
ਚੰਡੀਗੜ੍ਹ 4 ਜੁਲਾਈ (ਗੁਰਦਰਸ਼ਨ ਸਿੰਘ ਮਾਵੀ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ,ਸੈਕਟਰ 16, ਚੰਡੀਗੜ੍ਹ ਵਿਖੇ ਐਤਵਾਰ ਨੂੰ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ।ਇਸ ਵਿਚ ਦੋ ਪ੍ਰਸਿੱਧ ਲੇਖਕ, ਕਵੀ ਅਤੇ ਗਜ਼ਲ-ਗੋ, ਭਗਤ ਰਾਮ ਰੰਗਾੜਾ ਅਤੇ ਬਾਬੂ ਰਾਮ ਦੀਵਾਨਾ ਜੀ ਨੂੰ ਪੰਜਾਬੀ ਮਾਂ ਬੋਲੀ ਦੀ ਲੰਬੇ ਸਮੇਂ ਤੋਂ ਸੇਵਾ ਕਰਨ ਵਾਸਤੇ ਸਨਮਾਨਿਤ ਕੀਤਾ ਜਾਵੇਗਾ।ਭਗਤ ਰਾਮ ਰੰਗਾੜਾ ਜੀ ਨੂੰ “ਲਾਈਫ ਟਾਈਮ ਅਚੀਵਮੈਂਟ ਐਵਾਰਡ” ਨਾਲ ਨਿਵਾਜਿਆ ਜਾਵੇਗਾ ਅਤੇ ਬਾਬੂ ਰਾਮ ਦੀਵਾਨਾ ਜੀ ਨੂੰ “ਸਿਰੀ ਰਾਮ ਅਰਸ਼ ਯਾਦਗਾਰੀ ਐਵਾਰਡ” ਦਿੱਤਾ ਜਾਵੇਗਾ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਵਿਦਵਾਨ,ਗਜ਼ਲ ਉਸਤਾਦ ਅਮਰਜੀਤ ਸਿੰਘ ਜੀਤ ਕਰਨਗੇ ਅਤੇ ਸੂਲ ਸੁਰਾਹੀ ਮੈਗਜ਼ੀਨ ਦੇ ਸੰਪਾਦਕ ਬਲਬੀਰ ਸਿੰਘ ਸੈਣੀ ਮੁੱਖ ਮਹਿਮਾਨ ਹੋਣਗੇ।ਇਹ ਪ੍ਰੋਗਰਾਮ ਸਵੇਰੇ 10-30 ਵਜੇ ਸ਼ੁਰੂ ਹੋਵੇਗਾ ਅਤੇ ਸਨਮਾਨਿਤ ਸਖਸ਼ੀਅਤਾਂ ਬਾਰੇ ਵੱਖੋ ਵੱਖ ਲੇਖਕ,ਕਵੀ, ਗਜ਼ਲ-ਗੋ ਅਤੇ ਵਿਦਵਾਨ ਆਪਣੇ ਅਨੁਭਵ ਸਾਂਝੇ ਕਰਨਗੇ।ਸਨਮਾਨ ਵਿਚ ਸ਼ਾਲ,ਸਨਮਾਨ ਚਿੰਨ੍ਹ, ਸਨਮਾਨ-ਪੱਤਰ, ਨਕਦ ਰਾਸ਼ੀ ਸ਼ਾਮਲ ਹੈ।ਇਸ ਸਮਾਗਮ ਵਿੱਚ ਸਥਾਨਕ ਪਤਵੰਤੇ ਸੱਜਣ, ਸਾਹਿਤਕਾਰ,ਵਿਦਵਾਨ, ਗਾਇਕ,ਰੰਗ-ਕਰਮੀ,ਕਲਾਕਾਰਾਂ ਤੋਂ ਇਲਾਵਾ ਚੰਡੀਗੜ੍ਹ, ਮੋਹਾਲੀ,ਰਾਜਪੁਰਾ, ਪੰਚਕੂਲਾ, ਖਰੜ,ਮੋਰਿੰਡਾ,ਕੁਰਾਲੀ ਅਤੇ ਰੋਪੜ ਦੀਆਂ. ਸਾਹਿਤ ਸਭਾਵਾਂ ਦੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।
