35ਵੀ ਬਰਸੀ ਮੌਕੇ ਸ਼ਹੀਦਾਂ ਦੀ ਯਾਦ ’ਚ ਲਾਲ ਝੰਡਾ ਲਹਿਰਾਇਆ
ਕੋਟਕਪੂਰਾ, 7 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਇੱਥੋਂ ਥੋੜ੍ਹੀ ਦੂਰ ਪਿੰਡ ਔਲਖ ਵਿਖੇ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਤੇ ਉਹਨਾਂ ਦੇ ਛੇ ਸਾਥੀਆਂ ਦੀ 35 ਵੀ ਬਰਸੀ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸ਼ਹੀਦ ਕਾਮਰੇਡ ਅਮੋਲਕ ਸਿੰਘ ਦੀ ਯਾਦਗਾਰ ਵਿਖੇ ਪਾਰਟੀ ਦਾ ਝੰਡਾ ਲਹਿਰਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਸਾਥੀ ਸੁਖਦਰਸ਼ਨ ਰਾਮ ਸ਼ਰਮਾ ਅਤੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਵੱਲੋਂ ਕੀਤੀ ਗਈ। ਕਾਮਰੇਡ ਹਰਦੇਵ ਅਰਸ਼ੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਤੇ ਉਹਨਾਂ ਦੇ ਛੇ ਸਾਥੀਆਂ ਵੱਲੋਂ 7 ਜੂਨ 1991 ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਿਰ ਦਿੱਤੀ ਗਈ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਮੌਜੂਦਾ ਦੌਰ ਵਿੱਚ ਇਹਨਾਂ ਕੁਰਬਾਨੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਜਦੋਂ ਸਾਡੇ ਮੁਲਕ ਦੀ ਸਿਆਸਤ ਧਰਮ ਨਿਰਪੱਖਤਾ ਦੇ ਸਿਧਾਂਤ ਤੋਂ ਬੁਰੀ ਤਰਾਂ ਭਟਕ ਗਈ ਹੋਵੇ। ਇਸ ਮੌਕੇ ਤੇ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਪ੍ਰੇਮ ਚਾਵਲਾ, ਵਿੱਤ ਸਕੱਤਰ ਗੁਰਚਰਨ ਸਿੰਘ ਮਾਨ, ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਜ਼ਿਲ੍ਹਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ, ਗੁਰਦੀਪ ਸਿੰਘ ਦੀਪ ਸਿੰਘ ਵਾਲਾ, ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੇ ਆਗੂ ਵੀਰ ਸਿੰਘ ਕੰਮੇਆਣਾ, ਗੋਰਾ ਪਿਪਲੀ, ਬਲਕਾਰ ਸਿੰਘ ਸਹੋਤਾ, ਰੇਸ਼ਮ ਸਿੰਘ ਜਟਾਣਾ, ਸੁਖਜਿੰਦਰ ਸਿੰਘ ਤੂੰਬੜਭੰਨ, ਜਤਿੰਦਰ ਸਿੰਘ ਜੰਡਵਾਲਾ, ਪਾਵਰ ਕਾਮ ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ ਇੰਦਰਜੀਤ ਸਿੰਘ ਗਿੱਲ, ਕਾਮਰੇਡ ਕੇਵਲ ਕ੍ਰਿਸ਼ਨ ਰੋਮਾਣਾ ਸਪੁੱਤਰ ਕਾਮਰੇਡ ਸਾਧੂ ਰਾਮ ਰੋਮਾਣਾ ਅਤੇ ਗਿਆਨ ਚੰਦ ਸ਼ਰਮਾ, ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ, ਨੌਜਵਾਨ ਆਗੂ ਚਰਨਜੀਤ ਸਿੰਘ ਚਮੇਲੀ, ਕਾਮਰੇਡ ਗੁਰਮੀਤ ਸਿੰਘ ਵਾਂਦਰ ਤਹਿਸੀਲ ਸਕਤੱਰ ਬਾਘਾ ਪੁਰਾਣਾ ਅਤੇ ਸਥਾਨਕ ਬ੍ਰਾਂਚ ਦੇ ਆਗੂ ਕਾਮਰੇਡ ਬੋਹੜ ਸਿੰਘ ਔਲਖ, ਜਸਵੰਤ ਸਿੰਘ ਨਿੱਕਾ ਔਲਖ, ਸ਼ਿਵ ਕੁਮਾਰ ਸ਼ਰਮਾ, ਬੂਟਾ ਸਿੰਘ ਉਰਫ ਡੀ ਸੀ, ਗੁਰਚਰਨ ਸਿੰਘ, ਕੁਲਵੰਤ ਸਿੰਘ, ਮੁਖਤਿਆਰ ਸਿੰਘ ਭਾਣਾ, ਨਾਇਬ ਸਿੰਘ ਘਣੀਏ ਵਾਲਾ, ਸੁਖਮੰਦਰ ਸਿੰਘ, ਜਲੌਰ ਸਿੰਘ, ਪੱਪੀ ਸਿੰਘ ਰਾਜੋਵਾਲਾ ਅਤੇ ਅੰਗਰੇਜ਼ ਕੌਰ ਅਰਾਈਆਂ ਵਾਲਾ ਕਲਾਂ ਨੇ ਵੀ ਨਾਹਰਿਆਂ ਦੀ ਗੂੰਜ ਵਿੱਚ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਿਰ ਸ਼ਹਾਦਤ ਦਾ ਜਾਮ ਪੀਣ ਵਾਲੇ ਸਮੂਹ ਸੱਤ ਸ਼ਹੀਦਾਂ ` ਸ਼ਰਧਾਂਜਲੀ ਭੇਂਟ ਕੀਤੀ। ਜ਼ਿਕਰਯੋਗ ਹੈ ਕਿ ਅੱਜ ਦਾ ਬਰਸੀ ਸਮਾਗਮ ਬੀਤੀ ਰਾਤ ਪਾਰਟੀ ਦੀ ਸਥਾਨਕ ਬ੍ਰਾਂਚ ਦੇ ਮੈਂਬਰ ਬਲਕਰਨ ਸਿੰਘ ਖਾਲਸਾ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਕਾਰਨ ਮੁਲਤਵੀ ਕਰਨਾ ਪੈ ਗਿਆ ਸੀ। ਇਸ ਮੌਕੇ ਤੇ ਹਾਜ਼ਰ ਭਾਰਤੀ ਕਮਿਊਨਿਸਟ ਪਾਰਟੀ ਦੇ ਸਮੂਹ ਸੂਬਾਈ ਆਗੂ, ਜ਼ਿਲ੍ਹਾ ਪੱਧਰੀ ਆਗੂਆਂ ਅਤੇ ਸਥਾਨਕ ਬ੍ਰਾਂਚ ਦੇ ਸਮੂਹ ਆਗੂਆਂ ਨੇ ਮ੍ਰਿਤਕ ਬਲਕਰਨ ਸਿੰਘ ਦੇ ਘਰ ਜਾਕੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਮੀਟਿੰਗ ਕਰਕੇ ਨਿਰਣਾ ਲਿਆ ਕਿ ਸਾਉਣੀ ਦੇ ਸੀਜ਼ਨ ਕਾਰਨ ਮਜ਼ਦੂਰਾਂ ਦੇ ਰੁਝੇਵਿਆਂ ਨੂੰ ਮੁੱਖ ਰੱਖਦੇ ਹੋਏ 35ਵੀ ਬਰਸੀ ਇੱਕ ਜ਼ਿਲ੍ਹਾ ਪੱਧਰੀ ਚੇਤਨਾ ਕਨਵੈਂਨਸ਼ਨ ਦੇ ਰੂਪ ਵਿੱਚ 19 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਿੰਡ ਔਲਖ ਵਿਖੇ ਮਨਾਈ ਜਾਵੇਗੀ।

