ਪਿੰਡ ਸੁਖਣਵਾਲਾ ਵਿਖੇ ਮੁਫ਼ਤ ਸੁਣਨ ਜਾਂਚ ਅਤੇ ਸਹਾਇਕ ਉਪਕਰਣ ਵੰਡ ਕੈਂਪ ਸਫ਼ਲਤਾਪੂਰਵਕ ਸੰਪੰਨ
ਭਵਿੱਖ ਵਿੱਚ ਇਸੇ ਤਰਾਂ ਹੀ ਲੋਕ ਸੇਵਾ ਕਰਦਾ ਰਹਾਂਗਾ : ਅਰਸ਼ ਸੱਚਰ
ਫਰੀਦਕੋਟ, 3 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਨੇੜਲੇ ਪਿੰਡ ਸੁਖਣਵਾਲਾ ਵਿਖੇ ਮਿਸ਼ਨ 2027 ਲੋਕ ਸੇਵਾ ਮੁਹਿੰਮ ਤਹਿਤ ਆਯੋਜਿਤ ਮੁਫ਼ਤ ਸੁਣਨ ਜਾਂਚ ਅਤੇ ਸਹਾਇਕ ਉਪਕਰਣ ਵੰਡ ਕੈਂਪ ਬਹੁਤ ਹੀ ਸੁਚੱਜੇ ਅਤੇ ਸਫ਼ਲ ਢੰਗ ਨਾਲ ਸੰਪੰਨ ਹੋਇਆ।ਸਮਾਜ ਸੇਵੀ ਅਤੇ ਅਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਆਖਿਆ ਕਿ ਮੈਨੂੰ ਖੁਸ਼ੀ ਹੈ ਕਿ ਫਰੀਦਕੋਟ ਅਤੇ ਆਸ-ਪਾਸ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ ਅਤੇ ਲੋੜਵੰਦ ਪਰਿਵਾਰਾਂ ਨੇ ਇਸ ਕੈਂਪ ਵਿੱਚ ਸ਼ਮੂਲੀਅਤ ਕਰਕੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ।ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਸੁਣਨ ਜਾਂਚ ਕੀਤੀ ਗਈ ਅਤੇ ਯੋਗ ਲਾਭਪਾਤਰੀਆਂ ਨੂੰ ਮੁਫ਼ਤ ਕੰਨਾਂ ਦੀਆਂ ਮਸ਼ੀਨਾਂ, ਗੋਡਿਆਂ ਲਈ ਨੀ-ਕੈਪ, ਰੀੜ੍ਹ ਦੀ ਹੱਡੀ ਲਈ ਸਪੋਰਟ ਬੈਲਟਾਂ ਅਤੇ ਹੋਰ ਲੋੜੀਂਦੇ ਸਹਾਇਕ ਉਪਕਰਣ ਪ੍ਰਦਾਨ ਕੀਤੇ ਗਏ।ਮੈਂ ਸਮੂਹ ਡਾਕਟਰਾਂ, ਮੈਡੀਕਲ ਟੀਮ, ਸੇਵਾਦਾਰਾਂ, ਪਿੰਡ ਪੰਚਾਇਤ, ਨੌਜਵਾਨਾਂ ਅਤੇ ਹਰ ਉਸ ਵਿਅਕਤੀ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿੰਨਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਇਸ ਲੋਕ ਭਲਾਈ ਉਪਰਾਲੇ ਨੂੰ ਸਫ਼ਲ ਬਣਾਇਆ।ਮੈਂ ਉਹਨਾਂ ਸਾਰੇ ਲੋਕਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾ ਹਾਂ, ਜੋ ਵੱਖ-ਵੱਖ ਪਿੰਡਾਂ ਤੋਂ ਇਸ ਕੈਂਪ ਦਾ ਲਾਭ ਲੈਣ ਲਈ ਪਹੁੰਚੇ ਅਤੇ ਇਸ ਉਪਰਾਲੇ ੋਤੇ ਆਪਣਾ ਵਿਸ਼ਵਾਸ ਪ੍ਰਗਟਾਇਆ।ਮੇਰਾ ਪੱਕਾ ਵਿਸ਼ਵਾਸ ਹੈ ਕਿ ਮਿਸ਼ਨ 2027 ਸਿਰਫ਼ ਇੱਕ ਰਾਜਨੀਤਿਕ ਮੁਹਿੰਮ ਨਹੀਂ, ਸਗੋਂ ਲੋਕਾਂ ਦੀ ਸੇਵਾ, ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸਮਾਜ ਦੇ ਹਰ ਵਰਗ ਤੱਕ ਸਹਾਇਤਾ ਪਹੁੰਚਾਉਣ ਦਾ ਇੱਕ ਸੰਕਲਪ ਹੈ।ਮੇਰਾ ਉਦੇਸ਼ ਫਰੀਦਕੋਟ ਦੇ ਹਰ ਪਿੰਡ ਅਤੇ ਹਰ ਪਰਿਵਾਰ ਤੱਕ ਪਹੁੰਚ ਕੇ ਸਿਹਤ, ਸਿੱਖਿਆ, ਨੌਜਵਾਨਾਂ ਲਈ ਮੌਕੇ, ਨਸ਼ਾ ਮੁਕਤੀ, ਵਾਤਾਵਰਣ ਸੁਰੱਖਿਆ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਮਜ਼ਬੂਤ ਕਰਨਾ ਹੈ।ਮੈਂ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਹੋਰ ਲੋਕ ਭਲਾਈ ਕੈਂਪ ਅਤੇ ਜਨ ਸੇਵਾ ਨਾਲ ਜੁੜੇ ਉਪਰਾਲੇ ਲਗਾਤਾਰ ਕਰਦਾ ਰਹਾਂਗਾ, ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਤੱਕ ਸਹਾਇਤਾ ਪਹੁੰਚ ਸਕੇ।ਲੋਕਾਂ ਦਾ ਵਿਸ਼ਵਾਸ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ ਅਤੇ ਲੋਕ ਸੇਵਾ ਹੀ ਮੇਰਾ ਸਭ ਤੋਂ ਵੱਡਾ ਧਰਮ ਹੈ।ਇਹੀ ਹੈ ਮੇਰਾ ਮਿਸ਼ਨ 2027 ਹੈ।

