ਫਰੀਦਕੋਟ, 22 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਤੀਜੇ ਲੈਦਰ ਕ੍ਰਿਕਟ ਟੂਰਨਾਮੈਂਟ 2026 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ ਪੰਜਾਬ ਦੀਆਂ 16 ਟੀਮਾਂ ਨੇ ਹਿੱਸਾ ਲਿਆ, ਉਕਤ ਟੂਰਨਾਮੈਂਟ ਦਾ ਉਦਘਾਟਨ ਤਾਜ ਪਬਲਿਕ ਸਕੂਲ ਦੇ ਚੇਅਰਮੈਨ ਸ. ਹਰਪ੍ਰੀਤ ਸਿੰਘ ਸੰਧੂ ਵੱਲੋਂ ਕੀਤਾ ਗਿਆ। ਇਹ ਟੂਰਨਾਮੈਂਟ ਤਾਜ ਪਬਲਿਕ ਸਕੂਲ ਦੇ ਸ਼ਾਨਦਾਰ ਕ੍ਰਿਕਟ ਗਰਾਊਂਡ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 4 ਟੀਮਾਂ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤੀਆਂ। ਇਸ ਟੂਰਨਾਮੈਂਟ ਵਿੱਚ ਉਹਨਾਂ ਖਿਡਾਰੀਆਂ ਨੇ ਵੀ ਹਿੱਸਾ ਲਿਆ ਜੋ ਕਿ ਰਨਜੀ ਟਰਾਫੀ ਅਤੇ ਪੰਜਾਬ ਕ੍ਰਿਕਟ ਅਕੈਡਮੀ ਵਿੱਚ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ। ਜਿਸ ਵਿੱਚ ਪਹਿਲਾ ਸੈਮੀਫਾਈਨਲ ਮੈਚ ਬਾਉਲੀ ਸਾਹਿਬ ਅਤੇ ਸਮਾਧ ਭਾਈ ਟੀਮਾਂ ਵਿਚਕਾਰ ਹੋਇਆ। ਇਸ ਮੈਚ ਵਿੱਚ ਬਾਉਲੀ ਸਾਹਿਬ ਦੀ ਟੀਮ ਨੇ 15 ਓਵਰ ਵਿੱਚ 125 ਸਕੋਰ ਦਾ ਟੀਚਾ ਦਿੱਤਾ। ਜਿਸ ਵਿੱਚ ਸਮਾਧ ਭਾਈ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆ ਮੈਚ ਨੂੰ ਆਪਣੇ ਹੱਕ ਵਿੱਚ ਲੈ ਲਿਆ। ਦੂਜਾ ਸੈਮੀਫਾਈਨਲ ਮੈਚ ਕਿੰਦਰ ਬਲਾਸਟਰ ਅਤੇ ਰੋੜਾ ਵਾਲੀ ਟੀਮਾਂ ਵਿਚਕਾਰ ਕਰਵਾਇਆ ਗਿਆ। ਇਸ ਮੈਚ ਵਿੱਚ ਰੋੜਾ ਵਾਲੀ ਟੀਮ ਨੇ 131 ਸਕੋਰ ਦੀ ਟੀਚਾ ਰੱਖਿਆ ਸੀ ਪਰ ਕਿੰਦਰ ਬਲਾਸਟਰ ਫਰੀਦਕੋਟ ਦੀ ਟੀਮ ਇਸ ਸਕੋਰ ਨੂੰ ਪੂਰਾ ਨਾ ਕਰ ਸਕੀ ਜਿਸ ਦੇ ਸਿੱਟੇ ਵਜੋਂ ਇਹ ਮੈਚ ਰੋੜਾ ਵਾਲੀ ਟੀਮ ਦੇ ਹਿੱਸੇ ਵਿੱਚ ਹੋ ਗਿਆ। ਅਖੀਰ ਵਿੱਚ ਫਾਈਨਲ ਮੈਚ ਸਮਾਧ ਭਾਈ ਅਤੇ ਰੋੜਾ ਵਾਲੀ ਟੀਮ ਵਿਚਕਾਰ ਹੋਇਆ। ਰੋੜਾ ਵਾਲੀ ਟੀਮ ਨੇ 166 ਦਾ ਵਿਸ਼ਾਲ ਸਕੋਰ ਦੀ ਟਾਰਗਟ ਦਿੱਤਾ ਜਿਸ ਨੂੰ ਸਮਾਧ ਭਾਈ ਨੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਇਸ ਫਾਈਨਲ ਮੈਚ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਇਸ ਦੇ ਨਾਲ ਹੀ ਮੈਨ ਆਫ ਦਾ ਮੈਚ, ਮੈਨ ਆਫ ਦੀ ਸੀਰੀਜ਼, ਮੈਨ ਆਫ ਦਾ ਬਾਉਲਰ ਖਿਡਾਰੀਆਂ ਨੂੰ ਟਰਾਫੀ ਦੇ ਨਾਲ- ਨਾਲ ਨਕਦ ਇਨਾਮ ਵੀ ਦਿੱਤੇ ਗਏ। ਇਸ ਸਮੇਂ ਸਕੂਲ ਦੇ ਚੇਅਰਮੈਨ ਸ. ਹਰਪ੍ਰੀਤ ਸਿੰਘ ਸੰਧੂ, ਸ. ਜਗਮੀਤ ਸਿੰਘ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ, ਗੁਰਤੇਜ ਸਿੰਘ ਖੋਸਾ (ਚੇਅਰਮੈਨ ਇੰਪਰੂਵਮੈਂਟ ਟਰੱਸਟ ਫਰੀਦਕੋਟ), ਰਾਜਵੀਰ ਸਿੰਘ ਮਹਿਮੂਆਣਾ (ਭਾਊ), ਰਮਨਦੀਪ ਸਿੰਘ ਸਰਪੰਚ ਪਿੰਡੀ ਬਲੋਚਾਂ, ਵਰਿੰਦਰਦੀਪ ਸਿੰਘ ਸਰਪੰਚ ਪਿੰਡੀ ਬਲੋਚਾਂ ਵੀ ਹਾਜ਼ਰ ਸਨ।

