ਕੋਟਕਪੂਰਾ, 7 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਯੂਨਾਈਟਿਡ ਇੰਟਰਨੈਸ਼ਨਲ ਕਲੱਬਜ ਦੀ ਕੋਟਕਪੂਰਾ ਯੂਨਿਟ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਕਲੱਬ ਵੱਲੋਂ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ ਜ਼ਿਲ੍ਹਾ ਪੱਧਰ ’ਤੇ ਦੂਜਾ ਸਥਾਨ ਹਾਸਲ ਕਰਨ ਵਾਲੀ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਵਿਦਿਆਰਥਣ ਸਿਮਰਨ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਸੰਧਵਾਂ ਸਥਿਤ ‘ਉਤਕਰਸ਼ ਆਯੁਰਵੇਦਾ ਕਲੀਨਿਕ’ ਵਿਖੇ ਕੀਤਾ ਗਿਆ। ਸਮਾਰੋਹ ਦੌਰਾਨ ਕਲੱਬ ਦੇ ਇੰਟਰਨੈਸ਼ਨਲ ਪ੍ਰਧਾਨ ਚਰਨ ਦਾਸ ਗਰਗ ਅਤੇ ਯੂਨਿਟ ਪ੍ਰਧਾਨ ਡਾ. ਸਤੀਸ਼ ਸ਼ਰਮਾ ਨੇ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਉਨ੍ਹਾਂ ਹੋਣਹਾਰ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਹੈ ਜੋ ਆਪਣੀ ਸਖ਼ਤ ਮਿਹਨਤ ਸਦਕਾ ਮੋਹਰੀ ਸਥਾਨ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਸਮਾਰੋਹਾਂ ਦਾ ਮਕਸਦ ਦੂਜੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਨਾ ਹੈ, ਤਾਂ ਜੋ ਉਹ ਵੀ ਇਸ ਸਨਮਾਨ ਤੋਂ ਪ੍ਰਭਾਵਿਤ ਹੋ ਕੇ ਆਪਣੀ ਪੜ੍ਹਾਈ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਅਤੇ ਭਵਿੱਖ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਤੇ ਸ਼ਹਿਰ ਦਾ ਨਾਂ ਰੌਸ਼ਨ ਕਰਨ। ਇਸ ਮੌਕੇ ਕਲੱਬ ਦੇ ਸੰਕੈਡ ਇੰਟਰਨੈਸ਼ਨਲ ਪ੍ਰਧਾਨ ਸ. ਬਲਜੀਤ ਸਿੰਘ ਖੀਵਾ ਨੇ ਵੀ ਸਮਾਰੋਹ ਨੂੰ ਸੰਬੋਧਨ ਕੀਤਾ ਅਤੇ ਵਿਦਿਆਰਥਣ ਸਿਮਰਨ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਸਨਮਾਨ ਤੋਂ ਉਤਸ਼ਾਹਿਤ ਵਿਦਿਆਰਥਣ ਸਿਮਰਨ ਨੇ ਯੂਨਾਈਟਿਡ ਇੰਟਰਨੈਸ਼ਨਲ ਕਲੱਬ ਦੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ ਸਿਮਰਨ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਪ੍ਰੇਰਨਾ ਨੂੰ ਦਿੱਤਾ। ਆਪਣੇ ਭਵਿੱਖ ਦੇ ਟੀਚੇ ਬਾਰੇ ਦੱਸਦਿਆਂ ਸਿਮਰਨ ਨੇ ਕਿਹਾ ਕਿ ਉਹ ਵੱਡੀ ਹੋ ਕੇ ‘ਫੂਡ ਸਪਲਾਈ ਇੰਸਪੈਕਟਰ’ ਬਣਨਾ ਚਾਹੁੰਦੀ ਹੈ ਅਤੇ ਸਮਾਜ ਤੇ ਦੇਸ਼ ਦੀ ਸੇਵਾ ਕਰਨਾ ਹੀ ਉਸ ਦਾ ਮੁੱਖ ਸੁਪਨਾ ਹੈ। ਇਸ ਮੌਕੇ ਡਾ.ਨੀਰੂ ਸਰਮਾ ਪ੍ਰਧਾਨ ਨੀਮਾ ਜ਼ਿਲਾ ਫਰੀਦਕੋਟ, ਡਾ. ਉਤਕਰਸ਼ ਸ਼ਰਮਾ, ਕਲੱਬ ਅਹੁਦੇਦਾਰ ਚਰਨਜੀਤ ਸਿੰਘ ਉਪ ਪ੍ਰਧਾਨ ਫਸਟ, ਪਵਨ ਭਾਰਤੀ ਉਪ ਪ੍ਰਧਾਨ ਸੰਕੈਡ, ਚੰਦਰ ਗਰਗ ਜਨਰਲ ਸਕੱਤਰ, ਤਲਵਿੰਦਰ ਬਰਾੜ ਸੰਯੁਕਤ ਸਕੱਤਰ, ਗਗਨ ਆਹੂਜਾ ਸਕੱਤਰ, ਕਮਲ ਕਟਾਰੀਆ ਕੈਸ਼ੀਅਰ, ਰਾਜ ਕੁਮਾਰ ਅਗਰਵਾਲ, ਜਗਦੀਸ਼ ਛਾਬੜਾ, ਸ਼ਿਵਓਮ ਨਾਥ ਸਲਾਹਕਾਰ, ਸਾਬਕਾ ਯੂਨਿਟ ਪ੍ਰਧਾਨ ਰਾਕੇਸ਼ ਗਰਗ, ਸਤਨਾਮ ਸਿੰਘ ਖੱਬੂ, ਮਨਵੀਰ ਰੰਗਾ, ਮੋਹਿਤ ਮਹਿਤਾ, ਵਿਨੋਦ ਖੇਮਕਾ ਪੀਆਰਓ ਅਤੇ ਸੁਰੇਸ਼ ਗਰਗ ਸੰਯੁਕਤ ਪੀਆਰਓ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

