4ਜੁਲਾਈ 1955-ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਦੇ ਨਾਮ ਤੇ ਲੇਖ ਹਾਜ਼ਰ ਹੈ।
ਅਸੀਂ 1984 ਦੀ ਗੱਲ ਤਾਂ ਬਹੁਤ ਕਰਦੇ ਹਾਂ, ਪਰ 4 ਜੁਲਾਈ 1955 ਦਾ ਦਿਨ ਕਿਤੇ ਗੁਆਚ ਗਿਆ।
ਘਟਨਾ ਕੀ ਸੀ?
ਭਾਰਤ ਨੂੰ ਆਜ਼ਾਦ ਹੋਏ ਅਜੇ 8 ਸਾਲ ਹੀ ਹੋਏ ਸਨ। ਸਿੱਖ “ਪੰਜਾਬੀ ਸੂਬੇ” ਦੀ ਮੰਗ ਕਰ ਰਹੇ ਸਨ। ਸ਼ਾਂਤਮਈ ਮੋਰਚਾ ਚੱਲ ਰਿਹਾ ਸੀ। ਪਰ ਸਰਕਾਰ ਨੇ “ਪੰਜਾਬੀ ਸੂਬਾ ਜਿੰਦਾਬਾਦ” ਦੇ ਨਾਅਰੇ ‘ਤੇ ਵੀ ਪਾਬੰਦੀ ਲਾ ਦਿੱਤੀ।
4 ਜੁਲਾਈ1955 ਨੂੰ ਪੁਲਿਸ ਅਤੇ ਫੌਜ਼ ਨੇ ਜੁੱਤੀਆਂ ਸਮੇਤ ਸ਼੍ਰੀ ਦਰਬਾਰ ਸਾਹਿਬ ‘ਚ ਪ੍ਰਵੇਸ਼ ਕੀਤਾ। ਅੱਥਰੂ ਗੈਸ, ਲਾਠੀਚਾਰਜ, ਗੋਲੀ ਬਾਰੀ ਹੋਈ। ਸੈਂਕੜੇ ਸੰਗਤਾਂ ਜ਼ਖ਼ਮੀ, ਦਰਜਨਾਂ ਸ਼ਹੀਦ। ਸ੍ਰੀ ਆਕਾਲ ਤਖਤ ਦੇ ਜਥੇਦਾਰ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਮੇਤ ਹਜ਼ਾਰਾਂ ਸਿੱਖ ਗ੍ਰਿਫਤਾਰ ਕਰ ਲਏ ਗਏ।
ਸਵਾਲ ਇਹ ਹੈਕਿਉ? ਕਿਉਂਕਿ ਸਿੱਖ ਆਪਣੀ ਮਾਂ ਬੋਲੀ, ਆਪਣੇ ਹੱਕ ਮੰਗੇ ਰਹੇ ਸਨ। ਗੁਰੂ ਘਰ ਨੂੰ ਰਾਜਨੀਤੀ ਦਾ ਅੱਡਾ ਸਮਝ ਲਿਆ ਗਿਆ।
ਸਬਕ
ਇਹ ਘਟਨਾ ਸਾਨੂੰ ਦੱਸਦੀ ਹੈ ਕਿ ਸਿੱਖਾਂ ਦੀ ਕੁਰਬਾਨੀ 1984 ਤੋਂ ਸ਼ੁਰੂ ਨਹੀਂ ਹੁੰਦੀ।
ਆਜ਼ਾਦੀ ਤੋਂ ਬਾਅਦ ਵੀ ਸਾਨੂੰ ਆਪਣੀ ਪਛਾਣ ਲਈ ਲੜਨਾ ਪਿਆ। ਜੇ ਅਸੀਂ1955 ਨੂੰ
ਭੁੱਲ ਗਏ, ਤਾਂ ਅਸੀਂ ਆਪਣੇ ਸ਼ਹੀਦਾਂ ਨੂੰ ਭੁੱਲ ਗਏ, ਤਾਂ ਅਸੀਂ ਆਪਣੇ ਸ਼ਹੀਦਾਂ ਨਾਲ ਧੋਖਾ ਕਰਾਂ ਗੇ।
ਅੱਜ ਲੋੜ ਹੈ ਕਿ ਹਰ ਸਿੱਖ ਇਸ ਦਿਨ ਨੂੰ ਯਾਦ ਰੱਖੇ। “ਪੰਜਾਬੀ ਸੂਬਾ ਮੋਰਚਾ 1955ਕਿਤਾਬ ਪੜ੍ਹੇ ਤਾਂ ਜੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਚ ਪਤਾ ਲੱਗੇ।
“ਸ਼ਹੀਦਾਂ ਦੀ ਚਿਤਾ’ਤੇ ਲੱਗੇਗਾ ਹਰ ਵਰ੍ਹਾ ਮੇਲਾ”
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ