਪ ਕਰਨ ’ਤੇ 21000 ਰੁਪਏ, ਪ੍ਰੀਆ ਰਾਣੀ ਪੁੱਤਰੀ ਸੱਤਪਾਲ ਪ੍ਰਜਾਪਤੀ ਵਾਸੀ ਬਰੇਟਾ ਵੱਲੋਂ ਜਿਲਾ ਮਾਨਸਾ ਵਿੱਚ ਅਵੱਲ ਦਰਜ਼ਾ ਹਾਸਲ ਕਰਨ ’ਤੇ 21000/ ਰੁਪਏ, ਗੁਰਅੰਸ਼ ਸਿੰਘ ਪੁੱਤਰ ਰਾਜਕੁਮਾਰ ਸਿੰਘ ਵਾਸੀ ਤਰਨ ਤਾਰਨ ਵੱਲੋਂ ਜਿਹੜਾ ਸ਼੍ਰੀ ਤਰਨ ਤਾਰਨ ਸਾਹਿਬ ਵਿੱਚ ਦਸਵੀਂ ਕਲਾਸ ਵਿੱਚ ਅਵੱਲ ਦਰਜ਼ਾ ਹਾਸਲ ਕਰਨ ’ਤੇ 21000/ ਰੁਪਏ, ਕੁੰਮਹਾਰ ਸਮਾਜ ਦੇ ਰਾਮਚੰਦਰ ਲਖੇਸਰ ਵਾਸੀ ਪਿੰਡ ਧਰਾਂਗਵਾਲਾ ਤਹਿਸੀਲ ਅਬੋਹਰ ਜਿਲ੍ਹਾ ਫ਼ਾਜਿਲਕਾ ਨੂੰ ਮਾਊਂਟ ਐਵਰੈਸਟ ਦੀਆਂ ਉੱਚੀਆਂ ਪਹਾੜੀ ਚੋਟੀਆਂ ਅਤੇ ਸਾਊਥ ਅਫਰੀਕਾ ਦੀਆਂ ਸਭ ਤੋਂ ਉੱਚੀਆਂ ਚੋਟੀਆਂ ’ਤੇ ਭਾਰਤ ਦੇਸ਼ ਦਾ ਝੰਡਾ ਲਹਿਰਾਉਣ ਅਤੇ ਭਾਰਤ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕਰਨ ’ਤੇ 21000 ਰੁਪਏ ਸਨਮਾਨ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਬਲਵਿੰਦਰ ਸਿੰਘ ਵੱਲੋਂ ਪੰਜਾਬ ਭਰ ਤੋਂ ਪਹੁੰਚੇ ਹੋਏ ਸਾਰੇ ਹੀ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪਰਜਾਪਤੀ (ਕੁਮਹਾਰ) ਸਭਾ ਜਲੰਧਰ ਸਦਾ ਲੋਕ ਭਲਾਈ ਦੇ ਕੰਮ ਕਰਨ ਨੂੰ ਪਹਿਲ ਦੇ ਆਧਾਰ ’ਤੇ ਕਰਦੀ ਆ ਰਹੀ ਹੈ, ਪਰਜਾਪਤੀ ਸਮਾਜ ਦੇ ਚਮਕਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ’ਤੇ ਆਪਣੇ ਆਪ ਨੂੰ ਫਖਰ ਮਹਿਸੂਸ ਕਰਦੇ ਹਨ। ਬਲਵਿੰਦਰ ਸਿੰਘ ਸ਼ਰੀਂਹ ਵੱਲੋਂ ਉਪਰੋਕਤ ਅਵਲ ਦਰਜਾ ਹਾਸਿਲ ਕਰਨ ਵਾਲੇ ਬੱਚਿਆਂ ਦੇ ਸਕੂਲਾਂ ਨੂੰ ਵੀ ਚਾਰ ਚਾਰ ਪੱਖੇ ਭੇਂਟ ਕੀਤੇ ਗਏ। ਬਲਵਿੰਦਰ ਸਿੰਘ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਕਿ ਭਵਿੱਖ ਵਿੱਚ ਪ੍ਰਜਾਪਤੀ ਸਮਾਜ ਦੇ ਕਿਸੇ ਵੀ ਵਿਦਿਆਰਥੀ ਜਾਂ ਖਿਡਾਰੀ ਨੂੰ ਪੜ੍ਹਾਈ ਲਈ ਅਤੇ ਖੇਡਾਂ ਦੌਰਾਨ ਆਰਥਿਕ ਸਹਾਇਤਾ ਦੀ ਜਰੂਰਤ ਪਈ ਤਾਂ ਪੰਜਾਬ ਪ੍ਰਜਾਪਤੀ (ਕੁੰਮਹਾਰ) ਸਭਾ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਕਰਨ ਲਈ ਤੱਤਪਰ ਤਿਆਰ ਹੈ। ਬਾਲ ਕ੍ਰਿਸ਼ਨ ਫੌਜੀ ਚੇਅਰਮੈਨ ਪ੍ਰਜਾਪਤੀ ਭਲਾਈ ਬੋਰਡ ਪੰਜਾਬ ਅਤੇ ਸ਼ਿਵਰਾਜ ਗੋਇਲ ਸਾਬਕਾ ਪ੍ਰਧਾਨ ਨਗਰ ਕੌਸਲ ਅਬੋਹਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ, ਖਾਸ ਕਰਕੇ ਸਿੱਖਿਆ ਦੇ ਖੇਤਰ ਵਿੱਚ ਲੜਕੀਆਂ ਅਵਲ ਨੰਬਰ ਹਾਸਲ ਕਰਕੇ ਆਪਣੇ ਮਾਤਾ ਪਿਤਾ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਆਪਣੇ ਸ਼ਹਿਰ ਦਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਕਰ ਰਹੀਆਂ ਹਨ। ਇਸ ਸਨਮਾਨ ਸਮਾਰੋਹ ਵਿੱਚ ਉਚੇਚੇ ਤੌਰ ’ਤੇ ਪੰਜਾਬ ਭਰ ਤੋਂ ਪਹੁੰਚੇ ਪ੍ਰਜਾਪਤੀ ਸਮਾਜ ਦੇ ਉੱਘੇ ਆਗੂ ਰਾਜਵਿੰਦਰ ਸਿੰਘ ਸੂਬਾ ਸਰਪ੍ਰਸਤ ਓਬੀਸੀ ਵੈਲਫੇਅਰ ਫਰੰਟ ਪੰਜਾਬ, ਸ਼ਿਵਦੇਵ ਸਿੰਘ ਵਹੇਗਲ, ਸ੍ਰੀ ਓਮ ਪ੍ਰਕਾਸ਼ ਜੀ ਪ੍ਰਜਾਪਤੀ ਕਾਰਜਕਾਰੀ ਪ੍ਰਧਾਨ ਰਾਸ਼ਟਰੀ ਪਿਛੜਾ ਵਰਗ ਮੋਰਚਾ ਪੰਜਾਬ, ਡਾ. ਧਵਨ ਕੁਮਾਰ ਪ੍ਰਿੰਸੀਪਲ ਜਿਲ੍ਹਾ ਪ੍ਰਧਾਨ ਪ੍ਰਜਾਪਤੀ (ਕੁੰਮਹਾਰ) ਮਹਾਂਸੰਘ ਪੰਜਾਬ ਜਿਲ੍ਹਾ ਫ਼ਰੀਦਕੋਟ, ਪੱਤਰਕਾਰ ਟਿੰਕੂ ਕੁਮਾਰ ਸਮਾਜਸੇਵੀ ਕੋਟਕਪੂਰਾ, ਡਾ. ਰਣਜੀਤ ਸਿੰਘ ਜੀ ਪ੍ਰਧਾਨ ਪ੍ਰਜਾਪਤੀ ਭਵਨ ਚੰਡੀਗੜ੍ਹ, ਸ੍ਰੀ ਪੂਰਨ ਚੰਦ ਜੀ ਜਿਲ੍ਹਾ ਪ੍ਰਧਾਨ ਓਬੀਸੀ ਅਧਿਕਾਰ ਚੇਤਨਾ ਮੰਚ ਪੰਜਾਬ ਜਿਲ੍ਹਾ ਫਿਰੋਜ਼ਪੁਰ, ਸ੍ਰੀਮਾਨ ਸਿੰਘ ਬਿੱਲੂ ਪ੍ਰਧਾਨ ਪ੍ਰਜਾਪਤੀ ਸਭਾ ਫਿਰੋਜ਼ਪੁਰ, ਸ੍ਰੀ ਰਮੇਸ਼ ਕੁਮਾਰ ਬਾਗੋਰੀਆ ਵਾਈਸ ਪ੍ਰਧਾਨ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ, ਸੀਤਾ ਰਾਮ ਤੇਲੂਪੁਰਾ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ, ਸ੍ਰੀ ਕ੍ਰਿਸ਼ਨ ਲਾਲ ਜੀ ਪ੍ਰਜਾਪਤੀ ਖਜਾਨਚੀ ਪ੍ਰਜਾਪਤੀ ਸਭਾ ਫਿਰੋਜ਼ਪੁਰ, ਮਾਸਟਰ ਸ੍ਰੀ ਰਾਜਿੰਦਰ ਜਲੰਧਰਾ ਮੈਂਬਰ ਪ੍ਰਜਾਪਤੀ ਭਲਾਈ ਬੋਰਡ ਪੰਜਾਬ, ਸ੍ਰੀ ਰਣਬੀਰ ਸਿੰਘ ਯੂਥ ਪ੍ਰਧਾਨ ਪ੍ਰਜਾਪਤੀ ਸਭਾ ਬਰੇਟਾ ਮੰਡੀ, ਸ੍ਰੀ ਜੈ ਚੰਦ ਜੀ ਪ੍ਰਧਾਨ ਪ੍ਰਜਾਪਤ ਸੇਵਾ ਸੋਸਾਇਟੀ ਮੋਗਾ, ਕੇਵਲ ਸਿੰਘ ਪ੍ਰਜਾਪਤੀ ਪ੍ਰਧਾਨ ਪ੍ਰਜਾਪਤੀ ਭਲਾਈ ਸਭਾ ਮਾਨਸਾ, ਹੰਸ ਰਾਜ ਜਿਲ੍ਹਾ ਪ੍ਰਧਾਨ ਪ੍ਰਜਾਪਤੀ (ਕੁੰਮਹਾਰ) ਮਹਾਸੰਘ ਪੰਜਾਬ ਜਿਲ੍ਹਾ ਫ਼ਾਜਿਲਕਾ, ਅਜੀਤ ਵਰਮਾ ਐਡਵੋਕੇਟ ਮੋਗਾ ਲੀਗਲ ਐਡਵਾਈਜ਼ਰ ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਮੋਗਾ, ਸ਼੍ਰੀ ਤਾਰਾ ਚੰਦ ਜੀ ਪ੍ਰਧਾਨ ਪਰਜਾਪਤੀ ਨੌਜਵਾਨ ਸੁਧਾਰ ਸੁਸਾਇਟੀ ਰਜਿ: ਸੁਰਗਾਪੁਰੀ ਕੋਟਕਪੂਰਾ, ਮੀਤ ਪ੍ਰਧਾਨ ਅਖਿਲ ਭਾਰਤੀਆ ਪ੍ਰਜਾਪਤੀ ਕੁੰਭਕਾਰ ਸੰਘ ਪੰਜਾਬ, ਪ੍ਰਜਾਪਤੀ ਸਮਾਜ ਦੇ ਚਿੰਤਕ ਸ੍ਰੀ ਲੱਛਮਣ ਦਾਸ ਜੀ ਪ੍ਰਜਾਪਤੀ ਸੇਵਾਮੁਕਤ ਐਸ.ਡੀ.ਓ. ਨਾਭਾ, ਦੇਸ ਰਾਜ ਪ੍ਰਜਾਪਤੀ ਅਬੋਹਰ, ਅਵਤਾਰ ਸਿੰਘ ਗਾਖ਼ਲ, ਗੁਰਪ੍ਰੀਤ ਸਿੰਘ ਸਿੱਧੂ ਏ ਸੀ ਪੀ ਸਪੈਸ਼ਲ ਬ੍ਰਾਂਚ ਸਿਟੀ ਜਲੰਧਰ, ਜਸਪਾਲ ਸਿੰਘ ਖੀਵਾ, ਜਸਵਿੰਦਰ ਸਿੰਘ ਜੱਸਾ, ਲੱਖਾ ਸਿੰਘ ਪ੍ਰਜਾਪਤੀ, ਓਮ ਪ੍ਰਕਾਸ਼ ਸੰਧਵਾ, ਅਮਰਜੀਤ ਪ੍ਰਜਾਪਤੀ ਪ੍ਰਧਾਨ ਜੈਤੋ, ਨਰੇਸ਼ ਕੁਮਾਰ ਫਿਰੋਜ਼ਪੁਰ, ਪਰਮਜੀਤ ਸਿੰਘ ਜਲਾਲਾਬਾਦ ਅਪਣੇ ਸਾਥੀਆਂ ਨਾਲ ਪਹੁੰਚ ਕੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਪੰਜਾਬ ਭਰ ਤੋਂ ਪਹੁੰਚੇ ਪ੍ਰਜਾਪਤੀ ਸਮਾਜ ਦੇ ਆਗੂਆਂ, ਗੁਰਪ੍ਰੀਤ ਸਿੰਘ ਸਿੱਧੂ ਏ.ਸੀ.ਪੀ. ਸਪੈਸ਼ਲ ਬ੍ਰਾਂਚ ਸਿਟੀ ਜਲੰਧਰ, ਅਵਤਾਰ ਸਿੰਘ ਗਾਖ਼ਲ, ਪੱਤਰਕਾਰ ਸਵਰਨ ਟਹਿਣਾ ਦਾ ਪੰਜਾਬ ਪ੍ਰਜਾਪਤੀ (ਕੁੰਮਹਾਰ) ਸਭਾ ਰਜਿਸਟਰਡ ਜਲੰਧਰ ਦੇ ਪ੍ਰਧਾਨ ਬਲਵਿੰਦਰ ਸਿੰਘ ਸ਼ਰੀਂਹ ਸਰਪਰਸਤ ਸ਼ਿਵਦੇਵ ਸਿੰਘ ਵਹੇਗਲ ਅਤੇ ਸਮੁੱਚੀ ਟੀਮ ਵੱਲੋਂ ਸਨਮਾਨ ਚਿੰਨ ਅਤੇ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

